ਦੰਗੇ ਅਚਾਨਕ ਨਹੀਂ, ਸਾਜਿਸ਼ ਦਾ ਨਤੀਜਾ
ਦਿੱਲੀ ਹਾਈਕੋਰਟ ਨੇ ਸੰਨ 2020 ’ਚ ਰਾਜਧਾਨੀ ਦਿੱਲੀ ’ਚ ਹੋਏ ਦੰਗਿਆਂ ਨੂੰ ਸੋਚੀ-ਸਮਝੀ ਸਾਜਿਸ਼ ਦਾ ਨਤੀਜਾ ਦੱਸਿਆ ਹੈ ਅਦਾਲਤ ਦੀ ਇਹ ਟਿੱਪਣੀ ਇਸ ਤੱਥ ਨੂੰ ਵੀ ਸਪੱਸ਼ਟ ਕਰਦੀ ਹੈ ਕਿ ਆਮ ਲੋਕ ਇੱਕਦਮ ਇੱਕ-ਦੂਜੇ ਦੇ ਵੈਰੀ ਨਹੀਂ ਬਣ ਜਾਂਦੇ ਦੰਗਾਕਾਰੀਆਂ ਨੂੰ ਤਿਆਰ ਕਰਨ ਤੇ ਭੜਕਾਉਣ ਪਿੱਛੇ ਕਈ ਤਾਕਤਾਂ ਕੰਮ ਕਰਦੀਆਂ ਹਨ ਅਦਾਲਤ ਨੇ ਇਸ ਸਾਜਿਸ਼ ਪਿੱਛੇ ਇਹ ਤੱਥ ਵੀ ਉਜਾਗਰ ਕੀਤਾ ਕਿ ਦੰਗਾਕਾਰੀਆਂ ਨੇ ਸੀਸੀਟੀਵੀ ਕੈਮਰੇ ਵੀ ਤੋੜੇ ਤਾਂ ਕਿ ਉਹ ਕਾਨੂੰਨੀ ਕਾਰਵਾਈ ਤੋਂ ਬਚ ਸਕਣ ਦਰਅਸਲ ਸਿਆਸਤ ਤੇ ਦੰਗਾਕਾਰੀਆਂ ਦਾ ਇੱਕ ਅਜਿਹਾ ਗਠਜੋੜ ਬਣ ਚੁੱਕਾ ਹੈ ਜੋ ਇੱਕ ਛੋਟੀ ਜਿਹੀ ਘਟਨਾ ਨੂੰ ਚੰਗਿਆੜੀ ਤੋਂ ਭਾਂਬੜ ਬਣਾ ਦਿੰਦਾ ਹੈ ਦੰਗਿਆ ਪਿੱਛੇ ਸਾਜਿਸ਼ ਇਸ ਗੱਲ ਤੋਂ ਹੀ ਸਪੱਸ਼ਟ ਹੈ ਕਿ ਦੰਗਿਆਂ ਤੋਂ ਪਹਿਲਾਂ ਕੁਝ ਸਿਆਸੀ ਆਗੂਆਂ ਨੇ ਭੜਕਾਊ ਬਿਆਨਬਾਜ਼ੀ ਕੀਤੀ ਸੀ
ਕਈ ਆਗੂਆਂ ਨੇ ਕਾਨੂੰਨ ਹੱਥ ’ਚ ਲੈਣ ਵਰਗੀ ਚਿਤਾਵਨੀ ਭਰੇ ਸ਼ਬਦ ਵੀ ਵਰਤੇ ਹਨ ਜੋ ਸੋਸ਼ਲ ਮੀਡੀਆ ’ਚ ਫੈਲਾਏ ਗਏ ਸਨ ਪਰ ਦੁੱਖ ਇਸ ਗੱਲ ਦਾ ਕਿ ਦੰਗਿਆਂ ਦੀ ਅਸਲ ਜੜ੍ਹ ਆਗੂ ਪੁਲਿਸ ਦੀ ਕਾਰਵਾਈ ਤੋਂ ਬਚ ਜਾਂਦੇ ਹਨ ਜਾਂ ਪੁਲਿਸ ਆਪ ਹੀ ਉਹਨਾਂ ਆਗੂਆਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਦੀ ਹੈ
ਪਿਛਲੇ ਦਿਨੀਂ ਦਿੱਲੀ ਦੀ ਇੱਕ ਅਦਾਲਤ ਨੇ ਦੰਗਿਆਂ ਦੀ ਘਟੀਆ ਜਾਂਚ ਲਈ ਪੁਲਿਸ ਨੂੰ ਵੀ ਫ਼ਟਕਾਰਿਆ ਸੀ ਇਸ ਤੋਂ ਪਹਿਲਾਂ ਸੰਨ 1984 ’ਚ ਹੋਏ ਦੰਗਿਆਂ ਵੇਲੇ ਵੀ ਪੁਲਿਸ ਦੀ ਭੂਮਿਕਾ ਸ਼ਰਮਨਾਕ ਰਹੀ ਉਸ ਵੇਲੇ ਵੀ ਪੁਲਿਸ ’ਤੇ ਦੰਗਾਕਾਰੀਆਂ ਨੂੰ ਰੋਕਣ ਦੀ ਬਜਾਇ ਦੰਗਾਕਾਰੀਆਂ ਦੀ ਮੱਦਦ ਕਰਨ ਦੇ ਦੋਸ਼ ਵੀ ਲੱਗਦੇ ਰਹੇ 1984 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਿੰਨ ਦਹਾਕਿਆਂ ਦਾ ਸਮਾਂ ਲੱਗ ਗਿਆ
ਅੱਜ ਵੀ ਪੀੜਤ ਨਿਆਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ ਬੜੀ ਹੈਰਾਨੀ ਹੈ ਕਿ ਦੇਸ਼ ਦੀ ਰਾਜਧਾਨੀ ਜਿੱਥੇ ਸੁਰੱਖਿਆ ਦੇ ਪੂਰੇ ਪ੍ਰਬੰਧ ਹੁੰਦੇ ਹਨ ਉੱਥੇ ਆਮ ਲੋਕਾਂ ਨੂੰ ਪੁਲਿਸ ਦੀ ਹਾਜ਼ਰੀ ਵਿਚ ਮਾਰ-ਮੁਕਾ ਦਿੱਤਾ ਜਾਂਦਾ ਹੈ ਖਾਸ ਕਰਕੇ ਫ਼ਿਰਕੂ ਦੰਗੇ ਹੋਣੇ ਤਾਂ ਦੇਸ਼ ’ਤੇ ਕਲੰਕ ਹੈ ਦੰਗਾਕਾਰੀ ਤਾਂ ਸਿਰਫ਼ ਮੋਹਰੇ ਹੁੰਦੇ ਹਨ ਅਸਲ ਦੋਸ਼ੀ ਤਾਂ ਹੋਰ ਤਾਕਤਾਂ ਹੁੰਦੀਆਂ ਹਨ ਜਿਨ੍ਹਾਂ ਨੇ ਲਾਸ਼ਾਂ ਦੇ ਢੇਰ ’ਚੋਂ ਆਪਣੇ ਹਿੱਤ ਤਲਾਸ਼ਣੇ ਹੁੰਦੇ ਹਨ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਵੀ ਸੁਣਨ ਤੇ ਦੰਗੇ ਭੜਕਾਉਣ ਦੀ ਬਜਾਇ ਸਦਭਾਵਨਾ ਕਾਇਮ ਕਰਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ