ਪਾੜ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ, ਬੀਤ ਰਾਤ ਤੋਂ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ

ਪ੍ਰਸ਼ਾਸਨ ਦੇ ਨਾਲ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਮੌਕੇ ’ਤੇ ਰਹੇ ਮੌਜ਼ੂਦ

  • ਪਾੜ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ, ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੱੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ

(ਸੁਨੀਲ ਵਰਮਾ/ਭਗਤ ਸਿੰਘ), ਨਾਥੂਸਰੀ ਚੋਪਟਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੁਸ਼ਕਲ ਸਮੇਂ ’ਚ ਲੋੜਵੰਦਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇਸ ਤਹਿਤ ਚੋਪਟਾ ਖੇਤਰਾ ਤੋਂ ਗੁਜਰਨ ਵਾਲੇ ਹਿਸਾਰ ਘੱਗਰ ਮਲਟੀਪਰਪਜ਼ ਡ੍ਰੇਨ ਸੇਮਨਾਲੇ ’ਚ ਸ਼ਾਹਪੁਰੀਆਂ ਪਿੰਡ ਕੋਲ ਪਏ ਪਾੜ ਨੂੰ ਭਰਨ ਲਈ ਪ੍ਰਸ਼ਾਸਨ ਨਾਲ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਦੀ ਅਗਵਾਈ ’ਚ ਸੈਂਕੜੇ ਸੇਵਾਦਾਰ ਜੁਟੇ ਹੋਏ ਹਨ ਇਹ ਸੇਵਾਦਾਰ ਲਗਾਤਾਰ ਮਿੱਟੀ ਦੇ ਗੱਟੇ ਭਰ ਪਾੜ ਵਾਲੇ ਥਾਂ ’ਤੇ ਸੁੱਟ ਰਹੇ ਹਨ ਜ਼ਿਕਰਯੋਗ ਹੈ ਰਾਤ ਭਰ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਾੜ ਪੂਰਨ ’ਚ ਜੁਟੇ ਹੋਏ ਹਨ ਖਬਰ ਲਿਖੇ ਜਾਣ ਤੱਕ ਅੱਜ ਸਵੇਰੇ ਵੱਡੀ ਗਿਣਤੀ ’ਚ ਹੋਰ ਸੇਵਾਦਾਰ ਪਹੁੰਚੇ ਤੇ ਪਾੜ ਪੂਰਨ ਦਾ ਕੰਮ ਜੰਗ ਪੱਧਰ ’ਤੇ ਜਾਰੀ ਹੈ।

ਪਾੜ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ

ਪਿੰਡ ਵਸੀਆਂ ਦੀ ਕੋਸ਼ਿਸ਼ ਦੇ ਬਾਵਜ਼ੂਦ ਪਾੜ ਪੂਰਿਆ ਨਹੀਂ ਜਾ ਸਕਿਆ। ਇਸ ਦੌਰਾਨ ਤੇਜ਼ ਵਹਾਅ ਦੇ ਚੱਲਦਿਆਂ ਪਾਣੀ ਖੇਤਾਂ ’ਚੋਂ ਹੁੰਦੇ ਹੋਏ ਪਿੰਡ ਸ਼ਾਹਪੁਰੀਆ ਦੇ ਆਬਾਦੀ ਵਾਲੇ ਇਲਾਕੇ ’ਚ ਪਹੁੰਚ ਗਿਆ। ਬਾਅਦ ਪ੍ਰਸ਼ਾਸਨ ਦੇ ਸਹਿਯੋਗ ਦੇਣ ਲਈ  ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਮੌਕੇ ’ਤੇ ਪਹੁੰਚੇ ਤੇ ਪ੍ਰਸ਼ਾਸਨ ਕਰਮੀਆਂ ਨਾਲ ਪਾੜ ਪੂਰਨ ’ਚ ਜੁਟ ਗਏ ਖਬਰ ਲਿਖੇ ਜਾਣ ਤੱਕ ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਸੀ ਜਾਣਕਾਰੀ ਅਨੁਸਾਰ ਪਿੰਡ ਸ਼ਾਹੀਪੁਰਆ ਦੇ ਕੋਲ ਸੇਮਨਾਲੇ ’ਚ ਪਾੜ ਪੈ ਗਿਆ, ਜਿਸ ਨਾਲ ਸੈਂਕੜੇ ਏਕੜ ਫਸਲ ਜਲਥਲ ਹੋ ਗਈ ਕਿਸਾਨ ਦੀਵਾਨ ਚੰਦ, ਧੋਲੂ ਰਾਮ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਸੇਮ ਨਾਲੇ ’ਚ ਪਾੜ ਪੈ ਗਿਆ ਸੀ ਜਿਸ ਨੂੰ ਪਿੰਡ ਵਾਸੀ ਤੇ ਕਿਸਾਨ ਆਪਣੇ ਪੱਧਰ ’ਤੇ ਪੂਰ ਦਿੱਤਾ ਸੀ ਪਰ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਸ਼ਨਿੱਚਰਵਾਰ ਦੇਰ ਸ਼ਾਮ ਇੱਕ ਵਾਰ ਫਿਰ ਸੇਮ ਨਾਲਾ ਪਿੱਛੇ ਸ਼ਾਹਪੁਰੀਆ ਕੋਲੋਂ ਟੁੱਟ ਗਿਆ।

ਪਿੰਡ ਵਾਸੀਆਂ ਦੇ ਕੋਸ਼ਿਸ਼ ਦੇ ਬਾਵਜ਼ੂਦ ਜਦੋਂ ਪਾੜ ਨਾ ਪੂਰਿਆ ਗਿਆ ਤਾਂ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕੀਤਾ ਤੇ ਪਾੜ ਪੂਰਨ ਦੀ ਬੇਨਤੀ ਕੀਤੀ ਇਸ ’ਤੇ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਦੇ ਜ਼ਿੰਮੇਵਾਰ ਤੁਰੰਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨਾਲ ਪਹੁੰਚੇ ਸੇਵਾਦਾਰਾਂ ਨੂੰ ਮੌਕੇ ’ਤੇ ਪਹੁੰਚਦਿਆਂ ਹੀ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਖਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨਾਲ ਡੇਰਾ ਸੱਚਾ ਸੌਦਾ ਦੇ ਸੈਂਕੜੇ ਸੇਵਾਦਾਰ ਪਾੜ ਪੂਰਨ ’ਚ ਜੁਟੇ ਹੋਏ ਹਨ ਇਸ ਦੌਰਾਨ ਐਸਡੀਐਮ ਜੈਵੀਰ ਯਾਦਵ, ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਇਸ ਚੇਅਰਮੈਨ ਡਾ. ਪੀ. ਆਰ. ਨੈਣ ਇੰਸਾਂ ਸਮੇਤ ਪ੍ਰਸ਼ਾਸਨ ਅਧਿਕਾਰੀ ਮੌਕੇ ’ਤੇ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ