ਚੋਰਾਹੇ ’ਤੇ ਘੰਟਿਆਂ ਤੱਕ ਲੰਮਕਾਈਆਂ ਲਾਸ਼ਾਂ
(ਏਜੰਸੀ) ਕਾਬਲ । ਅਫਗਾਨਿਸਤਾਨ ’ਚ ਬਿਹਤਰ ਤੇ ਰਲਿਆ-ਮਿਲਿਆ ਸ਼ਾਸਨ ਦੇਣ ਦੇ ਤਾਲਿਬਾਨ ਦੇ ਕਥਿਤ ਦਾਅਵਿਆਂ ਦਰਮਿਆਨ ਉਸ ਦੀਆਂ ਹਰਕਤਾਂ ਤੋਂ ਅੱਤਵਾਦ ਸੰਗਠਨ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਹੈ ਤੇ ਇਸ ਕੜੀ ’ਚ ਉਸਨੇ ਸਥਾਨਕ ਲੋਕਾਂ ਨੂੰ ਚਿਤਾਵਨੀ ਦੇਣ ਲਈ ਅਗਵਾਕਾਰ ਚਾਰ ਮੁਲਜ਼ਮਾਂ ਦੀਆਂ ਲਾਸ਼ਾਂ ਨੂੰ ਪੱਛਮੀ ਸ਼ਹਿਰ ਹੇਰਾਤ ਦੇ ਚੌਰਾਹੇ ’ਤੇ ਜਨਤਕ ਤੌਰ ’ਤੇ ਲੰਮਕਾ ਦਿੱਤਾ।
ਇੱਕ ਖਤਰਨਾਕ ਤਾਲਿਬਾਨ ਅਧਿਕਾਰੀ ਵੱਲੋਂ ਫਾਂਸੀ ਤੇ ਅੰਗ-ਭੰਗ ਕਰਨ ਵਰਗੀਆਂ ਸਜ਼ਾਵਾਂ ਫਿਰ ਸ਼ੁਰੂ ਕੀਤੇ ਜਾਣ ਦੀ ਚਿਤਾਵਨੀ ਦੇ ਇੱਕ ਦਿਨ ਬਾਅਦ ਸੰਗਠਨ ਨੇ ਇਸ ’ਤੇ ਅਮਲ ਵੀ ਕਰ ਦਿਖਾਇਆ ਚਾਰੇ ਮੁਲਜ਼ਮਾਂ ਦੀਆਂ ਲਾਸ਼ਾਂ ਨੂੰ ਬੜੀ ਬੇਰਹਿਮੀ ਨਾਲ ਕਰੇਨ ਰਾਹੀਂ ਚੌਰਾਹੇ ’ਤੇ ਲੰਮਕਾਇਆ ਗਿਆ ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਇੱਕ ਵਪਾਰੀ ਤੇ ਉਸਦੇ ਪੁੱਤਰ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੋਂ ਬਾਅਦ ਹੋਏ ਮੁਕਾਬਲੇ ‘ਚ ਮਾਰੇ ਗਏ ਸਥਾਨਕ ਮੀਡੀਆ ਨੇ ਹੇਰਾਤ ਦੇ ਡਿਪਟੀ ਗਵਰਨਰ ਮੌਲਵੀ ਸ਼ਾਇਰ ਅਹਿਮਦ ਇਮਰ ਨੇ ਹਾਵਲੇ ਤੋਂ ਕਿਹਾ ਕਿ ਤਾਲਿਬਾਨ ਲੜਾਕਿਆਂ ਨੇ ਕਥਿਤ ਅਗਵਾਕਾਰਾਂ ਨੂੰ ਲੱਭ ਲਿਆ ਤੇ ਸਭ ਨੂੰ ਮਾਰ ਸੁੱਟਿਆ।
ਅਧਿਕਾਰੀ ਨੇ ਕਿਹਾ ਅਸੀਂ ਹੋਰ ਅਗਵਾਕਾਰਾਂ ਨੂੰ ਚਿਤਾਵਨੀ ਦੇਣ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਹੇਰਾਤ ਦੇ ਚੌਰਾਹੇ ’ਤੇ ਲੰਮਕਾ ਦਿੱਤੀਆਂ ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਅਫਗਾਨਿਸਤਾਨ ’ਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਆਪਣੇ ਪਿਛਲੇ ਕਾਰਜਕਾਲ ਦੇ ਮੁਕਾਬਲੇ ’ਚ ਨਰਮ ਸ਼ਾਸਨ ਦਾ ਵਾਅਦਾ ਕਰਦਾ ਰਿਹਾ ਹੈ ਪਰ ਦੇਸ਼ ਭਰ ਤੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਖਬਰਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ