ਪੀਜੀ ਮੈਡੀਕਲ ਰਾਖਵਾਂਕਰਨ : ਨਵੀਂ ਰਿਟ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਤਲਬ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਪੋਸਟ ਗਰੈਜੁਏਟ ਮੈਡੀਕਲ ਪਾਠਕ੍ਰਮਾਂ ’ਚ ਦਾਖਲੇ ਲਈ ਹੋਰ ਪਿੱਛੇ ਵਰਗ (ਓਬੀਸੀ) ਤੇ ਆਰਥਿਕ ਤੌਰ ’ਤੇ ਪੱਛੜੇ ਭਾਈਚਾਰੇ (ਈਡਬਲਯੂਐਸ) ਨੂੰ ਰਾਖਵਾਂਕਰਨ ਦਿੱਤੇ ਜਾਣ ਦੀ ਬੀਤੀ 29 ਜੁਲਾਈ ਦੇ ਨੋਟੀਫਿਕੇਸ਼ਨ ਖਿਲਾਫ਼ ਨਵੀਂ ਰਿਟ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਸ਼ੁੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਜਸਟਿਸ ਡੀ. ਵਾਈ. ਚੰਦਰ ਚੂਹੜ ਤੇ ਜਸਟਿਸ ਬੀ. ਵੀ. ਨਾਗਰਤਨਾ ਦੀ ਬੈਂਚ ਨੇ ਮਧੁਰਾ ਕਵੀਸ਼ਵਰ ਤੇ ਹੋਰਨਾਂ ਦੀਆਂ ਪਟੀਸ਼ਨਾਂ ’ਤੇ ਨੋਟਿਸ ਜਾਰੀ ਕਰਦਿਆਂ ਪਹਿਲਾਂ ਤੋਂ ਪੈਂਡਿੰਗ ਸਮਾਨ ਪਟੀਸ਼ਨਾਂ ਨਾਲ ਜੋੜਨ ਦਾ ਨਿਰਦੇਸ਼ ਦਿੱਤਾ ਬੈਂਚ ਨੇ ਪਟੀਸ਼ਨਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੂੰ ਕਿਹਾ ਕਿ ਇਸ ਨਵੀਂ ਰਿਟ ਪਟੀਸ਼ਨ ਨੂੰ ਵੀ ਪੁਰਾਣੀ ਪਟੀਸ਼ਨਾਂ ਨਾਲ ਨੱਥੀ ਕੀਤਾ ਜਾਂਦਾ ਹੈ।
ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਬੀਤੀ 6 ਸਤੰਬਰ ਨੂੰ ਅਦਾਲਤ ਨੇ ਦੋ ਪਟੀਸ਼ਨਾਂ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ ਲਈ 20 ਸਤੰਬਰ ਦੀ ਤਾਰਕੀ ਤੈਅ ਕੀਤੀ ਸੀ ਹੁਣ ਇਸ ਪਟੀਸ਼ਨ ਦੀ ਸੁਣਵਾਈ ਉਸੇ ਤਾਰੀਕ ਨੂੰ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ 29 ਜੁਲਾਈ 2021 ਨੂੰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੋਸਟ ਗ੍ਰੈਜੁਏਟ ਮੈਡੀਕਲ ਪਾਠਕ੍ਰਮਾਂ ’ਚ ਦਾਖਲੇ ਲਈ ਓਬੀਸੀ ਨੂੰ 27 ਫੀਸਦੀ ਤੇ ਈਡਬਲਯੂਐਸ ਨੂੰ 10 ਫੀਸਦੀ ਰਾਖਵਾਂਕਰਨ ਦਿੱਤੇ ਜਾਣ ਦੀ ਵਿਵਸਥਾ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ