ਕੋਰਟ ਨੇ ਕਿਹਾ, ਜਾਂਚ ਲਈ ਜ਼ਰੂਰੀ ਹੈ ਹਿਰਾਸਤ
(ਏਜੰਸੀ) ਨਵੀਂ ਦਿੱਲੀ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 7 ਅਕਤੂਬਰ ਤੱਕ ਐਨਸੀਬੀ ਦੇ ਰਿਮਾਂਡ ’ਤੇ ਰਹਿਣਾ ਪਵੇਗਾ ਸੋਮਵਾਰ ਨੂੰ ਮੁਬੰਈ ਦੀ ਕਿਲਾ ਕੋਰਟ ’ਚ ਐਨਸੀਬੀ ਨੇ 11 ਅਕਤੂਬਰ ਤੱਕ ਦਾ ਰਿਮਾਂਡ ਮੰਗਿਆ ਸੀ ਹਾਲਾਂਕਿ ਕੋਰਟ ਨੇ ਆਰੀਅਨ ਤੇ ਉਸਦੇ ਸਾਥੀ ਅਰਬਾਜ਼ ਮਰਚੇਟ ਤੇ ਮੁਨਮੁਨ ਧਮੀਜਾ ਨੂੰ 5 ਅਕਤੂਬਰ ਦਾ ਰਿਮਾਂਰਡ ਦਿੱਤਾ ਸੀ। ਸੋਮਵਾਰ ਨੂੰ ਸੁਣਵਾਈ ਤੋਂ ਬਾਅਦ ਕਿਲਾ ਕੋਰਟ ਨੇ ਆਦੇਸ ’ਚ ਕਿਹਾ ਐਨਡੀਪੀਐਸ ਐਕਟ ਤਹਿਤ ਤਮਾਮ ਅਪਰਾਧ ਗੈਰ ਜ਼ਮਾਨਤੀ ਹਨ ਇਸ ਲਈ ਜ਼ਮਾਨਤ ਦੇਣ ਜਾਂ ਨਾ ਦੇਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਮੁਲਜ਼ਮਾਂ ਦੇ ਸਹਿਯੋਗੀਆਂ ਦੇ ਬਿਆਨ ਵਿਰੋਧਾਭਾਸ਼ੀ ਹਨ ਮੁਲਜ਼ਮ ਵੀ ਉਨ੍ਹਾਂ ਨਾਲ ਸਨ ਇਸ ਮਾਮਲੇ ’ਚ ਜਾਂਚ ਬੇਹੱਦ ਜ਼ਰੂਰੀ ਹੈ ਮੁਲਜ਼ਮਾਂ ਨੂੰ ਖੁਦ ਨੂੰ ਬੇਕਸੂਰ ਸਾਬਤ ਕਰਨਾ ਪਵੇਗਾ ਇਸ ਆਦੇਸ਼ ਨਾਲ ਹੀ ਕੋਰਟ ਲੇ ਮੁਲਜ਼ਮਾਂ ਨੂੰ 7 ਅਕਤੂਬਰ ਤੱਕ ਐਨਸੀਬੀ ਦੇ ਰਿਮਾਂਡ ’ਤੇ ਭੇਜ ਦਿੱਤਾ।
ਵਧੇਰੇ ਜਾਣਕਾਰੀ ਲਈ ਇਹ ਵੀ ਪੜ੍ਹੋ
ਆਰੀਅਨ ਖਾਨ ਦੇ ਵਕੀਲ ਦੀਆਂ ਦਲੀਲਾਂ
- ਆਰੀਅਨ ਦੇ ਵਕੀਲ ਮੈਂ ਜਮਾਨਤ ਅਰਜ਼ੀ ਦਾਖਲ ਕਰ ਰਿਹਾ ਹਾਂ
- ਅਰਬਾਜ ਦੇ ਵਕੀਲ ਵੀ ਜਮਾਨਤ ਅਰਜ਼ੀ ਦਾਖਲ ਕਰਨਗੇ
- ਆਰੀਅਨ ਨੂੰ ਇੱਕ ਦਿਨ ਕਸਟੱਡੀ ’ਚ ਭੇਜਿਆ ਜਾਵੇ : ਮਾਨਸ਼ਿੰਦੇ
- ਆਰੀਅਨ ਨੂੰ ਪਾਰਟੀ ’ਚ ਸੱਦਿਆ ਗਿਆ ਸੀ: ਮਾਨਸ਼ਿੰਦੇ
- ਅਰੀਅਨ ਦੇ ਮੋਬਾਇਲ ’ਚ ਕੁਝ ਵੀ ਬਰਾਮਦ ਨਹੀਂ ਹੋਇਆ
- ਆਰੀਅਨ ਕੋਲ ਕੋਈ ਡਰੱਗ ਵੀ ਨਹੀਂ ਸੀ
- ਐਨਸੀਬੀ ਨੂੰ ਆਰੀਅਨ ਦੇ ਬੈੱਗ ’ਚੋਂ ਕੁਝ ਨਹੀਂ ਮਿਲਿਆ : ਮਾਨਸ਼ਿੰਦੇ
- ਐਨਸੀਬੀ ਨੇ 5 ਅਕਤੂਬਰ ਤੱਕ ਮੰਗੀ ਹਿਰਾਸਤ
- ਆਰੀਅਨ ਕੋਲ ਟਿਕਟ ਵੀ ਨਹੀਂ ਸੀ : ਮਾਨਸ਼ਿੰਦੇ
- ਕੋਰਟ ’ਚ ਐਨਸੀਬੀ ਦੀ ਦਲੀਲ, ਸਾਡੇ ਕੋਲ ਪੁਖਤਾ ਸਬੂਤ
- ਸਾਰੇ ਮੁਲਜ਼ਮ ਇੱਕ-ਦੂਜੇ ਦੇ ਸੰਪਰਕ ’ਚ ਸਨ : ਐਨਸੀਬੀ
- ਹੁਣ ਆਰੀਅਨ ਦਾ ਵਕੀਲ ਆਪਣਾ ਪੱਖ ਰੱਖ ਰਿਹਾ ਹੈ
- ਸੁਣਵਾਈ ਤੋਂ ਵਕੀਲ ਨੇ ਕੀਤੀ ਆਰੀਅਨ ਨਾਲ ਗੱਲਬਾਤ
- ਐਨਸੀਬੀ ਨੇ ਕਿਹਾ ਹਿਰਾਸਤ ’ਚ ਲੈ ਕੇ ਪੁੱਛਗਿੱਛ ਜ਼ਰੂਰੀ
- ਸਾਰੇ ਮੁਲਜ਼ਮਾਂ ਦੀ ਹਿਰਾਸਤ ਪੰਜ ਅਕਤੂਬਰ ਤੱਕ ਮੰਗੀ
- ਮੁਨਮੁਨ ਤੇ ਅਰਬਾਜ ’ਤੇ ਡਰੱਗ ਰੱਖਣ ਦਾ ਦੋਸ਼
- ਤਿੰਨ ਮੁਲਜ਼ਮ ਕੋਰਟ ਅੰਦਰ ਮੌਜ਼ੂਦ
- ਆਰੀਅਨ ਦੇ ਵਕੀਲ ਨੇ ਪੰਜ ਮਿੰਟਾਂ ਦਾ ਸਮਾਂ ਮੰਗਿਆ
- ਆਰੀਅਨ ਨਾਲ ਗੱਲ ਕਰਨ ਲਈ ਮੰਗੀ ਇਜ਼ਾਜਤ
- ਕੋਰਟ ਨੇ ਗੱਲ ਕਰਨ ਲਈ ਵਕੀਲ ਨੂੰ ਦਿੱਤੀ ਇਜ਼ਾਜਤ
ਸ਼ਾਹਰੂਖ ਖਾਨ ਦਾ ਬੇਟਾ ਆਰਇਨ ਹਿਰਾਸਤ ‘ਚ
ਮੁੰਬਈ (ਏਜੰਸੀ)। ਰੇਵ ਪਾਰਟੀ ’ਚ ਸ਼ਾਮਲ ਹੋ ਕੇ ਡਰੱਗ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਹੋਏ ਆਰੀਅਨ ਖਾਨ, ਅਰਬਾਜ਼ ਮਰਚੇਟ ਤੇ ਮੁਨਮੁਨ ਧਾਮੇਚਾ ਨੂੰ ਮੈਡੀਕਲ ਜਾਂਚ ਤੋਂ ਬਾਅਦ ਐਨਸੀਬੀ ਦਫ਼ਤਰ ਵਾਪਸ ਲਿਆਂਦਾ ਗਿਆ ਹੁਣ ਤਿੰਨਾਂ ਨੂੰ ਅਦਾਲਤ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਹੈ ਥੋੜ੍ਹੀ ਦੇਰ ’ਚ ਅਦਾਲਤ ’ਚ ਅਰੀਅਨ ਨੂੰ ਪੇਸ਼ ਕੀਤਾ ਜਾਵੇਗਾ।
ਕਿਸ ’ਤੇ ਕੀ-ਕੀ ਦੋਸ਼
ਆਰੀਅਨ ਖਾਨ : ਡਰੱਗ ਖਾਣ ਦਾ
ਅਰਬਾਜ : ਡਰੱਗ ਰੱਖਣ ਦਾ
ਮੁਨਮੁਨ : ਡਰੱਗ ਰੱਖਣ ਦਾ
ਅੱਜਕੱਲ੍ਹ, ਮੁੰਬਈ ਫਿਲਮ ਸਿਟੀ ਵਿੱਚ ਨਸ਼ਿਆਂ ਦਾ ਕਾਰੋਬਾਰ ਵਧੇਰੇ ਪ੍ਰਫੁੱਲਤ ਹੋ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਕਈ ਫਿਲਮੀ ਸਿਤਾਰੇ ਨਸ਼ਿਆਂ ਦੇ ਮਾਮਲੇ ਵਿੱਚ ਫਸੇ ਹੋਏ ਹਨ। ਇਸ ਦੌਰਾਨ ਸ਼ਾਹWਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹਿਰਾਸਤ ਵਿੱਚ ਲਿਆ ਹੈ। ਦਰਅਸਲ ਐਨਸੀਬੀ ਨੇ ਸ਼ਨੀਵਾਰ ਰਾਤ ਮੁੰਬਈ ਵਿੱਚ ਇੱਕ ਚਾਲਕ ਦਲ ਉੱਤੇ ਛਾਪਾ ਮਾਰਿਆ ਸੀ। ਇਸ ਦੇ ਨਾਲ ਹੀ ਆਰੀਅਨ ਖਾਨ ਸਮੇਤ 10 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਗਏ ਸਾਰੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਜਾਣਗੇ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮਾਮਲੇ ਵਿੱਚ ਅਦਾਕਾਰ ਅਰਬਾਜ਼ ਸੇਠ ਮਰਚੈਂਟ ਦਾ ਨਾਂ ਵੀ ਸਾਹਮਣੇ ਆਇਆ ਹੈ।
ਕਰੂਜ਼ ਪਾਰਟੀ ਵਿੱਚ ਤਿੰਨ ਲੜਕੀਆਂ ਨੇ ਵੀ ਸ਼ਿਰਕਤ ਕੀਤੀ
ਸ਼ਨੀਵਾਰ ਨੂੰ ਚੱਲ ਰਹੀ ਕਰੂਜ਼ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਮੁੰਬਈ ਆਏ ਸਨ। ਉਸ ਤੋਂ ਐਨਸੀਬੀ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਗਈ ਹੈ।
ਆਰੀਅਨ ਨੇ ਕੀ ਕਿਹਾ
ਪੁੱਛਗਿੱਛ ਦੌਰਾਨ ਆਰੀਅਨ ਨੇ ਦੱਸਿਆ ਕਿ ਉਸ ਪਾਰਟੀ ਵਿੱਚ ਉਸ ਦੀ ਤਰਫੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਆਰੀਅਨ ਨੇ ਇਹ ਵੀ ਦੱਸਿਆ ਕਿ ਕਰੂਜ਼ ਦੇ ਅੰਦਰ ਚੱਲ ਰਹੀ ਪਾਰਟੀ ਦਾ ਇੱਕ ਵੀਡੀਓ ਵੀ ਐਨਸੀਬੀ ਨੇ ਫੜਿਆ ਹੈ, ਜਿਸ ਵਿੱਚ ਆਰੀਅਨ ਦਿਖਾਈ ਦੇ ਰਹੇ ਹਨ।
ਮੋਬਾਈਲ ਫ਼ੋਨ ਜ਼ਬਤ
ਸੂਤਰਾਂ ਅਨੁਸਾਰ ਸ਼ਾਹWਖ ਖਾਨ ਦੇ ਬੇਟੇ ਆਰੀਅਨ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੇ ਮੋਬਾਈਲ ਫੋਨਾਂ ਤੋਂ ਪ੍ਰਾਪਤ ਚੈਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਲੋਕਾਂ ਦੇ ਫੋਨ ਵੀ ਜ਼ਬਤ ਕਰਕੇ ਜਾਂਚ ਕੀਤੀ ਜਾ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ