ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਦਿਲੋਂ ਸਲਾਮ : ਮਿੱਠੂ ਸਿੰਘ
ਮਾਨਵਤਾ ਦੇ ਸੱਚੇ ਰਹਿਬਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ: ਡਾਕਟਰ ਸ਼ਾਮ ਲਾਲ
ਸੁਨੀਲ ਚਾਵਲਾ, ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ। ਇਸ ਮੌਕੇ ਬਲਾਕ 15 ਮੈਂਬਰ ਰਾਮ ਲਾਲ ਇੰਸਾਂ, ਅਮਿਤ ਇੰਸਾਂ ਤੇ ਗੁਰਚਰਨ ਇੰਸਾਂ ਨੇ ਦੱਸਿਆ ਕਿ ਪਿਛਲੀ 16 ਸਤੰਬਰ ਨੂੰ ਸਮਾਣਾ ਪਾਤੜਾਂ ਰੋਡ ’ਤੇ ਸੜਕ ਕਿਨਾਰੇ ਮੇਲੇ ਕੁਚੇਲੇ ਤੇ ਫਟੇ ਕੱਪੜੇ ਪਾਈ ਇੱਕ ਮੰਦਬੁੱਧੀ ਔਰਤ ਘੁੰਮ ਰਹੀ ਸੀ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਸੇਵਾਦਾਰਾਂ ਨੂੰ ਲੈ ਕੇ ਸੜਕ ਕਿਨਾਰੇ ਘੁੰਮ ਰਹੀ ਔਰਤ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ ਪਰ ਉਕਤ ਔਰਤ ਜਾਣਕਾਰੀ ਦੇਣ ਵਿੱਚ ਅਸਮਰਥ ਸੀ ਜਿਸ ਨੂੰ ਪੁਲਿਸ ਵਿੱਚ ਜਾਣਕਾਰੀ ਦੇਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਛੱਡ ਆਏ।
ਉਨ੍ਹਾਂ ਦੱਸਿਆ ਕਿ ਪਿੰਗਲਾ ਆਸ਼ਰਮ ਵਿੱਚ ਛੱਡਣ ਤੋਂ ਪਹਿਲਾਂ ਔਰਤ ਦੀ ਫੋਟੋ ਖਿੱਚ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ ਗਈ ਤੇ ਬੀਤੇ ਦਿਨ ਫੋਨ ਆਇਆ ਕਿ ਜਿਹੜੀ ਸੋਸ਼ਲ ਮੀਡੀਆ ’ਤੇ ਫੋਟੋ ਵਾਇਰਲ ਹੋ ਰਹੀ ਹੈ ਉਹ ਉਸਦੀ ਮਾਂ ਹੈ ਤੇ ਉਹ ਪਤਾ ਲੈਣ ਉਪਰੰਤ ਅੱਜ ਪਿੰਗਲਾ ਆਸ਼ਰਮ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮਾਤਾ ਦਾ ਨਾਂਅ ਸੁਨੀਤਾ ਕੌਰ ਵਾਸੀ ਪਿੰਡ ਖੇਤਲਾ ਤਹਿਸੀਲ ਸੁਨਾਮ ਦੀ ਰਹਿਣ ਵਾਲੀ ਹੈ ਤੇ ਮਾਤਾ ਦੇ ਦਿਓਰ ਮਿੱਠੂ ਸਿੰਘ ਨੇ ਜਦੋਂ ਆਪਣੀ ਭਾਬੀ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ਮਿੱਠੂ ਸਿੰਘ ਨੇ ਦੱਸਿਆ ਕਿ ਉਸਦੀ ਭਾਰੀ ਪਿਛਲੀ 16 ਸਤੰਬਰ ਨੂੰ ਘਰੋਂ ਚਲੀ ਗਈ ਸੀ ਤੇ ਇਨ੍ਹਾਂ ਦਾ ਪੁੱਤਰ ਸੋਨੀ ਸਿੰਘ ਮਾਂ ਦੇ ਵਿਛੋੜੇ ਕਾਰਨ ਬਹੁਤ ਟੈਨਸ਼ਨ ਵਿੱਚ ਰਹਿਣ ਲੱਗਾ ਸੀ ਤੇ ਬਹੁਤ ਪੁੱਛ ਪੜਤਾਲ ਕਰਨ ’ਤੇ ਵੀ ਭਾਬੀ ਦਾ ਕੁਝ ਪਤਾ ਨਹੀਂ ਚਲਿਆ ਸੀ ਅਸੀਂ ਤਾਂ ਫਿਰ ਤੋਂ ਮਿਲਣ ਦੀ ਆਸ ਹੀ ਛੱਡ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਫੋਟੋ ਵਾਇਰਲ ਹੁੰਦੀ ਦਿਖੀ ਤੇ ਅਸੀਂ ਮੌਕੇ ’ਤੇ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰਕੇ ਅੱਜ ਸਮਾਣਾ ਵਿਖੇ ਪੁੱਜ ਗਏ। ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਸਮਾਂ ਨਹੀਂ ਹੈ ਤੇ ਇਹ ਡੇਰਾ ਪ੍ਰੇਮੀ ਮਾਨਵਤਾ ਲਈ ਦਿਨ ਰਾਤ ਸੇਵਾ ਕਰ ਰਹੇ ਹਨ, ਸਾਡਾ ਪੂਰਾ ਪਰਿਵਾਰ ਭਾਬੀ ਨੂੰ ਮਿਲਾਉਣ ’ਤੇ ਧੰਨਵਾਦ ਕਰਦਾ ਹੈ ਤੇ ਦਿਲੋਂ ਸਲਾਮ ਕਰਦਾ ਹੈ ਤੇ ਪੂਜਨੀਕ ਗੁਰੂ ਜੀ ਨੂੰ ਨਮਨ ਕਰਦਾ ਹੈ ਜਿਨ੍ਹਾਂ ਪ੍ਰੇਮੀਆਂ ਨੂੰ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪਿੰਗਲਾ ਆਸ਼ਰਮ ਦੇ ਡਾਕਟਰ ਸ਼ਾਮ ਲਾਲ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਲੋਕਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਨਹੀਂ ਹੈ ਤੇ ਇਹ ਡੇਰਾ ਪ੍ਰੇਮੀ ਦਿਨ ਰਾਤ ਕਰਕੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸਹਾਰਾ ਮੰਦਬੁੱਧੀਆਂ ਨੂੰ ਡੇਰਾ ਪ੍ਰੇਮੀ ਅਕਸਰ ਹੀ ਪਿੰਗਲਾ ਆਸ਼ਰਮ ਛੱਡ ਜਾਂਦੇ ਹਨ ਤੇ ਇਨ੍ਹਾਂ ਬੇਸਹਾਰਾ ਨੂੰ ਰਹਿਣ ਨੂੰ ਛੱਤ ਤੇ ਖਾਣਾ ਮਿਲ ਜਾਂਦਾ ਹੈ ਜਿਹੜੀ ਕਿ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ ਤੇ ਕਈ ਪਰਿਵਾਰ ਆਪਣੇ ਵਿਛੜਿਆਂ ਨੂੰ ਮਿਲ ਜਾਂਦੇ ਹਨ। ਸਾਡੀ ਪੂਰੀ ਟੀਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀਆਂ ਦਾ ਤਹਿਦਿਲੋਂ ਧੰਨਵਾਦ ਕਰਦੀ ਹੈ ਤੇ ਪਹਿਲਾ ਵਾਂਗ ਆਸ ਵੀ ਕਰਦੇ ਹਾਂ ਕਿ ਬੇਸਾਹਰਾ ਮੰਦਬੁੱਧੀਆਂ ਨੂੰ ਪਿੰਗਲਾ ਆਸ਼ਰਮ ਵਿੱਚ ਪਹੁੰਚਾਉਣ ਤੇ ਵਿਛੜਿਆਂ ਨੂੰ ਪਰਿਵਾਰਾਂ ਨਾਲ ਮਿਲਾਉਂਦੇ ਰਹਿਣ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ, ਸਮੂਹ 15 ਮੈਂਬਰ, ਪਿੰਗਲਾ ਆਸ਼ਰਮ ਦੇ ਸੇਵਾਦਾਰ ਤੇ ਹੋਰ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ