ਜੋਜੀਲਾ ਸੁਰੰਗ ’ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣਗੇ ਗਡਕਰੀ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਜੰਮੂ ਕਸ਼ਮੀਰ ’ਚ ਸਾਢੇ ਤਿੰਨ ਹਜ਼ਾਰ ਮੀਟਰ ਦੀ ਉੱਚਾਈ ’ਤੇ ਜੋਜੀਲਾ ਦਰਾ ’ਚ ਕੌਮੀ ਰਾਜ ਮਾਰਗ ਨੰਬਰ ਇੱਕ ’ਤੇ ਨਿਰਮਾਣ ਅਧੀਨ ਸੁਰੰਗ ਹਰ ਮੌਸਮ ’ਚ ਸ੍ਰੀਨਗਰ ਤੇ ਲੇਹ ਦਰਮਿਆਨ ਸੌਖੀ ਆਵਾਜਾਈ ਦੇ ਨਾਲ ਹੀ ਦੇਸ਼ ਦੀ ਉੱਤਰੀ ਸਰਹੱਦਾਂ ਦੀ ਸੁਰੱਖਿਆ ਲਈ ਵੀ ਸਾਂਝੇ ਤੌਰ ’ਤੇ ਮਹੱਤਵਪੂਰਨ ਸਾਬਿਤ ਹੋਵੇਗੀ ਜੇਜੀਲਾ ਦਰਾ ’ਤੇ ਬਣ ਰਹੀ। ਸੁਰੰਗ ਸ੍ਰੀਨਗਰ ਨੂੰ ਕਾਰਗਿਲ ਤੇ ਲੇਹ ਨਾਲ ਜੋੜੇਗੀ ਸ੍ਰੀਨਗਰ ਤੋਂ ਲੇਹ ਪਹੁੰਚਣ ’ਚ ਤਿੰਨ ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ ਤੇ ਵਧੇਰੇ ਬਰਫ਼ਬਾਰੀ ਕਾਰਨ ਸਰਦੀਆਂ ’ਚ ਇਸ ਮਾਰਗ ਨੂੰ ਛੇ ਮਹੀਨਿਆਂ ਲਈ ਬੰਦ ਕੀਤਾ ਜਾਂਦਾ ਹੈ, ਜਿਸ ਕਾਰਨ ਲੇਹ-ਲਦਾਖ ਦੇਸ਼ ਦੇ ਬਾਕੀ ਭੂ-ਭਾਗ ਤੋਂ ਇੱਕ ਤਰ੍ਹਾਂ ਨਾਲ ਕੱਟ ਜਾਦਾ ਹੈ।
ਜੋਜੀਲਾ ’ਚ ਸੁਰੰਗ ’ਤੇ ਨਿਰਮਾਣ ਕਾਰਜ ਦੀ ਸ਼ੁਰੂਆਤ ਟਰਾਂਸਪੋਰਟ ਮੰਤਰੀ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਕਤੂਬਰ 2020 ’ਚ ਵਰਚੁਅਲ ਤਰੀਕੇ ਨਾਲ ਬਲਾਸਟ ਕਰਕੇ ਕੀਤੀ ਸੀ ਤੇ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਉਹ ਮੌਕੇ ’ਤੇ ਜਾ ਕੇ ਸੁਰੰਗ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣਗੇ। ਸੁਰੰਗ ’ਤੇ ਕੰਮ ਪੂਰਾ ਹੋਣ ਤੋਂ ਬਾਅਦ ਇਹ ਮਾਰਗ 12 ਮਹੀਨੇ ਖੁੱਲ੍ਹਾ ਰਹੇਗਾ ਇਸ ਨਾਲ ਨਾ ਸਿਰਫ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਸਗੋਂ ਫੌਜ ਨੂੰ ਵੀ ਰਣਨੀਤਿਕ ਲਾਭ ਮਿਲੇਗਾ ਫੌਜ ਦੇ ਵਾਹਨ ਤੇ ਸਾਜੋ ਸਮਾਨ ਮੀਂਹ ਦੌਰਾਨ ਸ੍ਰੀਨਗਰ ਤੋਂ ਕਾਰਗਿਲ, ਲੇਹ ਤੇ ਲੱਦਾਖ ਤੱਕ ਇਸ ਮਾਰਗ ਤੋਂ ਗੁਜਰ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ