ਅੱਤਵਾਦ, ਕੱਟੜਵਾਦ ਨਾਲ ਮੁਕਾਬਲੇ ਦੀ ਸਮਾਨ ਰਣਨੀਤੀ ਬਣਾਏ ਐਸਸੀਓ : ਪੀਐਮ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਨੇ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਨੂੰ ਅੱਜ ਅਪੀਲ ਕੀਤੀ ਕਿ ਉਹ ਪੱਛਮੀ ਏਸ਼ੀਆ ’ਚ ਵਧਦੇ ਅੱਤਵਾਦ ਤੇ ਮਜ੍ਹਬੀ ਕੱਟੜਵਾਦ ਨਾਲ ਮੁਕਾਬਲੇ ਲਈ ਇੱਕ ਸਮਾਨ ਰਣਨੀਤੀ ਯੋਜਨਾ ਬਣਾਏ ਜੋ ਨਾ ਸਿਰਫ਼ ਖੇਤਰੀ ਸੁਰੱਖਿਆ ਲਈ ਜ਼ਰੂਰ ਹੈ ਸਗੋਂ ਨਵੀਂ ਪੀੜ੍ਹੀ ਦੇ ਉੱਜਵਲ ਭਵਿੱਖ ਲਈ ਵੀ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਸੀਓ ਦੇ 21ਵੇਂ ਸਿਖ਼ਰ ਸੰਮੇਲਨ ਦੇ ਮੁੱਖ ਸੈਸ਼ਨ ਨੂੰ ਵੀਡੀਓ ਿਕ ਰਾਹੀਂ ਨਵੀਂ ਦਿੱਲੀ ਤੋਂ ਸਬੰਧਨ ਕਰਦਿਆਂ ਕਹੇ ਮੋਦੀ ਨੇ ਇਸ ਮੌਕੇ ਸੰਗਠਨ ਦੀ 20ਵੀਂ ਵਰ੍ਹੇਗੰਢ ’ਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਸੰਗਠਨ ’ਚ ਨਵੇਂ ਮੈਂਬਰਾਂ ਵਜੋਂ ਸ਼ਮਾਲ ਹੋਏ ਇਰਾਨ ਤੇ ਗੱਲਬਾਤ ਲਈ ਸਾਂਝੇਦਾਰ ਵਜੋਂ ਸ਼ਾਮਲ ਸਾਊਦੀ ਅਰਬ, ਮਿਸ਼ਰ ਤੇ ਕਤਰ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਐਸਸੀਓ ਵੀ ਵਧੇਰੇ ਮਜ਼ਬੂਤ ਤੇ ਭਰੋਸੇਯੋਗ ਬਣੇਗਾ।
ਮੋਦੀ ਨੇ ਕਿਹਾ ਕਿ ਐਸਸੀਓ ਦੀ 20ਵੀਂ ਵਰ੍ਹੇਗੰਢ ਇਸ ਸੰਸਥਾ ਦੇ ਭਵਿੱਖ ਬਾਰੇ ਸੋਚਣ ਦਾ ਇੱਕ ਸਹੀ ਮੌਕਾ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਖੇਤਰ ’ਚ ਸਭ ਤੋਂ ਵੱਡੀਆਂ ਚੁਣੌਤੀਆਂ, ਸ਼ਾਂਤੀ, ਸੁਰੱਖਿਆ ਤੇ ਵਿਸ਼ਵਾਸ ਦੇ ਸੰਕਟ ਨਾਲ ਸਬੰਧਿਤ ਹੈ ਤੇ ਇਨ੍ਹਾਂ ਸਮੱਸਿਆਵਾਂ ਦਾ ਮੂਲ ਕਾਰਨ ਵਧਦਾ ਹੋਇਆ ਮਜ੍ਹਬੀ ਕੱਟੜਵਾਦ ਹੈ ਅਫਗਾਨਿਸਤਾਨ ’ਚ ਹਾਲ ਦੇ ਘਟਨਾਕ੍ਰਮ ਨੇ ਇਸ ਚੁਣੌਤੀ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ ਇਸ ਮੁੱਦੇ ’ਤੇ ਐਸਸੀਓ ਨੂੰ ਪਹਿਲ ਕਰਕੇ ਕਾਰਜ ਕਰਨਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ