ਪੁਲਿਸ ਨੇ 24 ਘੰਟਿਆਂ ’ਚ ਛੁਡਵਾਇਆ ਆੜ੍ਹਤੀਏ ਦਾ ਪੁੱਤ, ਇੱਕ ਗ੍ਰਿਫਤਾਰ

One Arrested Sachkahoon

ਪੁਲਿਸ ਨੇ 24 ਘੰਟਿਆਂ ’ਚ ਛੁਡਵਾਇਆ ਆੜ੍ਹਤੀਏ ਦਾ ਪੁੱਤ, ਇੱਕ ਗ੍ਰਿਫਤਾਰ

ਸੱਚ ਕਹੂੰ ਨਿਊਜ਼, ਹੁਸ਼ਿਆਰਪੁਰ।  ਸਥਾਨਕ ਸਬਜ਼ੀ ਮੰਡੀ ’ਚੋਂ ਬੀਤੇ ਕੱਲ੍ਹ ਅਗਵਾ ਕੀਤੇ ਗਏ ਨੌਜਵਾਨ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਵੀ ਕੀਤਾ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਦੇਰ ਰਾਤ ਰਾਜਨ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਹੈ। ਮੰਗਲਵਾਰ ਸਵੇਰੇ ਪੁਲਿਸ ਨੇ ਰਾਜਨ ਨੂੰ ਉਸਦੇ ਘਰ ਮਾਊਂਟ ਐਵੀਨਿਊ ਕਾਲੋਨੀ ’ਚ ਪਹੁੰਚਾ ਦਿੱਤਾ। ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ’ਚ ਸੁਲਝਾਇਆ ਹੈ। ਰਾਜਨ ਨੂੰ ਘਰ ਦੇਖ ਕੇ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਦੱਸਣਯੋਗ ਹੈ ਕਿ ਰਹੀਮਪੁਰ ਮੰਡੀ ’ਚ ਮੈ. ਜਸਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਤੇ ਆੜ੍ਹਤੀਏ ਜੈਪਾਲ ਦੇ ਪੁੱਤਰ ਰਾਜਨ ਨੂੰ ਸੋਮਵਾਰ ਸਵੇਰੇ ਕੁਝ ਹਥਿਆਰਬੰਦ ਲੋਕਾਂ ਨੇ ਕਾਰ ਸਮੇਤ ਮੰਡੀ ਤੋਂ ਅਗ਼ਵਾ ਕਰ ਲਿਆ ਸੀ। ਕਿਡਨੈਪਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਅਗ਼ਵਾ ਕਰਨ ਵਾਲਿਆਂ ਨੇ ਪਰਿਵਾਰ ਵਾਲਿਆਂ ਤੋਂ ਰਾਜਨ ਬਦਲੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਜਨ ਨੂੰ ਅਗ਼ਵਾ ਕਰਨ ਦੇ ਨਾਲ-ਨਾਲ ਦੋਸ਼ੀ ਰਾਜਨ ਦੀ ਕਾਰ ਵੀ ਆਪਣੇ ਨਾਲ ਲੈ ਗਏ ਸਨ। ਪੁਲਿਸ ਨੇ ਜਾਂਚ ਦੌਰਾਨ ਦੇਰ ਸ਼ਾਮ ਨੂੰ ਨਸਰਾਲਾ ਨੇੜਿਓਂ ਦੋਸ਼ੀਆਂ ਦੀ ਵਰਨਾ ਕਾਰ ਬਰਾਮਦ ਕਰ ਲਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ