ਹੜਤਾਲ ਤੋਂ ਬਾਅਦ ਖੁੱਲ੍ਹੇ ਬਾਰਡਰ
(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਕੀਤਾ ਗਿਆ। ਇਸ ਦੌਰਾਨ ਉੱਤਰ ਪ੍ਰਦੇਸ਼ ਤੋਂ ਦਿੱਲੀ ’ਚ ਗਾਜੀਪੁਰ ਬਾਰਡਰ ’ਤੇ ਕਿਸਾਨਾਂ ਦਾ ਭਾਰੀ ਇਕੱਠ ਮੌਜ਼ੂਦ ਸੀ । ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਦਿੱਲੀ-ਐਨਸੀਆਰ ’ਚ ਜਾਮ ਵੀ ਲੱਗਿਆ ਰਿਹਾ ਜਿਵੇਂ ਹੀ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਖਤਮ ਹੋਇਆ ਟਰੈਫਿਕ ਵਿਵਸਥਾ ਪਹਿਲਾਂ ਵਾਂਗ ਫਿਰ ਤੋਂ ਚਾਲੂ ਹੋ ਗਈ ਕਿਸਾਨ ਜਥੇਬੰਦੀਆਂ ਦਾ ਬੰਦ ਦਾ ਅਸਰ ਪੂਰੇ ਦੇਸ਼ ’ਚ ਵੇਖਣ ਨੂੰ ਮਿਲਿਆ ਜਿਸ ਦਾ ਹਰ ਵਰਗ ਦੇ ਲੋਕਾਂ ਨੂੰ ਪੂਰਾ ਸਾਥ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ