ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ ਤਾਲਿਬਾਨ : ਮੋਹਾਕਿਕ

ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ ਤਾਲਿਬਾਨ 

(ਏਜੰਸੀ), ਕਾਬਲ। ਅਫਗਾਨਿਸਤਾਨ ’ਚ ਹਜਾਰਾ ਭਾਈਚਾਰੇ ਦੇ ਮੁੱਖ ਆਗੂ ਮੁਹੰਮਦ ਮੋਹਾਕਿਕ ਨੇ ਦੋਸ਼ ਲਾਇਆ ਕਿ ਮੱਧਵਰਤੀ ਪ੍ਰਾਂਤ ਦਯਕੁੰਡੀ ’ਚ ਤਾਲਿਬਾਨ ਦੇ ਅਧਿਕਾਰੀ ਲੋਕਾਂ ਨੂੰ ਆਪਣੀਆਂ ਜ਼ਮੀਨ ਛੱਡ ਕੇ ਜਾਣ ਲਈ ਮਜ਼ਬੂਰ ਕਰ ਰਹੇ ਹਨ।
ਪਦ ਤੋਂ ਹਟਾਏ ਗਏ ਅਫਗਾਨੀ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਸਾਬਕਾ ਸੁਰੱਖਿਆ ਸਲਾਹਕਾਰ ਤੇ ਹਜਬ-ਏ-ਵਹਦਤ ਇਸਲਾਮੀ ਮਰਦੋਮ ਅਫਗਾਨਿਸਤਾਨ ਦੇ ਆਗੂ ਮੋਹਾਕਿਕ ਨੇ ਆਪਣੇ ਅਧਿਕਾਰਿਕ ਫੇਸਬੁੱਕ ਪੇਜ ’ਤੇ ਪੋਸਟ ਕਰਕੇ ਕਿਹਾ ਕਿ ਤਾਲਿਬਾਨ ਦੇ ਅਧਿਕਾਰੀ ਦਯਕੁੰਡੀ ’ਚ ਲੋਕਾਂ ਨੂੰ ਗਿਜਾਬ ਜ਼ਿਲ੍ਹੇ ਦੇ ਕੰਦੀਰ ਤੇ ਦਹਨ ਨਾਲਾ ਖੇਤਰ ’ਚ ਤਾਲਿਬਾਨ ਦੇ ਪ੍ਰਸੰਸਕਾਂ ਲਈ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਹੇ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਆਪਣੀਆਂ ਜ਼ਮੀਨਾਂ ਛੱਡਣ ਦੇ ਤਾਲਿਬਾਨ ਦੇ ਆਦੇਸ਼ ਦੀ ਪਾਲਣਾ ਕਰਦੇ ਹਨ ਤਾਂ ਆਉਂਦੀਆਂ ਸਰਦੀਆਂ ਤੋਂ ਪਹਿਲਾਂ ਇੱਕ ਮਾਨਵੀ ਸੰਕਟ ਪੈਦਾ ਹੋ ਜਾਵੇਗਾ।

ਮੋਹਾਕਿਕ ਨੇ ਦੋ ਪੱਤਰ ਵੀ ਸਾਂਝੇ ਕੀਤੇ, ਜੋ ਕਥਿਤ ਤੌਰ ’ਤੇ ਤਾਲਿਬਾਨ ਅਧਿਕਾਰੀਆਂ ਨੇ ਜਾਰੀ ਕੀਤੇ ਹਨ ਇਨ੍ਹਾਂ ਪੱਤਰਾਂ ’ਚ ਜ਼ਮੀਨਾਂ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ ਤੇ ਲੋੜ ਪੈਣ ’ਤੇ ਤਾਲਿਬਾਲ ਦੇ ਫੌਜ ਕਮਿਸ਼ਨ ਨੂੰ ਦਖਲ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ਦੱਸਿਆ ਕਿ ਦਯਕੁੰਡੀ ’ਚ ਤਾਲਿਬਾਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਸਿਰਫ਼ ਕੁਝ ਘੰਟਿਆਂ ਦਾ ਸਮਾਂ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ