ਚਰਨਜੀਤ ਚੰਨੀ ਬਣੇ ਪੰਜਾਬ ਦੇ ਨਵੇਂ ਕੈਪਟਨ, ਕੱਲ੍ਹ ਸਵੇਰੇ ਹੋਵੇਗਾ 11 ਵਜੇ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ

ਸਹੁੰ ਚੁੱਕਣ ਤੋਂ ਬਾਅਦ ਉਪ ਮੁੱਖ ਮੰਤਰੀ ’ਤੇ ਫੈਸਲਾ ਕਰਾਂਗੇ : ਹਰੀਸ਼ ਰਾਵਤ

  • ਚੰਨੀ ਦਾ ਨਾਂਅ ਕੱਲ੍ਹ ਹੀ ਤੈਅ ਹੋ ਗਿਆ ਸੀ : ਹਰੀਸ਼ ਰਾਵਤ
  • ਕੱਲ੍ਹ ਸਿਰਫ਼ ਚਰਨਜੀਤ ਸਿੰੰਘ ਚੰਨੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ
  • ਰਾਜਪਾਲ ਨੂੰ ਮਿਲਣ ਤੋਂ ਬਾਅਦ ਬੋਲੇ, ਚਰਨਜੀਤ ਚੰਨੀ
  • ਕੱਲ੍ਹ ਸਵੇਰੇ 11 ਵਜੇ ਹੋਵੇਗਾ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ
  • ਰਾਜਭਵਨ ਤੋਂ ਬਾਹਰ ਨਿਕਲੇ ਚਰਨਜੀਤ ਸਿੰਘ ਚੰਨੀ, ਮੀਡੀਆ ਨਾਲ ਕਰ ਰਹੇ ਹਨ ਗੱਲਬਾਤ
  • ਥੋੜ੍ਹੀ ਦੇਰ ’ਚ ਮੀਡੀਆ ਨਾਲ ਗੱਲ ਕਰਨਗੇ ਚੰਨੀ
  • ਰਾਜਪਾਲ ਨਾਲ ਮੁਲਾਕਾਤ ਕਰ ਰਹੇ ਹਨ ਚੰਨੀ
  • ਸਾਰੀਆਂ ਨੂੰ ਪਛਾੜ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ
  • ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
  • ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
  • ਪੰਜਾਬ ’ਚ ਕੱਲ੍ਹ ਹੋਵੇਗਾ ਸਹੁੰ ਚੁੱਕ ਸਮਾਗਮ : ਸੂਤਰ
  • ਰਾਜ ਭਵਨ ਲਈ ਨਿਕਲੇ ਚਰਨਜੀਤ ਸਿੰਘ ਚੰਨੀ
  • ਅਨੁਸੂਚਿਤ ਜਾਤੀ ਸਮਾਜ ਤੋਂ ਆਉਂਦੇ ਹਨ ਚੰਨੀ
  • ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਚਰਨਜੀਤ ਚੰਨੀ
  • ਰਾਜਪਾਲ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਾਂਗਾ : ਚੰਨੀ
  • ਕਾਂਗਰਸ ਹਾਈ ਕਮਾਂਡ ਨੇ ਕਾਫ਼ੀ ਲੰਮੀ ਚਰਚਾ ਤੋਂ ਬਾਅਦ ਆਖਰ ਚਰਨਜੀਤ ਚੰਨੀ ਨੂੰ ਬਣਾਇਆ ਪੰਜਾਬ ਦਾ ਨਵਾਂ ਕੈਪਟਨ
  •  ਹਿੰਦੂ ਚਿਹਰਾ ਹੋਣ ਕਰਕੇ ਸੁਨੀਲ ਜਾਖੜ ਦਾ ਹੋਇਆ ਵਿਰੋਧ ਤਾਂ ਸੁਖਜਿੰਦਰ ਰੰਧਾਵਾ ’ਤੇ ਵੀ ਨਹੀਂ ਬਣੀ ਸਹਿਮਤੀ
  •  ਅੰਬਿਕਾ ਸੋਨੀ ਦਾ ਵੀ ਨਾਂਅ ਆਇਆ ਸਾਹਮਣੇ ਪਰ ਖੁਦ ਅੰਬਿਕਾ ਸੋਨੀ ਨੇ ਕੀਤਾ ਇਨਕਾਰ
  •  ਚਰਨਜੀਤ ਚੰਨੀ ਨੂੰ ਦਲਿਤ ਚੇਹਰਾ ਹੋਣ ਦਾ ਮਿਲਿਆ ਫਾਇਦਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਵਿੱਚ ਵੱਡੇ ਲੀਡਰ ਮੰਨੇ ਜਾਣ ਵਾਲੇ ਸੁਨੀਲ ਜਾਖੜ ਅਤੇ ਮਾਝਾ ਬ੍ਰਿਗੇਡ ਦੇ ਨਾਂਅ ’ਤੇ ਮਸ਼ਹੂਰ ਸੁਖਜਿੰਦਰ ਰੰਧਾਵਾ ਨੂੰ ਪਛਾੜਦੇ ਹੋਏ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇ ਮੁੱਖ ਮੰਤਰੀ ਬਣ ਗਏ ਹਨ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਜਾਣਗੇ, ਇਸ ਸਬੰਧੀ ਕੁਝ ਦਿਨ ਪਹਿਲਾਂ ਤੱਕ ਕੋਈ ਸੋਚ ਤੱਕ ਨਹੀਂ ਰਿਹਾ ਸੀ। ਇੱਥੇ ਤੱਕ ਕਿ ਜਿਹੜੇ ਨਾਵ੍ਹਾ ’ਤੇ ਪਿਛਲੇ ਦੋ ਦਿਨਾਂ ਤੋਂ ਚਰਚਾ ਹੋ ਰਹੀ ਸੀ, ਉਨ੍ਹਾਂ ਵਿੱਚ ਚਰਨਜੀਤ ਚੰਨੀ ਦਾ ਨਾਂਅ ਸ਼ਾਮ ਤੱਕ ਨਹੀਂ ਸੀ ਪਰ ਪੰਜਾਬ ਕਾਂਗਰਸ ਦੇ ਇਸ ਉਲਟ ਫੇਰ ਵਿੱਚ ਚਰਨਜੀਤ ਸਿੰਘ ਚੰਨੀ ਦੀ ਲਾਟਰੀ ਲਗੀ ਹੈ। ਚਰਨਜੀਤ ਸਿੰਘ ਚੰਨੀ 16ਵੇਂ ਮੁੱਖ ਮੰਤਰੀ ਬਣਦੇ ਹੋਏ ਹੁਣ ਪੰਜਾਬ ਦੀ ਕਮਾਨ ਸੰਭਾਲਣਗੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਕਾਫ਼ੀ ਘੱਟ ਸਮਾਂ ਮਿਲਣ ਜਾ ਰਿਹਾ ਹੈ।
ਚਰਨਜੀਤ ਸਿੰਘ ਚੰਨੀ ਨੂੰ ਦਲਿਤ ਚਿਹਰਾ ਹੋਣ ਦਾ ਫਾਇਦਾ ਮਿਲਿਆ ਹੈ। ਚਰਨਜੀਤ ਸਿੰਘ ਚੰਨੀ ਸਿੱਖ ਹੋਣ ਦੇ ਨਾਲ ਹੀ ਦਲਿਤ ਵੀ ਹਨ। ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਚੁਣ ਲਿਆ ਗਿਆ ਹੈ। ਹਾਲਾਂਕਿ ਐਤਵਾਰ ਸਾਰਾ ਦਿਨ ਸੁਖਜਿੰਦਰ ਰੰਧਾਵਾ ਦੇ ਨਾਅ ‘ਤੇ ਚਰਚਾ ਹੁੰਦੀ ਰਹੀ ਅਤੇ ਦੁਪਹਿਰ ਬਾਅਦ ਲਗਭਗ 3 ਵਜੇ ਉਨ੍ਹਾਂ ਦਾ ਨਾਅ ਸਾਹਮਣੇ ਆ ਗਿਆ ਅਤੇ ਸੁਖਜਿੰਦਰ ਰੰਧਾਵਾ ਦੇ ਘਰ ਵੱਡੀ ਗਿਣਤੀ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੇ ਪੁੱਜਦੇ ਹੋਏ ਉਨ੍ਹਾਂ ਨੂੰ ਵਧਾਈ ਤੱਕ ਦੇਣੀ ਸ਼ੁਰੂ ਕਰ ਦਿੱਤੀ ਪਰ ਸ਼ਾਮ ਹੁੰਦੇ ਤੱਕ ਸਾਰਾ ਪਾਸਾ ਪਲਟ ਗਿਆ ਅਤੇ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਵਿੱਚ ਬਾਜ਼ੀ ਮਾਰ ਗਏ।
ਇਸ ਤੋਂ ਪਹਿਲਾਂ ਸਵੇਰੇ ਅੰਬਿਕਾ ਸੋਨੀ ਦਾ ਨਾਅ ਵੀ ਕਾਫ਼ੀ ਜਿਆਦਾ ਚਲਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਪਰ ਅੰਬਿਕਾ ਸੋਨੀ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਬਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਦੇ ਨਾਅ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।

ਮਨਪ੍ਰੀਤ ਬਾਦਲ ਦੀ ਕੋਠੀ ਪੁੱਜੇ ਚੰਨੀ, ਜੱਫੀ ਪਾ ਕੀਤਾ ਧੰਨਵਾਦ

ਪੰਜਾਬ ਦੇ ਰਾਜਪਾਲ ਨੂੰ ਸਹੂੰ ਚੁੱਕਣ ਲਈ ਪੱਤਰ ਸੌਂਪਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸਿੱਧਾ ਆਪਣੇ ਸਾਥੀ ਮਨਪ੍ਰੀਤ ਬਾਦਲ ਦੀ ਕੋਠੀ ਵਿੱਚ ਪੁੱਜੇ। ਸ੍ਰੀ ਚੰਨੀ ਨੇ ਮਨਪ੍ਰੀਤ ਬਾਦਲ ਕੋਲ ਪੁੱਜ ਕੇ ਨਾ ਸਿਰਫ਼ ਉਨਾਂ ਨੂੰ ਹਾਰ ਪਾਇਆ, ਸਗੋਂ ਉਨਾਂ ਨੂੰ ਜੱਫੀ ਪਾ ਕੇ ਉਨਾਂ ਦਾ ਧੰਨਵਾਦ ਵੀ ਕੀਤਾ।

Punjab Budget, Announcement, Manpreet Badal, Budget

ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਨਾਅ ਨੂੰ ਅੱਗੇ ਲੈ ਕੇ ਆਉਣ ਵਿੱਚ ਮਨਪ੍ਰੀਤ ਬਾਦਲ ਦਾ ਵੱਡਾ ਹੱਥ ਹੈ। ਮਨਪ੍ਰੀਤ ਬਾਦਲ ਨੇ ਹੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਵੱਡੇ ਪੱਧਰ ‘ਤੇ ਵਕਾਲਤ ਕੀਤੀ ਸੀ। ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਮਨਪ੍ਰੀਤ ਬਾਦਲ ਦੀ ਇਸ ਗੱਲ ਨੂੰ ਮੰਨਿਆ ਹੈ। ਇਸੇ ਕਰਕੇ ਚੰਨੀ ਸਾਰਿਆਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਕੋਠੀ ਪੁੱਜੇ ਅਤੇ ਉਨਾਂ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਆਪਣੇ ਨਾਲ ਲੈ ਕੇ ਹੀ ਆਪਣੀ ਰਿਹਾਇਸ਼ ਵਿੱਚ ਗਏ।

ਚਰਨਜੀਤ ਚੰਨੀ ਤੋਂ ਪਹਿਲਾਂ ਇਹ ਰਹਿ ਚੁੱਕੇ ਹਨ ਮੁੱਖ ਮੰਤਰੀ

ਪੰਜਾਬ ਨੂੰ ਚਰਨਜੀਤ ਸਿੰਘ ਚੰਨੀ 16ਵੇ ਮੁੱਖ ਮੰਤਰੀ ਦੇ ਤੌਰ ’ਤੇ ਮਿਲੇ ਹਨ ਅਤੇ ਉਹ ਫਰਵਰੀ 2022 ਤੱਕ ਇਸ ਅਹੁਦੇ ’ਤੇ ਰਹਿਣਗੇ। ਉਨ੍ਹਾਂ ਤੋਂ ਪਹਿਲਾਂ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ, ਰਾਮ ਕ੍ਰਿਸ਼ਨ, ਗਿਆਣੀ ਗੁਰਮੁੱਖ ਸਿੰਘ, ਗੁਰਨਾਮ ਸਿੰਘ, ਲੱਛਮਨ ਸਿੰਘ ਗਿੱਲ, ਪਰਕਾਸ਼ ਸਿੰਘ ਬਾਦਲ, ਗਿਆਣੀ ਜੈਲ ਸਿੰਘ, ਦਰਬਾਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਅਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿ ਚੁੱਕੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਾਏ ਜਾਣ ’ਤੇ ਕਾਂਗਰਸ ਹਾਈ ਕਮਾਂਡ ਦਾ ਕੀਤਾ ਧੰਨਵਾਦ

ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਪਾਰਟੀ ਇੰਚਾਰਜ਼ ਹਰੀਸ਼ ਰਾਵਤ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ, ਸ਼ਾਮ ਸਾਢੇ 6 ਵਜੇ ਗਵਰਨਰ ਨੂੰ ਮਿਲਣਗੇ

ਕੌਣ ਹਨ ਚਰਨਜੀਤ ਸਿੰਘ ਚੰਨੀ

ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਹਨ 2007 ’ਚ ਉਹ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ ਇਸ ਤੋਂ ਬਾਅਦ 2 ਵਾਰ ਕਾਂਗਰਸ ਦੀ ਟਿਕਟ ’ਤੇ ਐਮਐਲਏ ਬਣੇ 2015 ਤੋਂ 2016 ਤੱਕ ਪੰਜਾਬ ਵਿਧਾਨ ’ਚ ਵਿਰੋਧੀ ਧਿਰ ਦੇ ਆਗੂ ਰਹੇ ਚੰਨੀ ਰਾਮਦਾਸੀਆ ਸਿੱਖ ਕਮਿਊਨਿਟੀ ਤੋਂ ਹਨ 2017 ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਬਣੀ ਤਾਂ ਉਨ੍ਹਾਂ ਤਕਲਾਲੋਜੀ ਐਜੂਕੇਸ਼ਨ ਤੇ ਇੰਡਸਟਰੀਅਲ ਟੇ੍ਰਨਿੰਗ ਮੰਤਰੀ ਬਣਾਇਆ ਗਿਆ ਅਮਰਿੰਦਰ ਸਿੰਘ ਖਿਲਾਫ਼ ਅਗਸਤ ’ਚ ਹੋਈ ਬਗਾਵਤ ਦੀ ਅਗਵਾਈ ਕਰਨ ਵਲਿਆਂ ’ਚ ਚੰਨੀ ਮੁੱਖ ਸਨ ਉਨ੍ਹਾਂ ਕਿਹਾ ਕਿ ਸੀ ਕਿ ਅਸੀਂ ਪੰਜਾਬ ਦੇ ਮੁੱਦੇ ਹੱਲ ਕਰਨ ਲਈ ਅਮਰਿੰਦਰ ਸਿੰਘ ’ਤੇ ਭਰੋਸਾ ਨਹੀਂ ਕਰ ਸਕਦੇ।

ਚੰਨੀ ਦੇ ਬਹਾਨੇ ਕਾਂਗਰਸ ਦਾ 32 ਫੀਸਦੀ ਦਲਿਤ ਵੋਟ ’ਤੇ ਨਿਸ਼ਾਨਾ

ਨਵੇਂ ਮੁੱਖ ਮੰਤਰੀ ਚੰਨੀ ਦੇ ਸਹਾਰੇ ਪੰਜਾਬ ’ਚ 32 ਫੀਸਦੀ ਵੋਟ ਬੈਂਕ ’ਤੇ ਨਿਸ਼ਾਨਾ ਵਿੰਨਿ੍ਹਆ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਦਲਿਤ ਡਿਪਟੀ ਸੀਐਮ ਬਣਾਉਣ ਦੇ ਚੋਣਾਵੀ ਵਾਅਦੇ ਦਾ ਵੀ ਤੋੜ ਕੱਢ ਲਿਆ ਭਾਜਪਾ ਨੇ ਵੀ ਦਲਿਤ ਸੀਐਮ ਬਣਾਉਣ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦਾਅਵਾ ਕਰਦੀ ਸੀ ਕਿ ਉਨ੍ਹਾਂ ਪੰਜਾਬ ਵਿਧਾਨ ਸਭਾ ’ਚ ਦਲਿਤ ਆਗੂ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ ਕਾਂਗਰਸ ਦੇ ਇਸ ਦਾਅ ਨਾਲ ਸਾਰੀਆਂ ਪਾਰਟੀਆਂ ਨੂੰ ਸਿਆਸੀ ਪਟਖਣੀ ਦਿੱਤੀ ਹੈ।

ਇਸ ਤੋਂ ਪਹਿਲਾਂ ਇੰਜ ਚੱਲਿਆ ਪੂਰਾ ਘਟਨਾਕ੍ਰਮ

ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਥੋੜ੍ਹੀ ਦੇਰ ਹੋ ਸਕਦਾ ਹੈ ਇਸ ਸਮੇਂ ਮੁੱਖ ਮੰਤਰੀ ਦੌੜ ’ਚ ਸਭ ਤੋਂ ਅੱਗੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਹੈ ਕਾਂਗਰਸ ਹਾਈ ਕਮਾਂਡ ਨੂੰ ਵੀ ਮੁੱਖ ਮੰਤਰੀ ਲਈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਭੇਜਿਆ ਗਿਆ ਛੇਤੀ ਹੀ ਦਿੱਲੀ ਕਾਂਗਰਸ ਹਾਈ ਕਮਾਂਡ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਦੇਣ ਜਾ ਰਹੀ ਹੈ ਫਿਲਹਾਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਆਖਰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਦੇ ਕੈਪਟਨ ਕੌਣ ਹੋਣਗੇ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹਟਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਉਹ ਚਿਹਰਾ ਨਹੀਂ ਮਿਲ ਰਿਹਾ ਜੋ ਇਸ ਮੁੱਖ ਮੰਤਰੀ ਦੀ ਗੱਦੀ ‘ਤੇ ਬੈਠ ਸਕੇ। ਕੱਲ੍ਹ ਸਵੇਰ ਤੋਂ ਹੀ ਮੁੱਖ ਮੰਤਰੀ ਦੇ ਨਾਂਅ ਨੂੰ ਲੈ ਕੇ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ, ਪਰ ਕਿਤੇ ਨਾ ਕਿਤੇ ਕੋਈ ਹੋਰ ਪੇਜ ਫਸਦਾ ਜਾਪਦਾ ਹੈ।

ਕਾਂਗਰਸ ਪਾਰਟੀ ਵੱਲੋਂ ਕੱਲ੍ਹ ਸਵੇਰੇ ਸੁਨੀਲ ਜਾਖੜ ਦੇ ਨਾਂਅ *ਤੇ ਲਗਭਗ ਮੋਹਰ ਲੱਗ ਗਈ ਸੀ, ਪਰ ਸ਼ਾਮ ਦੇ ਅਖੀਰ ਤੱਕ ਸੁਨੀਲ ਜਾਖੜ ਦਾ ਨਾਂਅ ਇਸ ਦੌੜ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੀ ਦੌੜ ਵਿੱਚ ਇੱਕ ਸਿੱਖ ਚਿਹਰੇ ਨੂੰ ਅੱਗੇ ਰੱਖਣ ਦੀ ਗੱਲ ਚੱਲ ਰਹੀ ਸੀ, ਪਰ ਕਾਂਗਰਸ ਹਾਈਕਮਾਂਡ ਕਿਸੇ ਖਾਸ ਨੇਤਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ, ਇਸ ਲਈ ਐਤਵਾਰ ਸਵੇਰੇ ਇੱਕ ਵਾਰ ਫਿਰ ਅੰਬਿਕਾ ਸੋਨੀ ਦਾ ਨਾਂਅ ਅੱਗੇ ਵਧਾ ਕੇ ਅੰਬਿਕਾ ਸੋਨੀ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ। ਕਿਹਾ ਗਿਆ ਸੀ ਪਰ ਇਸ ਦੌਰਾਨ, ਵੱਡੀ ਗਿਣਤੀ ਵਿੱਚ ਵਿਧਾਇਕਾਂ ਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਪੂਰੇ ਦੇਸ਼ ਵਿੱਚ ਹਿੰਦੂ ਚਿਹਰੇ ਮੁੱਖ ਮੰਤਰੀ ਬਣਦੇ ਹਨ, ਜਦੋਂ ਕਿ ਪੰਜਾਬ ਹੀ ਅਜਿਹਾ ਸੂਬਾ ਹੈ

ਜਿੱਥੇ ਸਿੱਖ ਭਾਈਚਾਰੇ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇੱਥੇ ਹੀ ਸਿੱਖ ਭਾਈਚਾਰੇ ਨੂੰ ਮਾਨਤਾ ਪ੍ਰਾਪਤ ਹੈ। ਜੇਕਰ ਤੁਹਾਨੂੰ ਆਪਣਾ ਮੁੱਖ ਮੰਤਰੀ ਮਿਲਦਾ ਹੈ, ਤਾਂ ਪੰਜਾਬ ਵਿੱਚ ਮੁੱਖ ਮੰਤਰੀ ਵਜੋਂ ਹਿੰਦੂ ਚਿਹਰਾ ਬਣਾਉਣਾ ਗਲਤ ਹੋਵੇਗਾ, ਇਹ ਰਾਜ ਦੇ ਸਿੱਖ ਭਾਈਚਾਰੇ ਨੂੰ ਗਲਤ ਸੰਦੇਸ਼ ਦੇਵੇਗਾ, ਇਸ ਲਈ ਅੰਬਿਕਾ ਸੋਨੀ ਜਾਂ ਸੁਨੀਲ ਜਾਖੜ ਦੀ ਬਜਾਏ, ਇੱਕ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

ਇਸ ਵਿਰੋਧ ਕਾਰਨ ਕਾਂਗਰਸ ਹਾਈਕਮਾਨ ਨੇ ਇਕ ਵਾਰ ਫਿਰ ਮੰਥਨ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸਵੇਰੇ 11 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।

ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ

  • ਮੁੱਖ ਮੰਤਰੀ ਦੇ ਨਾਂਅ ਦਾ ਫੈਸਲਾ ਹੋ ਚੁੱਕਿਆ ਹੈ, ਛੇਤੀ ਹੋਵੇਗਾ ਐਲਾਨ : ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗਪੋਾਲ
  • 6:30 ਵਜੇ ਪੰਜਾਬ ਰਾਜਪਾਲ ਨੂੰ ਮਿਲਣਗੇ ਹਰੀਸ਼ ਰਾਵਤ ਤੇ ਸੁਖਜਿੰਦਰ ਸਿੰਘ ਰੰਧਾਵਾ
  • ਸ਼ਾਮ 6:30 ਵਜੇ 5 ਕਾਂਗਰਸੀ ਆਗੂ ਰਾਜ ਭਵਨ ਜਾਣਗੇ
  • ਹਰੀਸ਼ ਰਾਵਤ ਨੂੰ ਪੰਜਾਬ ਰਾਜਪਾਲ ਤੋਂ ਮਿਲਿਆ ਸਮਾਂ
  • ਗਵਰਨਰ ਹਾਊਸ ਤੋਂ 6:30 ਵਜੇ ਦਾ ਮਿਲਿਆ ਸਮਾਂ
  • ਮੁੱਖ ਮੰਤਰੀ ਦੀ ਦੌੜ ’ਚ ਚਰਨਜੀਤ ਸਿੰਘ ਚੰਨੀ ਦੇ ਨਾਂਅ ਦੀ ਵੀ ਚਰਚਾ
  • ਕਾਂਗਰਸ ’ਚ ਕਨਫਿਊਜ਼ਨ?
  • ਹੋਰ ਕਿੰਨਾ ਕਰਨਾ ਪਵੇਗਾ ਇੰਤਜ਼ਾਰ?
  • ਹਾਲੇ ਤੱਕ ਹਾਈ ਕਮਾਂਡ ਨਹੀਂ ਲੈ ਸਕੀ ਫੈਸਲਾ
  • ਰੰਧਾਵਾ ਕੈਬਨਿਟ ਮੰੰਤਰੀ ਤ੍ਰਿਪਤ ਰਜਿੰਦਰ ਰੰਧਾਵਾ ਦੇ ਘਰ ਪਹੁੰਚੇ
  • ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂਅ ’ਤੇ ਵੀ ਫਸਿਆ ਪੇਚ : ਸੂਤਰ
  • ਦੱਸਿਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਸੁਖਜਿੰਦਰ ਰੰਧਾਵਾ ਦੇ ਨਾਂਅ ’ਤੇ ਇਤਰਾਜ਼
  • ਕੁਲਬੀਰ ਜ਼ੀਰਾ ਦੇ ਘਰ ਕਈ ਵਿਧਾਇਕਾਂ ਨੂੰ ਮਿਲੇ ਰੰਧਾਵਾ
  • ਕੁਲਬੀਰ ਜ਼ੀਰਾ ਦੇ ਘਰੋਂ ਨਿਕਲੇ ਰੰਧਾਵਾ
  • ਆਲਾਕਮਾਨ ਫੈਸਲੇ ਦਾ ਇੰਤਜ਼ਾਰ
  • ਰੰਧਾਵਾ ਨੇ ਵਿਧਾਇਕਾਂ ਨਾਲ 20 ਮਿੰਟ ਤੱਕ ਕੀਤੀ ਬੈਠਕ
  • ਪੰਜਾਬ ’ਚ ਡਿਪਟੀ ਮੁੱਖ ਮੰਤਰੀ ਦਾ ਵੀ ਹੋ ਸਕਦਾ ਹੈ ਐਲਾਨ
  • ਮੁੱਖ ਮੰਤਰੀ ਦੀ ਦੌੜ ’ਚ ਸੁਖਜਿੰਦਰ ਰੰਧਾਵਾ ਦਾ ਨਾਂਅ ਸਭ ਤੋਂ ਅੱਗੇ
  • ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਹਾਈ ਕਮਾਂਡ ਨੂੰ ਭੇਜਿਆ
  • ਸੁਖਜਿੰਦਰ ਰੰਧਾਵਾ ਦੇ ਘਰ ਵਿਧਾਇਕਾਂ ਦਾ ਆਉਣਾ ਜਾਰੀ
  • ਰਾਜਪਾਲ ਨੂੰ ਮਿਲਣ ਜਾਣਗੇ ਰੰਧਾਵਾ
  • ਦਿੱਲੀ : ਸੋਨੀਆ ਗਾਂਧੀ ਨੂੰ ਮਿਲੇ ਰਾਹੁਲ ਗਾਂਧੀ
  • ਅਰੁਣਾ ਚੌਧਰੀ ਹੋ ਸਕਦੇ ਹਨ ਪੰਜਾਬ ਦੇ ਉਪ ਮੁੱਖ ਮੰਤਰੀ
  • ਜੋ ਵੀ ਮੁੱਖ ਮੰਤਰੀ ਮੰਤਰੀ ਬਣੇਗਾ ਪੰਜਾਬ ਲਈ ਬਣੇਗਾ : ਰੰਧਾਵਾ
  • ਕੈਪਟਨ ਸਾਹਿਬ ਮੇਰੇ ਲਈ ਸਿਰ ਦਾ ਤਾਜ ਹਨ : ਰੰਧਾਵਾ
  • ਕੈਪਟਨ ਸਾਹਿਬ ਸਾਡਾ ਪਰਿਵਾਰ : ਰੰਧਾਵਾ
  • ਭਾਰਤ ਭੂਸ਼ਣ ਆਸ਼ੂ ਦਾ ਨਾਂਅ ਵੀ ਉਪ ਮੁੱਖ ਮੰਤਰੀ ਦੀ ਦੌੜ ’ਚ

ਕੈਪਟਨ ਦੀ ਚਿਤਾਵਨੀ : ਜੇਕਰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਤਾਂ ਛੱਡ ਦੇਣਗੇ ਪਾਰਟੀ

  • ਕਾਂਗਰਸ ਹਾਈ ਕਮਾਂਡ ਨੇ ਅਚਾਨਕ ਸੱਦੀ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ, ਅਮਰਿੰਦਰ ਖਿਲਾਫ਼ ਹੋ ਸਕਦਾ ਹੈ ਬੇਭਰੋਸਗੀ ਮਤਾ ਪੇਸ਼

ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਵੱਡਾ ਧਮਾਕਾ ਹੋ ਗਿਆ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਦਿਸ ਰਹੀ ਹੈ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗ ਲਿਆ ਹੈ ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ’ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਹਾਲਾਂਕਿ ਕੈਪਟਨ ਧਿਰ ਇਸ ਦਾ ਖੰਡਨ ਕਰ ਰਿਹਾ ਹੈ ਪਰ ਸਿੱਧੂ ਧਿਰ ’ਚ ਕਾਫ਼ੀ ਸਰਗਰਮ ਹੋ ਗਿਆ ਹੈ । ਇਸ ਤੋਂ ਇਲਾਵਾ ਕੈਪਟਨ ਨੇ 2 ਵਜੇ ਆਪਣੇ ਧਿਰ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ ਤੇ ਵਿਧਾਇਕ ਨੂੰ ਉੱਥੇ ਆਉਣ ਲਈ ਕਿਹਾ ਹੈ ਵੇਖਣਾ ਇਹ ਹੈ ਕਿ ਕੀ ਕੈਪਨਟ ਅਮਰਿੰਦਰ ਸਿੰਘ ਹੁਣ ਆਪਣੀ ਕੁਰਸੀ ਬਚਾਉਣ ’ਚ ਕਾਮਯਾਬ ਹੋ ਸਕਣਗੇ ਜਾਂ ਨਹੀਂ

ਕੈਪਟਨ ਦੀ ਚਿਤਾਵਨੀ : ਜੇਕਰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਤਾਂ ਛੱਡ ਦੇਣਗੇ ਪਾਰਟੀ

ਕੈਪਟਨ ਨੇ ਸੀਨੀਅਰ ਕਾਂਗਰਸ ਆਗੂ ਕਮਲਨਾਥ ਤੇ ਸਾਂਸਦ ਮਨੀਸ਼ ਤਿਵਾੜੀ ਨਾਲ ਗੱਲ ਕੀਤੀ ਹੈ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੀ ਪੂਰੀ ਤਰ੍ਹਾਂ ਕਲੇਸ਼ ਨੂੰ ਖਤਮ ਕਰਨ ਲਈ ਕਿਹਾ ਹੈ। ਅਮਰਿੰਦਰ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਪਾਰੀ ਵੀ ਛੱਡ ਦੇਣਗੇ ਉਨ੍ਹਾਂ ਇਹ ਸੰਦੇਸ਼ ਪਾਰਟੀ ਹਾਈਕਮਾਨ ਤੱਕ ਪਹੁੰਚਾਉਣ ਲਈ ਕਿਹਾ ਹੈ ਇਸ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਸਾਢੇ ਚਾਰ ਸਾਲ ਬਾਅਦ ਕਾਂਗਰਸੀ ਮੁੱਖ ਮੰਤਰੀ ਚੁਣਨ ਨੂੰ ਵੱਡਾ ਮੌਕਾ ਦੱਸਿਆ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਵੱਲੋਂ ਸ਼ੁੱਕਰਵਾਰ ਦੇਰ ਰਾਤ ਕੀਤੇ ਟਵੀਟ ਨੇ ਪੰਜਾਬ ਦੀ ਸਿਆਸਤ ’ਚ ਹਲਚਲ ਪੈਦਾ ਕਰ ਦਿੱਤੀ ਹੈ ਉਨ੍ਹਾਂ ਟਵੀਟ ਕਰਕੇ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਚੰਡੀਗੜ੍ਹ ’ਚ ਪੀਪੀਸੀਸੀ ਦਫ਼ਤਰ ’ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਸੂਤਰਾਂ ਦੇ ਹਵਾਲੇ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗਿਆ ਹੈ ਜਿਸ ਦਾ ਫੈਸਲਾ ਸ਼ਾਮ ਨੂੰ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ ਜਾ ਸਕੇਗਾ।

ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਅਮਰਿੰਦਰ ਸਿੰਘ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਹੋ ਸਕਦਾ ਹੈ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੀਪੀਸੀਸੀ ਨੂੰ ਬੈਠਕ ਸੁਵਿਧਾਜਨਕ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਰਾਵਤ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਹੈ ਕਿ ਿਪਾ ਇਸ ਮੀਟਿੰਗ ’ਚ ਸ਼ਾਮਲ ਹੋਣ ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਵੀ ਬੈਠਕ ਸਬੰਘੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਉਨ੍ਹਾਂ ਕਿਹਾ ਕਿ ਏਆਈਸੀਸੀ ਦੇ ਨਿਰਦੇਸ਼ ਅਨੁਸਾਰ ਪੀਪੀਸੀਸੀ ਦਫ਼ਤਰ ’ਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ, ਮੀਟਿੰਗ ’ਚ ਹਰੀਸ਼ ਰਾਵਤ ਤੋਂ ਇਲਾਵਾ ਦਿੱਲੀ ਦੇ ਦੋ ਨਿਗਰਾਨ ਹਰੀਸ਼ ਚੌਧਰੀ ਤੇ ਅਜੈ ਮਾਕਨ ਵੀ ਬੈਠਕ ’ਚ ਸ਼ਾਮਲ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ