ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ
ਮਾਨਸਿਕ ਤੌਰ ’ਤੇ ਬਿਮਾਰ ਸ਼ੰਕਰ ਕੁਮਾਰ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਪਰਿਵਾਰ ਨਾਲ ਮਿਲਾਇਆ
- 13 ਸਤੰਬਰ ਤੋਂ ਲਾਪਤਾ ਸੀ ਸ਼ੰਕਰ ਬਿਹਾਰੀ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਡੇਰਾ ਪ੍ਰੇਮੀਆਂ ਨੇ ਇੱਕ ਹੋਰ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਜਿਹੜਾ ਸੜਕਾਂ ’ਤੇ ਭੁੱਲਿਆ ਭਟਕਿਆ ਘੁੰਮ ਰਿਹਾ ਸੀ, ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇੱਕ ਵਾਰ ਫੇਰ ਸਾਬਤ ਕੀਤਾ ਹੈ ਕਿ ਡੇਰਾ ਸ਼ਰਧਾਲੂਆਂ ਨੇ ਹੁਣ ਮਾਨਵਤਾ ਭਲਾਈ ਕਰਨ ਨੂੰ ਆਪਣੇ ਜੀਵਨ ਦੇ ਮੁੱਖ ਕੰਮਾਂ ਵਿੱਚ ਸ਼ਾਮਿਲ ਕਰ ਲਿਆ ਹੈ ਅੱਜ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਜਿਹੜੇ ਕਈ ਦਿਨਾਂ ਤੋਂ ਉਸ ਨੂੰ ਲੱਭਦੇ ਫਿਰਦੇ ਸਨ, ਉਸ ਦੀ ਸਲਾਮਤੀ ਵੇਖ ਖੁਸ਼ ਹੀ ਨਹੀਂ ਹੋਏ ਸਗੋਂ ਆਪਣੇ ਲੜਕੇ ਦੀ ਸੁਧ ਬੁਧ ਸੰਵਾਰੀ ਵੇਖ ਕੇ ਹੈਰਾਨ ਹੋ ਗਏ ਕਿ ਅੱਜ ਦੇ ਸਮੇਂ ਵਿੱਚ ਕੋਈ ਇਸ ਹੱਦ ਤੱਕ ਵੀ ਇਨਸਾਨੀਅਤ ਦੀ ਭਾਵਨਾ ਰੱਖ ਸਕਦਾ ਹੈ।
ਮੌਕੇ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਕ ਖਿੱਲਰਿਆਂ ਪਿੰਡ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਤਰਨਜੀਤ ਸਿੰਘ 19 ਸਤੰਬਰ ਨੂੰ ਆਪਣੇ ਰੋਜ਼ਾਨਾ ਦੇ ਕੰਮ ਲਈ ਆਪਣੇ ਪਿੰਡ ਤੋਂ ਸੰਗਰੂਰ ਆ ਰਹੇ ਸਨ ਕਿ ਧੂਰੀ ਵਾਲੇ ਪੁਲ ਦੇ ਲਾਗੇ ਉਨ੍ਹਾਂ ਨੂੰ ਇੱਕ 18 ਕੁ ਵਰਿ੍ਹਆਂ ਦਾ ਨੌਜਵਾਨ ਮਿਲਿਆ ਜਿਹੜਾ ਤੇਜ਼ ਰਫ਼ਤਾਰੀ ਵਾਹਨਾਂ ਨਾਲ ਭਰੀ ਚੱਲ ਰਹੀ ਸੜਕ ’ਤੇ ਮੋਢੇ ’ਚ ਝੋਲਾ ਪਾ ਕੇ ਨੀਵੀਂ ਪਾ ਕੇ ਧੂਰੀ ਵੱਲ ਨੂੰ ਜਾ ਰਿਹਾ ਸੀ। ਤਰਨਜੀਤ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਮੋਟਰ ਸਾਇਕਲ ’ਤੇ ਲੰਘ ਗਿਆ ਤੇ ਫਿਰ ਉਸ ਦੇ ਅੰਦਰੋਂ ਇੱਕ ਆਵਾਜ਼ ਮਹਿਸੂਸ ਹੋਣ ਤੋਂ ਬਾਅਦ ਉਸ ਨੇ ਆਪਣਾ ਮੋਟਰ ਸਾਇਕਲ ਉਕਤ ਨੌਜਵਾਨ ਦੇ ਕੋਲ ਜਾ ਰੋਕ ਲਿਆ ਅਤੇ ਜਦੋਂ ਤਰਨਜੀਤ ਨੇ ਉਸ ਤੋਂ ਉਸ ਦਾ ਨਾਂਅ ਪੁੱਛਿਆ ਤਾਂ ਉਹ ਡਰਿਆ ਹੋਣ ਕਰਕੇ ਕੁੱਝ ਨਹੀਂ ਦੱਸ ਸਕਿਆ, ਤਰਨਜੀਤ ਉਸ ਨੂੰ ਮਾਨਸਿਕ ਬਿਮਾਰ ਨੌਜਵਾਨ ਸਮਝ ਕੇ ਨਾਮਚਰਚਾ ਘਰ ਲੈ ਆਇਆ ਤੇ ਇੱਥੇ ਹੋਰ ਮੌਜ਼ੂਦ ਡੇਰਾ ਪ੍ਰੇਮੀਆਂ ਬੱਬੂ ਖੁਰਾਣਾ ਤੇ ਹੋਰਾਂ ਨੇ ਉਸ ਨੂੰ ਨੁਹਾ ਕੇ ਉਸ ਦੇ ਕੱਪੜੇ ਬਦਲੇ ਅਤੇ ਉਸ ਨੂੰ ਖਾਣ ਲਈ ਰੋਟੀ ਵਗੈਰਾ ਦਿੱਤੀ ਸ਼ੰਕਰ ਇਹ ਦੱਸ ਨਹੀਂ ਸਕਿਆ ਕਿ ਉਹ ਇੱਥੇ ਕਿਵੇਂ ਤੇ ਕਿਸ ਰਾਹੀਂ ਆਇਆ ਹੈ।
ਇਸ ਪਿੱਛੋਂ ਡੇਰਾ ਪ੍ਰੇਮੀ ਜਸਪਾਲ ਸਿੰਘ ਇੰਸਾਂ, ਭਗਵਾਨ ਦਾਸ ਇੰਸਾਂ, ਬਲਵਿੰਦਰ ਬੱਬੀ ਇੰਸਾਂ ਵੱਲੋਂ ਉਕਤ ਨੌਜਵਾਨ ਤੋਂ ਉਸਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਸ਼ੰਕਰ ਕੁਮਾਰ ਅਤੇ ਪਤਾ ਬਿਹਾਰ ਰਾਜ ਦੇ ਕਮਰਗੜ੍ਹ ਪਿੰਡ ਦਾ ਦੱਸਿਆ ਪ੍ਰੇਮੀਆਂ ਨੇ ਨੈੱਟ ’ਤੇ ਸਰਚ ਕਰਕੇ ਉਕਤ ਨੌਜਵਾਨ ਬਾਰੇ ਬਿਹਾਰ ਦੇ ਉਕਤ ਪਿੰਡ ਵਿੱਚੋਂ ਜਾਣਕਾਰੀ ਹਾਸਲ ਕਰ ਲਈ ਅਤੇ ਇਹ ਵੀ ਪਤਾ ਕਰ ਲਿਆ ਕਿ ਸ਼ੰਕਰ ਕੁਮਾਰ ਦਾ ਜੀਜਾ ਅਤੇ ਭੈਣ ਲੁਧਿਆਣਾ ਵਿਖੇ ਰਹਿੰਦੇ ਹਨ ਫਿਰ ਪ੍ਰੇਮੀਆਂ ਵੱਲੋਂ ਸ਼ੰਕਰ ਕੁਮਾਰ ਦੇ ਜੀਜੇ ਵਿਕਾਸ ਕੁਮਾਰ ਤੱਕ ਪਹੁੰਚ ਬਣਾ ਲਈ
ਅੱਜ ਨਾਮਚਰਚਾ ਘਰ ਵਿਖੇ ਪੁੱਜੇ।
ਸ਼ੰਕਰ ਕੁਮਾਰ ਦੇ ਜੀਜਾ ਵਿਕਾਸ ਕੁਮਾਰ ਨੇ ਦੱਸਿਆ ਇਸ ਨੂੰ ਕੁਝ ਦਿਨ ਪਹਿਲਾਂ ਉਹ ਖੁਦ ਹੀ ਬਿਹਾਰ ਤੋਂ ਲੁਧਿਆਣਾ ਵਿਖੇ ਲੈ ਕੇ ਆਇਆ ਸੀ ਕਿ ਇੱਥੇ ਕੁਝ ਕੰਮ ਕਰ ਲਵੇਗਾ ਪਰ ਮਾਨਸਿਕ ਤੌਰ ’ਤੇ ਠੀਕ ਨਾ ਹੋਣ ਕਾਰਨ ਇਹ 13 ਸਤੰਬਰ ਤੋਂ ਉਨ੍ਹਾਂ ਕੋਲੋਂ ਲੁਧਿਆਣਾ ਤੋਂ ਵੀ ਗਾਇਬ ਹੋ ਗਿਆ, ਅਸੀਂ ਇਸ ਨੂੰ ਬਹੁਤ ਲੱਭਿਆ ਪਰ ਇਸ ਦੀ ਕੋਈ ਉੱਘ ਸੁੱਘ ਨਹੀਂ ਨਿੱਕਲੀ ਅਤੇ ਉਨ੍ਹਾਂ ਲੁਧਿਆਣਾ ਵਿਖੇ ਐਫ.ਆਈ.ਆਰ. ਵੀ ਦਰਜ਼ ਕਰਵਾਈ ਅਸੀਂ ਇਸ ਦੇ ਮਿਲਣ ਦੀ ਆਸ ਛੱਡ ਚੁੱਕੇ ਸੀ ਪਰ ਅੱਜ ਸਵੇਰੇ ਡੇਰਾ ਪ੍ਰੇਮੀਆਂ ਦਾ ਫੋਨ ਆਇਆ ਤੇ ਉਨ੍ਹਾਂ ਦੱਸਿਆ ਕਿ ਸ਼ੰਕਰ ਪੂਰੀ ਤਰ੍ਹਾਂ ਠੀਕ ਹੈ ਅਤੇ ਉਨ੍ਹਾਂ ਦੇ ਕੋਲ ਹੈ।
ਸ਼ੰਕਰ ਨੂੰ ਲੈਣ ਪੁੱਜੇ ਉਸ ਦੇ ਜੀਜਾ ਵਿਕਾਸ ਕੁਮਾਰ, ਰਾਜਾ ਕੁਮਾਰ ਤੇ ਹੋਰਨਾਂ ਨੇ ਡੇਰਾ ਪ੍ਰੇਮੀਆਂ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੋਈ ਏਨੀ ਇਨਸਾਨੀਅਤ ਵੀ ਦਿਖਾ ਸਕਦਾ ਹੈ, ਉਹ ਇਹ ਸੋਚ ਕੇ ਹੈਰਾਨ ਹਨ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਸ਼ੰਕਰ ਦੀ ਨਾ ਸਿਰਫ਼ ਸੰਭਾਲ ਕੀਤੀ ਬਲਕਿ ਉਸ ਨੂੰ ਕੱਪੜੇ ਵਗੈਰਾ ਵੀ ਪਵਾਏ ਤੇ ਉਸ ਦੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਅੱਜ ਪ੍ਰੇਮੀਆਂ ਵੱਲੋਂ ਖੁਸ਼ ਨੁਮਾ ਮਾਹੌਲ ਵਿੱਚ ਸ਼ੰਕਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਘਰ ਨੂੰ ਤੋਰ ਦਿੱਤਾ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਖੁਸ਼ੀ ਸ਼ੰਕਰ ਦੇ ਚਿਹਰੇ ’ਤੇ ਸਪੱਸ਼ਟ ਮਹਿਸੂਸ ਹੋ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ