ਐਨਡੀਏ ’ਚ ਮਹਿਲਾਵਾਂ ਦੀ ਉਮੀਦਵਾਰੀ ਨਾਲ ਸਬੰਧਿਤ ਅੰਤਰਿਮ ਆਦੇਸ਼ ਹਟਾਉਣ ਤੋਂ ਇਨਕਾਰ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੌਮੀ ਰੱਖਿਆ ਅਕਾਦਮੀ (ਐਨਡੀਏ) ਦੀ ਪ੍ਰੀਖਿਆਵਾਂ ’ਚ ਮਹਿਲਾ ਉਮੀਦਵਾਰਾਂ ਨੂੰ ਸ਼ਾਮਲ ਕਰਨ ਸਬੰਧੀ ਆਪਣਾ ਅੰਤਰਿਮ ਆਦੇਸ਼ ਹਟਾਉਣ ਤੋਂ ਬੁੱਧਵਾਰ ਨੂੰ ਨਾਂਹ ਕਰ ਦਿੱਤੀ। ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਰੱਖਿਆ ਮੰਤਰਾਲੇ ਦੀ ਉਹ ਅਪੀਲ ਠੁਕਰਾ ਦਿੱਤੀ ਕਿ ਮਹਿਲਾ ਉਮੀਦਵਾਰਾਂ ਨੂੰ ਐਨਡੀਏ ’ਚ ਸ਼ਾਮਲ ਕਰਨ ਲਈ ਮਈ 2022 ਤੱਕ ਤੰਤਰ ਵਿਕਸਿਤ ਕੀਤਾ ਜਾ ਸਕੇਗਾ ਤੇ ਉਦੋਂ ਤੱਕ ਅਦਾਲਤ ਨੂੰ ਆਪਣਾ ਅੰਤਰਿਮ ਆਦੇਸ਼ ਹਟਾ ਲੈਣਾ ਚਾਹੀਦਾ ਹੈ, ਹਾਲਾਂਕਿ ਅਦਾਲਤ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ।
ਬੈਂਚ ਨੇ ਰੱਖਿਆ ਮੰਤਰਾਲੇ ਦੀ ਉਹ ਅਪੀਲ ਠੁਕਰਾ ਦਿੱਤੀ, ਜਿਸ ’ਚ ਉਸਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੂੰ ਐਨਡੀਏ ਪ੍ਰੀਖਿਆਵਾਂ ’ਚ ਮਹਿਲਾਵਾਂ ਨੂੰ ਇਸ ਵਾਰ ਤੋਂ ਹੀ ਸ਼ਾਮਲ ਕਰਨ ਦੀ ਇਜ਼ਾਜਤ ਦੇਣ ਸਬੰਧੀ ਆਪਣਾ ਅੰਤਰਿਮ ਆਦੇਸ਼ ਵਾਪਸ ਲੈ ਲੈਣਾ ਚਾਹੀਦਾ ਹੈ, ਕਿਉਂਕਿ ਇਸ ਵਾਰ ਮਹਿਲਾਵਾਂ ਨੂੰ ਸ਼ਾਮਲ ਕਰਨ ਪਾਉਣਾ ਸੰਭਵ ਨਹੀਂ ਹੋਵੇਗਾ। ਪਟੀਸ਼ਨਰ ਕੁਸ਼ ਕਾਲਰਾ ਵੱਲੋਂ ਪੇਸ਼ ਹੋਏ ਵਕੀਲ ਚਿਨਮੈਅ ਪ੍ਰਦੀਪ ਸ਼ਰਮਾ ਨੇ ਦਲੀਲ ਦਿੱਤੀ ਕਿ ਸਰਕਾਰ ਦੀ ਪ੍ਰਸਤਾਵਿਤ ਯੋਜਨਾ ਦੇ ਅਨੁਸਾਰ, ਅਗਲੇ ਸਾਲ ਮਈ ’ਚ ਹੋਣ ਵਾਲੀ ਪ੍ਰੀਖਿਆ ਤੋਂ ਮਹਿਲਾਵਾਂ ਨੂੰ ਉਮੀਦਵਾਰੀ ਦੇਣ ਦਾ ਮਤਲਬ ਹੈ ਉਨ੍ਹਾਂ ਦਾ ਐਨਡੀਏ ’ਚ ਪ੍ਰਵੇਸ਼ 2023 ’ਚ ਹੀ ਹੋ ਸਕੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ