26 ਤੋਂ 28 ਸਤੰਬਰ ਤੱਕ ਚਲਾਇਆ ਜਾਵੇਗਾ ਸਬ ਨੈਸ਼ਨਲ ਇਮੁਨਾਈਜੇਸ਼ਨ ਡੇ ਤਹਿਤ ਪਲਸ ਪੋਲੀਓ ਰਾਊਂਡ
ਪੋਲੀਓ ਜਾਗਰੂਕਤਾ ਸਬੰਧੀ ਰਿਕਸ਼ਿਆਂ ਨੂੰ ਕੀਤਾ ਰਵਾਨਾ
ਸੱਚ ਕਹੂੰ ਨਿਊਜ, ਪਟਿਆਲਾ। ਸੱਲਮ ਬਸਤੀਆਂ, ਝੁੱਗੀਆਂ, ਝੋਪੜੀਆਂ ਪਥੇਰਾਂ,ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਆਦਿ ਵਿਚ ਰਹਿੰਦੇ ਲੋਕਾਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਲਈ ਸਬ ਨੈਸ਼ਨਲ ਇਮੁਨਾਈਜੇਸ਼ਨ ਡੇ ਤਹਿਤ ਮਾਈਗਰੇਟਰੀ ਪਲਸ ਪੋਲੀਓ ਰਾਉਂਡ 26 ਤੋਂ 28 ਸਤੰਬਰ ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ ਤੱਕ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸੱਲਮ ਬਸਤੀਆਂ, ਝੁੱਗੀਆਂ, ਝੋਪੜੀਆਂ ਫੈਕਟਰੀਆ ਆਦਿ ਵਿਚ ਰਹਿੰਦੇ ਲੋਕਾਂ ਦੇ ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਸਬੰਧੀ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ.ਪਿ੍ਰੰਸ ਸੋਢੀ ਵੱਲੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਦਫਤਰ ਸਿਵਲ ਸਰਜਨ ਤੋਂ ਰਵਾਨਾ ਕੀਤਾ। ਇਹ ਰਿਕਸ਼ੇ ਸ਼ਹਿਰ ਵਿੱਚ ਸਥਿਤ ਝੁੱਗੀਆਂ, ਝੋਪੜੀਆਂ ਸੱਲਮ ਬਸਤੀਆਂ ਆਦਿ ਵਿਚ ਜਾ ਕੇ ਮੁਨਾਦੀ ਕਰਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੁ ਦਵਾਈ ਦੀਆਂ ਬੰਦਾਂ ਪਿਲਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚਾ ਬਿਮਾਰ ਹੈ, ਭਾਵੇਂ ਬੱਚੇ ਨੇਂ ਪਹਿਲਾ ਦਵਾਈ ਪੀਤੀ ਹੋਵੇ ਜਾਂ ਬੱਚਾ ਨਵ ਜੰਮਿਆਂ ਹੈ ਤਾਂ ਵੀ ਬੱਚੇ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਜਰੂਰ ਪਿਲਾਉਣ। ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਤਿੰਨੋ ਦਿਨ (ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ) ਝੁੱਗੀ ਝੌਪੜੀਆਂ, ਸਲੱਮ ਬਸਤੀਆਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਾਈਗਰੇਟਰੀ ਅਬਾਦੀ ਦੇ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਸਾਰੇ 26,091 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਘਰ ਘਰ ਜਾ ਕੇ ਪਿਲਾਉਣ ਲਈ 202 ਟੀਮਾਂ, 18 ਮੋਬਾਈਲ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹਨਾਂ ਟੀਮਾਂ ਦੇ ਕੰਮ ਕਾਜ ਦੀ ਦੇਖ ਰੇਖ ਕਰਨ ਲਈ 20 ਸੁਪਰਵਾਈਜਰ ਲਗਾਏ ਗਏ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ, ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਡਾ. ਸਜੀਲਾ ਖਾਨ, ਡਾ. ਸੁਮੀਤ ਸਿੰਘ, ਮਾਸ ਮੀਡੀਆ ਅਫਸਰ ਕਿ੍ਰਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਜਸਬੀਰ ਕੌਰ,ਬਿੱਟੁੂ ਅਤੇ ਸਟਾਫ ਹਾਜਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ