ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਜੀਵਨ ਗੋਇਲ, ਧਰਮਗੜ੍ਹ। ਬਲਾਕ ਅਧੀਨ ਪੈਂਦੇ ਡਸਕਾ ਵਿਖੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾਂ ’ਤੇ ਚੱਲਦਿਆਂ ਮੈਡੀਕਲ ਸਿੱਖਿਆ ਲਈ ਦਾਨ ਕਰ ਦਿੱਤੀ। ਬਾਪੂ ਕੇਹਰ ਸਿੰਘ ਇੰਸਾਂ (92) ਪਿੰਡ ਵਿੱਚੋਂ ਦੂਸਰੇ ਅਤੇ ਬਲਾਕ ਵਿੱਚੋਂ ਪੰਦਰਵੇਂ ਸਰੀਰਦਾਨੀ ਬਣੇ।
ਜਾਣਕਾਰੀ ਮੁਤਾਬਕ ਕੇਹਰ ਇੰਸਾਂ ਨੇ ਜਿਉਂਦੇ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਜਿਸ ਤਹਿਤ ਪਰਿਵਾਰ ਨੇ ਉਹਨਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਯੂਪੀ ਦੇ ਵੈਂਕਟੇਸ਼ਵਰਾ ਇੰਸਟੀਚਿਊਟ ਮੈਡੀਕਲ ਐਂਡ ਸਾਇੰਸ ਹੌਸਪਿਟਲ ਗਜਰੋਲਾ ਜਿਲ੍ਹਾ ਅੰਬਰੋਹਾ ਵਿਖੇ ਭੇਜੀ। ਮ੍ਰਿਤਕ ਦੇਹ ਨੂੰ 25 ਮੈਂਬਰ ਰਜਿੰਦਰ ਇੰਸਾਂ ਅਤੇ ਬਲਾਕ ਭੰਗੀਦਾਸ ਪ੍ਰਕਾਸ਼ਦਾਸ ਇੰਸਾਂ ਨੇ ਸਾਧ-ਸੰਗਤ ਦੇ ਸਹਿਯੋਗ ਨਾਲ ਬੇਨਤੀ ਦਾ ਸ਼ਬਦ ਬੋਲਕੇ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨੇ ਹਰੀ ਝੰਡੀ ਦੇਕੇ ਰਵਾਨਾ ਕੀਤੀ। ਇਸ ਮੌਕੇ ਪ੍ਰੇਮੀਆਂ ਨੇ ‘ਪ੍ਰੇਮੀ ਕੇਹਰ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’, ‘ਜਬ ਤੱਕ ਸੂਰਜ ਚਾਂਦ ਰਹੇਗਾ ਕੇਹਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ’, ‘ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਅਦਿ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਵਾਨਾ ਕਰਦਿਆਂ ਲੋਕਾਂ ਨੂੰ
ਸਰੀਰਦਾਨ ਅਤੇ ਅੱਖਾਂ ਦਾਨ ਬਾਰੇੇ ਜਾਗਰੂਕ ਕੀਤਾ
ਇਸ ਮੌਕੇ ਜਸਵੰਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ ਇਕਾਈ ਡਸਕਾ, 15 ਮੈਂਬਰ ਸਵਰਨ ਇੰਸਾਂ, ਜਰਨੈਲ ਇੰਸਾਂ, ਬੱਲੀ ਇੰਸਾਂ, ਬਲਦੇਵ ਇੰਸਾਂ, ਬਬਲਾ ਇੰਸਾਂ, ਬਿੰਦਰ ਇੰਸਾਂ ਡਸਕਾ, ਵਧਾਵਾ ਇੰਸਾਂ ਡਸਕਾ, ਜੱਗੂ ਇੰਸਾਂ ਧਰਮਗੜ੍ਹ ਸਮੇਤ ਸਮੂਹ ਰਿਸ਼ਤੇਦਾਰਾਂ, ਸਾਧ-ਸੰਗਤ ਨੇ ਪੈਂਦੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਅੰਤਿਮ ਸ਼ਰਧਾਂਜਲੀ ਦਿੱਤੀ।
ਬਾਹਰਲੇ ਦੇਸ਼ਾਂ ’ਚ ਸੁਣਿਆ ਸੀ ਕਿ ਸਰੀਰਦਾਨ ਹੁੰਦੈ ਇੱਥੇ ਵੀ ਦੇਖ ਲਿਆ
ਇਸ ਮੌਕੇ ਐਸ ਐੱਮਓ ਜਤਿੰਦਰ ਸਿੰਘ ਕੌਹਰੀਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜੋ ਅਜਿਹੇ ਭਲਾਈ ਕਾਰਜ ਕੀਤੇ ਜਾ ਰਹੇ ਹਨ, ਮੇਰੀ ਨਿਗ੍ਹਾ ਵਿੱਚ ਪਹਿਲੀ ਵਾਰ ਆਇਆ, ਬਾਹਰਲੇ ਦੇਸ਼ਾਂ ਵਿੱਚ ਤਾਂ ਸੁਣਿਆ ਸੀ ਕਿ ਸਰੀਰਦਾਨ ਹੁੰਦਾ ਹੈ, ਇਹ ਡੇਰਾ ਸੱਚਾ ਸੌਦਾ ਦੀ ਪਹਿਲ ਕਦਮੀ ਹੈ, ਜੋ ਸਰੀਰ ਦਾਨ, ਅੱਖਾਂ ਦਾਨ ਆਦਿ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਡੇਰਾ ਸ਼ਰਧਾਲੂਆਂ ਦੁਆਰਾ ਮ੍ਰਿਤਕ ਦੇਹ ਦਾਨ ਕਰਨ ਨਾਲ ਸਾਡੇ ਬੱਚੇ ਸਿੱਖਿਆ ਲੈਕੇ ਵੱਡੇ-ਵੱਡੇ ਡਾਕਟਰ ਬਣਦੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਅਜਿਹੀ ਸਿੱਖਿਆ ਲੈ ਕੇ ਸਾਨੂੰ ਸਭ ਨੂੰ ਅਜਿਹੇ ਭਲਾਈ ਕਾਰਜ ਕਰਨੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ