ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ

ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ

ਸਾਲ 2024 ਦੀਆਂ ਆਮ ਚੋਣਾਂ ਹਾਲੇ ਦੂਰ ਹਨ ਪਰ ਸਿਆਸੀ ਪਾਰਟੀਆਂ ਨੇ ਇਸ ਲਈ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪੱਛਮੀ ਬੰਗਾਲ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਦੀ ਮੁਹਿੰਮ ਨੂੰ ਹਰਾ ਕੇ ਮਮਤਾ ਬੈਨਰਜੀ ਦੀ ਅਗਵਾਈ ’ਚ ਤ੍ਰਿਣਮੂਲ ਕਾਂਗਰਸ ਦੀ ਲਾਗਤਾਰ ਤੀਜੀ ਵਾਰ ਸੱਤਾ ’ਚ ਵਾਪਸੀ ’ਚ ਵਿਰੋਧੀ ਧਿਰ ਨੇ ਭਾਜਪਾ ਵਿਰੁੱਧ ਵਾਰ ਤੇਜ਼ ਕੀਤਾ ਪੱਛਮੀ ਬੰਗਾਲ ਤੋਂ ਵਿਧਾਨ ਸਭਾ ਲਈ 42 ਮੈਂਬਰ ਚੁਣ ਕੇ ਆਉਂਦੇ ਹਨਇਸ ਦੇ ਨਾਲ ਹੀ ਵਿਰੋਧੀ ਧਿਰ ’ਚ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ

ਕਾਂਗਰਸ ਨੂੰ ਹਮੇਸ਼ਾ ਤ੍ਰਿਣਮੂਲ ਕਾਂਗਰਸ ਪਾਰਟੀ ਵਰਗੀਆਂ ਪਾਰਟੀਆਂ ’ਤੇ ਸ਼ੱਕ ਰਿਹਾ ਹੈ ਅਤੇ ਤ੍ਰਿਣਮੂਲ ਕਾਂਗਰਸ ਤ੍ਰਿਪੁਰਾ ਅਤੇ ਅਸਾਮ ਵਿਚ ਕਾਂਗਰਸੀ ਆਗੂਆਂ ’ਚ ਸੰਨ੍ਹ ਲਾ ਕੇ ਪੱਛਮੀ ਬੰਗਾਲ ਦੀਆਂ ਸੀਮਾਵਾਂ ਤੋਂ ਪਰੇ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੀ ਹੈ ਆਉਣ ਵਾਲੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦਿਆਂ ਭਾਜਪਾ ਨੇ ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ਦੀਆਂ ਨਾਕਾਮੀਆਂ ਵਿਚਕਾਰ ਉਸ ਦੇ ਸਾਹਮਣੇ ਆ ਰਹੀਆਂ ਕਠਿਨਾਈਆਂ ਨੂੰ ਦੂਰ ਕਰਨ ਦਾ ਯਤਨ ਕਰ ਦਿੱਤਾ ਹੈ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਮੋਦੀ ਅਤੇ ਭਾਜਪਾ ਦੀ ਹਰਮਨਪਿਆਰਤਾ ਘੱਟ ਹੋਈ ਹੈ ਇਸ ਕ੍ਰਮ ’ਚ ਕੇਂਦਰ ਸਰਕਾਰ ਨੇ ਆਪਣੇ ਮੰਤਰੀ ਮੰਡਲ ’ਚ ਵੱਡਾ ਵਿਸਥਾਰ ਕੀਤਾ ਹੈ

ਜਿਸ ਵਿਚ ਕਈ ਵੱਡੇ ਮੰਤਰੀਆਂ ਜਿਵੇਂ ਮੌਜੂਦਾ ਸਿਹਤ ਮੰਤਰੀ ਹਰਸ਼ਵਰਧਨ ਦੀ ਥਾਂ ’ਤੇ ਮਨਸੁਖ ਮਾਂਡਵੀਆ ਨੂੰ ਸਿਹਤ ਮੰਤਰੀ ਬਣਾਇਆ ਗਿਆ ਇਹ ਇੱਕ ਤਰ੍ਹਾਂ ਇਸ ਗੱਲ ਨੂੰ ਸਵੀਕਾਰ ਕਰਨਾ ਹੈ ਕਿ ਮਹਾਂਮਾਰੀ ’ਚ ਕੁਪ੍ਰਬੰਧਨ ਹੋਇਆ ਹੈ ਹਾਲਾਂਕਿ ਇਸ ਲਈ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਦੋਸ਼ੀ ਹਨ ਭਾਰਤ ’ਚ ਟੀਕਾਕਰਨ ਦੇ ਪ੍ਰੋਗਰਾਮ ’ਚ ਤੇਜ਼ੀ ਲਿਆਂਦੀ ਗਈ ਹੈ ਅਤੇ ਮਾਂਡਵੀਆ ਨੁਕਸਾਨ ਨੂੰ ਘੱਟ ਕਰਨ ਦਾ ਯਤਨ ਕਰ ਰਹੇ ਹਨ ਦੂਜਾ ਨਾ ਸਿਰਫ਼ ਕੇਂਦਰੀ ਪੱਧਰ ’ਤੇ ਸਗੋਂ ਸੂਬਾ ਪੱਧਰ ’ਤੇ ਵੀ ਭਾਜਪਾ ਆਪਣੀ ਅਗਵਾਈ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੀ ਹੈ

ਇਸ ਸਾਲ ਭਾਜਪਾ ਨੇ ਤਿੰਨ ਸੂਬਿਆਂ ’ਚ ਆਪਣੇ ਚਾਰ ਮੁੱਖ ਮੰਤਰੀਆਂ ਨੂੰ ਬਦਲ ਦਿੱਤਾ ਹੈ ਉੱਤਰਾਖੰਡ ’ਚ ਪਹਿਲਾਂ ਤ੍ਰਿਵੇਂਦਰ ਸਿੰਘ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾਇਆ ਅਤੇ ਫ਼ਿਰ ਚਾਰ ਮਹੀਨਿਆਂ ਅੰਦਰ ਹੀ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਉੱਤਰਾਖੰਡ ’ਚ ਛੇ ਮਹੀਨਿਆਂ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਇਸ ਤੋਂ ਇਲਾਵਾ ਭਾਜਪਾ ਨੇ ਕਰਨਾਟਕ ’ਚ ਪਾਰਟੀ ਦੀ ਨੀਂਹ ਰੱਖਣ ਵਾਲੇ ਬੀਐਸ ਯੇਦੂਰੱਪਾ ਦੀ ਥਾਂ ’ਤੇ ਬਸਵਰਾਜ ਬੋਮਈ ਨੂੰ ਮੁੱਖ ਮੰਤਰੀ ਬਣਾਇਆ ਅਤੇ ਫ਼ਿਰ ਮੋਦੀ ਅਤੇ ਸ਼ਾਹ ਦੇ ਗ੍ਰਹਿ ਸੂਬੇ ਗੁਜਰਾਤ ’ਚ ਵਿਜੈ ਰੁਪਾਣੀ ਦੀ ਥਾਂ ’ਤੇ ਭੁਪਿੰਦਰ ਪਟੇਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਨ੍ਹਾਂ ਸਾਰੇ ਬਦਲਾਵਾਂ ਦਾ ਕਾਰਨ ਦੱਸਿਆ ਗਿਆ ਹੈ ਕਿ ਸੂਬੇ ’ਚ ਨਵੀਂ ਪੀੜ੍ਹੀ ਦੇ ਆਗੂ ਤਿਆਰ ਕਰਨੇ ਹਨ ਅਤੇ ਇਹ ਗਲਤ ਵੀ ਨਹੀਂ ਹੈ ਉਦਾਹਰਨ ਲਈ ਧਾਮੀ ਨੂੰ ਹੀ ਲੈ ਲਓ ਜੋ ਉੱਤਰਾਖੰਡ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹਨ

ਪਰ ਸਵਾਲ ਉੱਠਦਾ ਹੈ ਕਿ ਜਦੋਂ ਤ੍ਰਿਵੇਂਦਰ ਸਿੰਘ ਨੂੰ ਬਦਲਿਆ ਗਿਆ ਤਾਂ ਧਾਮੀ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਚਾਰ ਮਹੀਨਿਆਂ ਅੰਦਰ ਹੀ ਮੁੱਖ ਮੰਤਰੀ ਨੂੰ ਕਿਉਂ ਬਦਲਿਆ ਗਿਆ? ਇਹ ਕੇਂਦਰੀ ਅਗਵਾਈ ਵੱਲੋਂ ਭਰੋਸੇਯੋਗ ਆਗੂ ਨੂੰ ਚੁਣਨ ਦੀ ਨਾਕਾਮੀ ਨੂੰ ਦਰਸ਼ਾਉਂਦਾ ਹੈ ਗੁਜਰਾਤ ’ਚ ਅਜਿਹੇ ਸਮੇਂ ’ਤੇ ਰੁਪਾਣੀ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਜਦੋਂ ਸੂਬੇ ’ਚ 14 ਮਹੀਨਿਆਂ ਅੰਦਰ ਚੋਣਾਂ ਹੋਣੀਆਂ ਹਨ ਪਹਿਲਾਂ ਮੋਦੀ ਦੀ ਉੁਤਰਾਧਿਕਾਰੀ ਆਨੰਦੀ ਬੇਨ ਨੂੰ ਬਦਲਿਆ ਗਿਆ ਉਸ ਤੋਂ ਬਾਅਦ ਰੁਪਾਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਰੁਪਾਣੀ ਦੇ ਅਧੀਨ ਭਾਜਪਾ ਨੇ ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ’ਚ ਭਾਰੀ ਜਿੱਤ ਦਰਜ ਕੀਤੀ

ਪਰ ਉਨ੍ਹਾਂ ਦੀ ਸਰਕਾਰ ਖਿਲਾਫ਼ ਜਨਤਾ ਵਿਚ ਗੁੱਸਾ ਹੈ ਅਤੇ ਪਾਟੀਦਾਰ ਭਾਈਚਾਰਾ ਵੀ ਉਨ੍ਹਾਂ ਤੋਂ ਨਰਾਜ਼ ਹੈ ਨਵੇਂ ਮੁੱਖ ਮੰਤਰੀ ਭੁਪਿੰਦਰ ਸਿੰਘ ਪਟੇਲ ਦੇ ਮੰਤਰੀ ਮੰਡਲ ’ਚ ਕੋਈ ਵੀ ਸਾਬਕਾ ਮੰਤਰੀ ਨਹੀਂ ਹੈ ਭਾਜਪਾ 1998 ਤੋਂ ਸੂਬੇ ’ਚ ਸੱਤਾ ’ਚ ਹੈ ਅਤੇ ਉਸ ਨੇ ਇਹ ਕਦਮ ਸ਼ਾਸਨ ਵਿਰੋਧੀ ਲਹਿਰ ਦਾ ਸਾਹਮਣਾ ਕਰਨ ਅਤੇ ਇੱਕ ਮਹੱਤਵਪੂਰਨ ਵੋਟ ਬੈਂਕ ਨੂੰ ਜੁੜਨ ਲਈ ਚੁੱਕਿਆ ਹੈ ਤੀਜਾ, ਮੋਦੀ ਅਤੇ ਸ਼ਾਹ ਦੌਰਾਨ ਭਾਜਪਾ ਕੁਝ ਸੂਬਿਆਂ ’ਚ ਸੱਤਾ ’ਚ ਆਉਣ ਤੋਂ ਬਾਅਦ ਨਵੀਂ ਅਗਵਾਈ ਨੂੰ ਹੱਲਾਸ਼ੇਰੀ ਦੇ ਰਹੇ ਹਨ ਅਤੇ ਉਹ ਸੂਬਿਆਂ ’ਚ ਹੋਂਦ ਵਾਲੀਆਂ ਜਾਤੀਆਂ ਦੇ ਏਕਾਧਿਕਾਰ ਨੂੰ ਤੋੜ ਰਹੇ ਹਨ

ਜਾਟ ਬਹੁਤਾਤ ਵਾਲੇ ਹਰਿਆਣਾ ’ਚ ਭਾਜਪਾ ਨੇ ਗੈਰ-ਜਾਟ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਮਰਾਠਾ ਬਹੁਤਾਤ ਵਾਲੇ ਮਹਾਂਰਾਸ਼ਟਰ ’ਚ ਭਾਜਪਾ ਨੇ ਬ੍ਰਾਹਮਣ ਭਾਈਚਾਰੇ ਤੋਂ ਦੇਵੇਂਦਰ ਫਡਨਵੀਸ ਨੂੰ ਮੁੱਖ ਮੰਤਰੀ ਬਣਾਇਆ ਜਨਜਾਤੀ ਬਹੁਤਾਤ ਵਾਲੇ ਝਾਰਖੰਡ ’ਚ ਭਾਜਪਾ ਨੇ ਗੈਰ-ਆਦੀਵਾਸੀ ਰਘੁਵਰ ਦਾਸ ਨੂੰ ਮੁੱਖ ਮੰਤਰੀ ਬਣਾਇਆ ਇਨ੍ਹਾਂ ਆਗੂਆਂ ’ਚੋਂ ਫਡਨਵੀਸ ਖੁਦ ਨੂੰ ਸਫ਼ਲ ਆਗੂ ਸਥਾਪਿਤ ਕਰਨ ’ਚ ਸਫ਼ਲ ਹੋਏ ਖੱਟਰ ਓਨੇ ਭਾਗਸ਼ਾਲੀ ਨਹੀਂ ਰਹੇ ਅਤੇ ਉਨ੍ਹਾਂ ਨੂੰ ਜਾਟ ਭਾਈਚਾਰੇ ਦੀ ਨਰਾਜ਼ਗੀ ਝੱਲਣੀ ਪੈ ਰਹੀ ਹੈ

ਵੱਡੇ-ਵੱਡੇ ਦਾਅਵਿਆਂ ਅਤੇ ਸ਼ਾਹ ਦੇ ਜੀ-ਤੋੜ ਯਤਨਾਂ ਦੇ ਬਾਵਜੂਦ ਭਾਜਪਾ ਪੱਛਮੀ ਬੰਗਾਲ ’ਚ ਨਾਕਾਮ ਰਹੀ ਹੁਣ ਉਨ੍ਹਾਂ ਨੇ ਦਲੀਪ ਘੋਸ਼ ਨੂੰ ਬਦਲ ਕੇ ਉਨ੍ਹਾਂ ਦੀ ਥਾਂ ’ਤੇ ਲੋਕ ਸਭਾ ਮੈਂਬਰ ਸੁਕਾਂਤ ਮਜ਼ੂਮਦਾਰ ਨੂੰ ਸੂਬਾ ਪ੍ਰਧਾਨ ਬਣਾਇਆ ਹੈ ਸੂਬੇ ’ਚ ਭਾਜਪਾ ਦੀ ਹਾਰ ਦਾ ਇੱਕ ਮੁੱਖ ਕਾਰਨ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਾ ਹੋਣਾ ਸੀ ਦਲੀਪ ਘੋਸ਼ ਦੇ ਵਿਵਾਦਪੂਰਨ ਬਿਆਨਾਂ ਨਾਲ ਭਾਜਪਾ ਦੀ ਛਵੀ ਖਰਾਬ ਹੋਈ ਪਰ ਪਾਰਟੀ ਦੀ ਸੀਨੀਅਰ ਅਗਵਾਈ ਇਹ ਸਵੀਕਾਰ ਨਹੀਂ ਕਰ ਰਹੀ ਹੈ ਕਿ ਉਹ ਵੀ ਪਾਰਟੀ ਦੇ ਪ੍ਰਦਰਸ਼ਨ ਲਈ ਓਨੀ ਹੀ ਜਿੰਮੇਵਾਰ ਹੈ ਉਸ ਨੇ ਸੂਬੇ ਦੇ ਆਗੂਆਂ ਦੀ ਅਣਦੇਖੀ ਕੀਤੀ

ਇੱਕ ਹੋਰ ਚਿੰਤਾ ਦਾ ਕਾਰਨ ਇਹ ਹੈ ਕਿ ਭਾਜਪਾ ’ਚ ਵੀ ਹਾਈਕਮਾਨ ਦੀ ਸੰਸਕ੍ਰਿਤੀ ਵਧ ਰਹੀ ਹੈ ਪਾਰਟੀ ਜਾਣਦੀ ਹੈ ਕਿ ਉਸ ਨੂੰ ਅਗਲੀ ਪੀੜ੍ਹੀ ਦੇ ਆਗੂਆਂ ਨੂੰ ਹੱਲਾਸ਼ੇਰੀ ਦੇਣੀ ਹੈ ਪਰ ਮੋਦੀ-ਸ਼ਾਹ ਦੀ ਟੀਮ ’ਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹ ਅਕਸਰ ਘੱਟ ਪ੍ਰਭਾਵਸ਼ਾਲੀ ਜਾਂ ਘੱਟ ਤਜ਼ਰਬੇਕਾਰ ਆਗੂਆਂ ਨੂੰ ਅੱਗੇ ਵਧਾਉਂਦੀ ਹੈ ਅਤੇ ਉਹ ਸੂਬਿਆਂ ’ਚ ਚੋਣਾਂ ਜਿੱਤਣ ਲਈ ਪੂਰਨ ਤੌਰ ’ਤੇ ਮੋਦੀ ਦੀ ਹਰਮਨਪਿਆਰਤਾ ’ਤੇ ਨਿਰਭਰ ਰਹੇ ਹਨਸਵਾਲ ਉੱਠਦਾ ਹੈ ਕਿ ਕੀ ਭੁਪਿੰਦਰ ਪਟੇਲ ਅਤੇ ਧਾਮੀ ਵਰਗੇ ਨਵੇਂ ਚਿਹਰੇ ਜਿਨ੍ਹਾਂ ਕੋਲ ਕੋਈ ਤਜ਼ਰਬਾ ਨਹੀਂ ਹੈ ਉਹ ਖੁਦ ਨੂੰ ਭਰੋਸੇਯੋਗ ਆਗੂ ਦੇ ਰੂਪ ’ਚ ਸਥਾਪਿਤ ਕਰਕੇ ਪਾਰਟੀ ਨੂੰ ਸਫ਼ਲਤਾ ਦਿਵਾ ਸਕਣਗੇ? ਅਜਿਹਾ ਹੀ ਪ੍ਰਯੋਗ ਤ੍ਰਿਪੁਰਾ ’ਚ ਕੀਤਾ ਗਿਆ ਸੀ

ਜਿੱਥੇ ਇੱਕ ਗੈਰ-ਤਜ਼ਰਬੇਕਾਰ ਵਿਪਲਬ ਦੇਵ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਨ੍ਹਾਂ ਤੋਂ ਵੀ ਹੁਣ ਪਾਰਟੀ ਪ੍ਰੇਸ਼ਾਨ ਹੈ ਨਵੇਂ ਆਗੂਆਂ ਨੂੰ ਹੱਲਾਸ਼ੇਰੀ ਦੇਣਾ ਇੱਕ ਰਣਨੀਤੀ ਹੋ ਸਕਦੀ ਹੈ ਪਰ ਕੀ ਗੈਰ-ਤਜ਼ਰਬੇਕਾਰ ਅਤੇ ਘੱਟ ਪ੍ਰਭਾਵਸ਼ਾਲੀ ਆਗੂਆਂ ਨੂੰ ਅੱਗੇ ਵਧਾ ਕੇ ਸਫ਼ਲਤਾ ਮਿਲੇਗੀ? ਇਸ ਤਰ੍ਹਾਂ ਸੂਬੇ ਦੇ ਆਗੂਆਂ ਵੱਲੋਂ ਮੋਦੀ ਦੇ ਨਾਂਅ ਅਤੇ ਹਰਮਨਪਿਆਰਤਾ ’ਤੇ ਵਧੇਰੇ ਨਿਰਭਰ ਰਹਿਣ ਦੀ ਰਣਨੀਤੀ ’ਤੇ ਵੀ ਮੁੜ-ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕੀ ਭਾਜਪਾ ਆਪਣੀਆਂ ਇਨ੍ਹਾਂ ਖਾਮੀਆਂ ਨੂੰ ਦੂਰ ਕਰੇਗੀ?

ਸਾਗਰਨੀਲ ਸਿਨਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ