ਆਈਪੀਐੱਲ-2021 : ਪੰਜਾਬ ਕਿੰਗਜ਼ ਨੂੰ ਮਿਲਿਆ 165 ਦੌੜਾਂ ਦਾ ਟੀਚਾ

 ਮੈਕਸਵੇਲ ਨੇ ਜੜਿਆ ਅਰਧ ਸੈਂਕੜਾ

(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ-2021 ਦਾ 48ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੰਗਲੌਰ ਤੇ ਪੰਜਾਬ ਕਿੰਗਜ਼ ਦਰਮਿਆਨ ਖੇਡਿਆ ਜਾ ਰਿਹਾ ਹੈ। ਰਾਇਲ ਚੈਲੰਜਰਜ਼ ਬੰਗਲੌਰ ਤੇ ਪੰਜਾਬ ਦਰਮਿਆਨ ਖੇਡੇ ਜਾ ਰਹੇ ਮੈਚ ’ਚ ਬੰਗਲੌਰ ਨੇ ਪੰਜਾਬ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ ਹੈ ਬੰਗਲੌਰ ਦੇ ਬੱਲੇਬਾਜ਼ਾਂ ਆਖਰ ’ਚ ਢੇਰ ਹੁੰਦੇ ਨਜ਼ਰ ਆਏ ਗਲੇਨ ਮੈਕਸਵਾਲ ਨੇ 33 ਗੇਂਦਾਂ ’ਤੇ 57 ਦੌੜਾਂ ਬਣਾਈਆਂ ਡਿਵੀਲੀਅਰਜ਼ ਨੇ 23 ਦੌੜਾਂ , ਪੱਡੀਕੱਲ ਨੇ 40 ਦੌੜਾਂ, ਵਿਰਾਟ ਕੋਹਲੀ ਨੇ 25 ਦੌੜਾਂ ਬਣਾਈਆਂ ਬੰਗਲੌਰ ਦੇ ਓਪਨਰ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਵਿਰਾਟ ਕੋਹਲੀ ਤੇ ਦੇਵੀਕਲ ਪਡੀਕੱਲ ਨੇ ਪਹਿਲੀ ਵਿਕਟ ਲਈ 10ਵੇਂ ’ਚ 68 ਦੌੜਾਂ ’ਤੇ ਡਿੱਗੀ ਇਸ ਤੋਂ ਬਾਅਦ ਮੈਕਸਵੇਲ ਨੂੰ ਛੱਡ ਕੇ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਬੰਗਲੌਰ ਨੇ 4 ਗੇਂਦਾਂ ’ਚ ਗੁਆਈਆਂ ਤਿੰਨ ਵਿਕਟਾਂ ਮੁਹੰਮਦ ਸ਼ਮੀ ਨੇ ਆਖਰੀ ਓਵਰ ’ਚ ਤਿੰਨ ਵਿਕਟਾਂ ਲਈਆਂ ਜਿਨ੍ਹਾਂ ’ਚ ਪਹਿਲੀ ਵਿਕਟ ਮੈਕਸਵੇਲ, ਦੂਜੀ ਵਿਕਟ ਸ਼ਾਹਬਾਜ਼ ਅਹਿਮਦ ਤੇ ਤੀਜੀ ਵਿਕਟ ਜਾਰਜ ਗਾਰਟਨ ਨੂੰ ਆਊਟ ਕਰਕੇ 7ਵੀਂ ਸਫ਼ਲਤਾ ਦਿਵਾਈ।

ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਇਸ ਮੈਚ ’ਚ ਦੋਵਾਂ ਟੀਮਾਂ ਲਈ ਜਿੱਤ ਜ਼ਰੂਰੀ ਹੈ ਪਲੇਅ ਆਫ਼ ਦੀ ਦੌੜ ’ਚ ਬਣੇ ਰਹਿਣ ਲਈ ਪੰਜਾਬ ਲਈ ਇਹ ਮੈਚ ਹਰ ਹਾਲ ’ਚ ਜਿੱਤਣਾ ਜ਼ਰੂਰੀ ਹੋਵੇਗਾ ਨਹੀਂ ਤਾਂ ਉਹ ਪਲੇਅ ਆਫ ਦੀ ਦੌੜਾਂ ’ਚੋਂ ਬਾਹਰ ਹੋ ਜਾਵੇਗਾ ਪੰਜਾਬ ਕਿੰਗਜ਼ ਦੇ ਕਪਤਾਨ ਰਾਹੁਲ ਸ਼ਾਨਦਾਰ ਫਾਰਮ ’ਚ ਨਜ਼ਰ ਆ ਰਹੇ ਹਨ ਇਸ ਲਈ ਦਾ ਸਾਰੋ ਦਾਰਮੋਦਾਰ ਇੱਕ ਵਾਰ ਫਿਰ ਰਾਹੁਲ ’ਤੇ ਰਹੇਗਾ ਦੂਜੇ ਪਾਸੇ ਪਾਸੇ ਕਪਤਾਨ ਵਿਰਾਟ ਕੋਹਲੀ ਵੀ ਚੰਗੀ ਲੈਅ ’ਚ ਨਜ਼ਰ ਆ ਰਹੇ ਹਨ ਉਸ ਕੋਲ ਗਲੇਨ ਮੈਕਸਵੈੱਲ, ਏਬੀ ਡਿਵੀਲੀਅਰਜ਼ ਵਰਗੇ ਸ਼ਾਨਦਾਰ ਬੱਲੇਬਾਜ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ