ਆਈਪੀਐੱਲ 2021 : ਰੋਮਾਂਚਕ ਮੈਚ ’ਚ ਪੰਜਾਬ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ, ਟਾੱਪ 5 ’ਚ ਪੁੱਜੀ ਪੰਜਾਬ

ਜੇਸਨ ਹੋਲਡਰ ਨੂੰ 47 ਦੌੜਾਂ ਦੀ ਤੂਫ਼ਾਨੀ ਪਾਰੀ ਲਈ ਮੈਨ ਆਫ਼ ਦ ਮੈਚ ਐਲਾਨਿਆ

(ਏਜੰਸੀ) ਆਬੂਧਾਬੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ-2021) ਦੇ 37ਵੇਂ ਮੁਕਾਬਲੇ ’ਚ ਸ਼ਨਿੱਚਰਵਾਰ ਰਾਤ ਨੂੰ ਪੰਜਾਬ ਕਿੰਗਜ਼ ਇਲੈਵਨ ਨੇ ਰੋਮਾਂਚਕ ਮੈਚ ’ਚ ਸਨਰਾਈਜ਼ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ ਟਾਪ 5 ’ਚ ਪੁੱਜ ਚੁੱਕੀ ਹੈ ਸਨਰਾਈਜ਼ ਇਸ ਸਮੇਂ ਸਭ ਤੋਂ ਹੇਠਲੇ ਨੰਬਰ ’ਤੇ ਹੈ ਸਨਰਾਈਜ਼ ਹੈਰਦਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਪੰਜਾਬ ਦੀ ਟੀਮ ਨੇ 20 ਓਵਰਾਂ ’ਚ 7 ਵਿਕਟਾਂ ’ਤੇ 125 ਦੌੜਾਂ ਬਦਾਈਆਂ ਪੰਜਾਬ ਦੇ ਬੱਲੇਬਾਜ਼ਾਂ ਨੇ ਇਸ ਮੈਚ ’ਚ ਨਾਰਾਜ਼ ਕੀਤਾ ਤੇ ਉਸ ਦਾ ਕੋਈ ਬੱਲੇਬਾਜ਼ ਵੀ ਖਾਸ ਕਮਾਲ ਨਹੀਂ ਵਿਖਾ ਸਕਿਆ ਸਿਰਫ਼ ਐਡਮ ਮਾਰਕਰਮ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਵਾਬ ’ਚ ਹੈਦਰਾਬਾਦ ਦੀ ਟੀਮ 126 ਦੌੜਾਂ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ।

ਸ਼ਮੀ ਨੇ ਡੇਵਿਡ ਵਾਰਨਰ ਤੇ ਕਪਤਾਨ ਕੇਨ ਵਿਲੀਅਮਸਨ ਨੂੰ ਛੇਤੀ ਆਊਟ ਕਰ ਦਿੱਤਾ ਹੈਦਰਾਬਾਦ ਦੇ ਜੇਸਨ ਹੋਲਡਰ ਨੇ ਧਮਾਕੇਦਾਰ 47 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਨਹੀ ਦਿਵਾ ਸਕੀ ਹੈਦਰਾਬਾਦ ਦੀ ਟੀਮ 20 ਓਵਰਾਂ ’ਚ 7 ਵਿਕਟਾਂ ਗੁਆ ਕੇ 120 ਦੌੜਾਂ ਹੀ ਬਣਾ ਸਕੀ ਤੇ ਪੰਜਾਬ ਨੇ ਇਹ ਮੁਕਾਬਲਾ 5 ਦੌੜਾਂ ਨਾਲ ਜਿੱਤ ਲਿਆ ਪੰਜਾਬ ਵੱਲੋਂ ਰਵੀ ਬਿਸ਼ਨੋਈ ਤੇ ਮੁਹੰਮਦੀ ਸ਼ਮੀ ਨੇ 2-2 ਵਿਕਟਾਂ ਲਈਆਂ ਜੇਸਨ ਹੋਲਡਰ ਨੂੰ 47 ਦੌੜਾਂ ਦੀ ਤੂਫ਼ਾਨੀ ਪਾਰੀ ਲਈ ਮੈਨ ਆਫ਼ ਦ ਮੈਚ ਐਲਾਨਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ