ਆਈਪੀਐੱਲ : ਬੰਗਲੌਰ ਤੇ ਕੋਲਕੱਤਾ ਦਰਮਿਆਨ ਹੋਵੇਗੀ ਸਖ਼ਤ ਟੱਕਰ

ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ 166 ਦੌੜਾਂ ਹੀ ਬਣਾ ਸਕੀ ਸੀ

  • ਬੰਗਲੌਰ ਨੇ 204 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ ਸੀ

(ਏਜੰਸੀ) ਆਬੂਧਾਬੀ, (ਯੂਏਈ)। ਕੋਲਕਾਤਾ ਨਾਈਟ ਰਾਈਡਰਸ ਨੂੰ ਰਾਇਲ ਚੈਲੇਂਜਰਸ਼ ਬੰਗਲੌਰ ਖਿਲਾਫ਼ ਸੋਮਵਾਰ ਨੂੰ ਹੋਣ ਵਾਲੇ ਆਈਪੀਐਲ ਦੇ ਦੂਜੇ ਗੇੜ ਦੇ ਮੁਕਾਬਲੇ ’ਚ ਹਰ ਹਾਲ ’ਚ ਜਿੱਤ ਚਾਹੀਦੀ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਟੂਰਨਾਮੈਂਟ ਤੋਂ ਬਾਅਦ ਯੂਏਈ ’ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਕਪਤਾਨ ਦੇ ਰੂਪ ’ਚ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਹੋਵੇਗਾ ਅਤੇ ਇਸ ਵਿਸ਼ਵ ਕੱਪ ਤੋਂ ਬਾਅਦ ਉਹ ਟੀ-20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਇਹ ਐਲਾਨ ਕਰਕੇ ਖੁਦ ਤੋਂ ਕਪਤਾਨੀ ਦਾ ਦਬਾਅ ਹਟਾ ਚੁੱਕੇ ਹਨ ਹਾਲਾਂਕਿ ਉਨ੍ਹਾਂ ਨੇ ਆਈਪੀਐਲ ਫ਼ਾਰਮੇਟ ’ਚ ਕਪਤਾਨੀ ਸਬੰਧੀ ਕੁਝ ਨਹੀਂ ਕਿਹਾ ਹੈ।

ਬੰਗਲੌਰ 10 ਅੰਕ ਲੈ ਕੇ ਲੜੀ ’ਚ ਤੀਜੇ ਸਥਾਨ ’ਤੇ

ਬੰਗਲੌਰ ਟੀਮ ਦਾ ਭਾਰਤ ’ਚ ਹੋਏ ਪਹਿਲੇ ਗੇੜ ’ਚ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਸੀ ਅਤੇ ਉਸਨੇ ਆਪਣੇ ਸੱਤ ਮੈਚਾਂ ’ਚੋਂ ਪੰਜ ਮੈਚ ਜਿੱਤੇ ਸਨ ਅਤੇ ਉਹ 10 ਅੰਕ ਲੈ ਕੇ ਲੜੀ ’ਚ ਤੀਜੇ ਸਥਾਨ ’ਤੇ ਹੈ ਅਤੇ ਉਸ ਨੂੰ ਪਲੇਆਫ਼ ’ਚ ਥਾਂ ਬਣਾਉਣ ਲਈ ਆਪਣੇ ਬਾਕੀ ਸੱਤ ਮੈਚਾਂ ’ਚ ਤਿੰਨ ਮੈਚ ਜਿੱਤਣ ਦੀ ਜ਼ਰੂਰਤ ਹੈ ਤਾਂ ਉਥੇ ਦੂਜੇ ਪਾਸੇ ਕੋਲਕਾਤਾ ਦੀ ਟੀਮ ਸੱਤ ਮੈਚਾਂ ’ਚ ਸਿਰਫ਼ ਚਾਰ ਅੰਕਾਂ ਨਾਲ ਲੜੀ ’ਚ ਸੱਤਵੇਂ ਸਥਾਨ ’ਤੇ ਹੈ ਕੋਲਕਾਤਾ ਨੂੰ ਇਸ ਮੈਚ ’ਚ ਮਿਲੀ ਜਿੱਤ ਨਾਲ ਉਮੀਦਾਂ ਕਾਇਮ ਰਹਿਣਗੀਆਂ ਨਹੀਂ ਤਾਂ ਇਸ ਮੈਚ ਨੂੰ ਹਾਰਨ ਤੋਂ ਬਾਅਦ ਉਸ ਨੂੰ ਆਪਣੇ ਬੱਚੇ ਸਾਰੇ ਛੇ ਮੈਚ ਜਿੱਤਣੇ ਹੋਣਗੇ ਕੋਲਕਾਤਾ ਲਈ ਇਹ ਮੈਚ ਹਰ ਹਾਲ ’ਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।

ਇਸ ਤੋਂ ਪਹਿਲਾਂ ਭਾਰਤ ਦੇ ਚੇਨੱਈ ’ਚ ਹੋਏ ਮੁਕਾਬਲੇ ’ਚ ਬੰਗਲੌਰ ਨੇ 204 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ ਸੀ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ 166 ਦੌੜਾਂ ਹੀ ਬਣਾ ਸਕੀ ਸੀ ਮੈਚ ’ਚ ਸਿਰਫ਼ 34 ਗੇਂਦਾਂ ’ਤੇ ਨੌ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 76 ਦੌੜਾਂ ਬਣਾਉਣ ਵਾਲੇ ਏਬੀ ਡਿਵੀਲੀਅਰਸ ਨੂੰ ਪਲੇਅਰ ਆਫ਼ ਦ ਮੈਚ ਐਲਾਨਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ