ਲਖਮੀਪੁਰ ਕਾਂਡ : ਆਸ਼ੀਸ਼ ਮਿਸ਼ਰਾ ਦੀ ਕਿਸੇ ਸਮੇਂ ਵੀ ਹੋ ਸਕਦੀ ਹੈ ਗ੍ਰਿਫਤਾਰ

ਆਸ਼ੀਸ਼ ਮਿਸ਼ਰਾ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਕ੍ਰਾਈਮ ਬ੍ਰਾਂਚ

  • ਕਿਸਾਨ ਲਗਾਤਾਰ ਕਰ ਰਹੇ ਹਨ ਗਿ੍ਰਫ਼ਤਾਰੀ ਦੀ ਮੰਗ
  • ਕ੍ਰਾਈਮ ਬ੍ਰਾਂਚ ਨੇ ਪੁੱਛੇ ਆਸ਼ੀਸ਼ ਮਿਸ਼ਰਾ ਤੋਂ 40 ਸਵਾਲ

(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ਹਿੰਸਾ ਦੇ ਸੱਤਵੇਂ ਦਿਨ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਅੱਜ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਇਆ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਗਈ। ਕ੍ਰਾਈਮ ਬ੍ਰਾਂਚ ਨੇ ਮਿਸ਼ਰਾ ਨੂੰ ਸਵੇਰੇ 11 ਵਜੇ ਦਫ਼ਤਰ ਸੱਦਿਆ ਸੀ ਪਰ ਉਹ 11 ਵਜੇ ਤੋਂ ਪਹਿਲਾਂ ਹੀ ਦਫ਼ਤਰ ਪੁੱਜ ਗਿਆ। ਪਿਛਲੇ 6 ਘੰਟਿਆਂ ’ਚ ਆਸ਼ੀਸ਼ ਮਿਸ਼ਰਾ ਤੋਂ 40 ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਉਹ ਸਹੀ ਸਹੀ ਜਵਾਬ ਨਹੀਂ ਦੇ ਸਕਿਆ। ਕ੍ਰਾਈਮ ਬ੍ਰਾਂਚ ਮਿਸ਼ਰਾ ਦੇ ਜਵਾਬ ਤੋਂ ਸੰਤੁਸ਼ਟ ਨਜ਼ਰ ਨਹੀਂ ਆਈ।

ਆਸ਼ੀਸ਼ ਮਿਸ਼ਰਾ ਦੇ ਨਾਲ ਉਨ੍ਹਾਂ ਦੇ ਵਕੀਲ ਤੇ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਨੁਮਾਇੰਦੇ ਵੀ ਮੌਜ਼ੂਦ ਹਨ। ਆਸ਼ੀਸ਼ ਮਿਸ਼ਰਾ ਨੂੰ ਥੋੜ੍ਹੀ ਦੇਰ ਬਾਅਦ ਮੈਡੀਕਲ ਜਾਂਚ ਉਪਰੰਤ ਕੋਰਟ ’ਚ ਪੇਸ਼ ਕੀਤਾ ਜਾ ਸਕਦਾ ਹੈ। ਚਾਰੇ ਪਾਸੇ ਹੋ ਰਹੇ ਵਿਰੋਧ ਨੂੰ ਵੇਖਦਿਆਂ ਛੇਤੀ ਹੀ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ ਕਿਸਾਨ ਵੀ ਲਗਾਤਾਰ ਦੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰ ਦੀ ਮੰਗ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ