ਪਿੰਡ ਬਰ੍ਹੇ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਮੱਝ ਦੀ ਮੌਤ
ਸੰਜੀਵ ਤਾਇਲ, ਬੁਢਲਾਡਾ । ਅੱਜ ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਅੰਦਰ ਹੋਈ ਭਰਵੀਂ ਬਾਰਿਸ਼ ਨਾਲ ਸ਼ਹਿਰ ਦੇ ਬਾਜਾਰਾਂ ’ਚ ਪਾਣੀ ਭਰ ਗਿਆ ਜੋ ਮੀਂਹ ਦੇ ਕਈ ਘੰਟੇ ਬੀਤ ਜਾਣ ’ਤੇ ਵੀ ਜਿਉਂ ਦਾ ਤਿਉਂ ਖੜ੍ਹਾ ਸੀ। ਸ਼ਹਿਰ ਦੀ ਚੌੜੀ ਗਲੀ ਅਤੇ ਕੁਝ ਹੋਰਨਾਂ ਨੀਵੇਂ ਖੇਤਰਾਂ ’ਚ ਘਰਾਂ ਅੰਦਰ ਪਾਣੀ ਵੜ ਜਾਣ ਨਾਲ ਨੁਕਸਾਨ ਦੀਆਂ ਖਬਰਾਂ ਹਨ। ਅੱਜ ਦੇ ਇਸ ਮੀਂਹ ਦੇ ਨਾਲ ਹੀ ਪਿੰਡ ਬਰ੍ਹੇ ਵਿਖੇ ਡਿੱਗੀ ਅਸਮਾਨੀ ਬਿਜਲੀ ਨਾਲ ਕਿਸਾਨ ਜਗਤਾਰ ਸਿੰਘ ਪੁੱਤਰ ਲੀਲਾ ਸਿੰਘ ਦੀ ਮੱਝ ਦੀ ਮੌਤ ਹੋ ਗਈ। ਆਮ ਆਦਮੀ ਪਾਰਟੀ ਦੇ ਸਰਕਲ ਆਗੂ ਜੀਵਨ ਸਿੰਘ ਬਰ੍ਹੇ ਨੇ ਪੀੜਤ ਦੱਸਿਆ ਕਿ ਪੀੜਤ ਕਿਸਾਨ ਪਰਿਵਾਰ ਸਿਰਫ ਇੱਕ ਏਕੜ ਜਮੀਨ ਤੇ ਵਾਹੀ ਕਰਕੇ ਅਤੇ ਪਸ਼ੂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਨ੍ਹਾਂ ਵੱਲੋਂ ਕੁਝ ਸਮਾਂ ਪਹਿਲਾਂ ਹੀ 50 ਹਜ਼ਾਰ ਉਧਾਰ ਚੁੱਕ ਕੇ ਇਹ ਮੱਝ ਖਰੀਦੀ ਸੀ। ਉਨ੍ਹਾਂ ਪ੍ਰਸ਼ਾਸ਼ਨ ਪਾਸੋਂ ਪੀੜਤ ਕਿਸਾਨ ਨੂੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ