ਪਾਕਿ ਤੇ ਨਿਊਜ਼ਲੈਂਡ ਕ੍ਰਿਕਟ ਲੜੀ ਸੁਰੱਖਿਆ ਦੇ ਮੱਦੇਨਜ਼ਰ ਰੱਦ

 ਸੁਰੱਖਿਆ ਦੇ ਮੱਦੇਨਜ਼ਰ ਰੱਦ

(ਏਜੰਸੀ) ਨਵੀਂ ਦਿੱਲੀ। ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡੀ ਜਾਣ ਵਾਲੀ ਲੜੀ ਐਨ ਮੌਕੇ ’ਤੇ ਰੱਦ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਮੱਦੇਨਜ਼ਰ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਲੜੀ ਨਾ ਖੇਡਣ ਦਾ ਫੈਸਲਾ ਕੀਤਾ ਨਿਊਜ਼ੀਲੈਂਡ ਿਕਟ ਬੋਰਡ (ਐਨਜੈਡਸੀ) ਨੇ ਬਿਆਨ ਜਾਰੀ ਕਰਕੇ ਇਸ ਨੂੰ ਰੱਦ ਕਰਨ ਦੀ ਪੁਸ਼ਟੀ ਕਰੀਤੀ ਪੰਜ ਮੈਚਾਂ ਦੀ ਟੀ-20 ਲੜੀ ਲਈ ਲਾਹੌਰ ਜਾਣ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਰਾਵਲਪਿੰਡੀ ’ਚ ਪਹਿਲੇ ਤਿੰਨੇ ਇੱਕ ਰੋਜ਼ਾ ਮੈਚ ਖੇਡਣੇ ਸਨ ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣੀ ਸੀ ਪਰ ਐਨ ਮੌਕੇ ’ਤੇ ਇਸ ਲੜੀ ਨੂੰ ਰੱਦ ਕਰ ਦਿੱਤਾ ਗਿਆ।

ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਇਸ ਲੜੀ ਨੂੰ ਮੁਲਤਵੀ ਦੱਸ ਰਿਹਾ ਹੈ ਤੇ ਭਵਿੱਖ ’ਚ ਇਸ ਨੂੰ ਕਰਵਾਉਣ ਲਈ ਤਿਆਰ ਹੈ ਹਾਲਾਂਕਿ ਪਾਕਿ ਪ੍ਰਧਾਨ ਮੰੰਤਰੀ ਇਮਰਾਨ ਖਾਨ ਨੇ ਵੀ ਲੜੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਦੀ ਪੀਐਮ ਨਾਲ ਨਿੱਜੀ ਤੌਰ ’ਤੇ ਗੱਲ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਪੀਸੀਬੀ ਨੇ ਟਵੀਟ ਕਰਕੇ ਲਿਖਿਆ ਅੱਜ ਸਵੇਰੇ ਨਿਊਜ਼ੀਲੈਂਡ ਕਿ੍ਰਕਟ ਬੋਰਡ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਉਨਾਂ ਸੁਰੱਖਿਆ ਪ੍ਰਬੰਧਾਂ ਸਬੰਧੀ ਚੌਕਸ ਕੀਤਾ ਗਿਆ ਹੈ ਇਸ ਵਜ੍ਹਾ ਨਾਲ ਉਨ੍ਹਾਂ ਲੜੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਪੀਸੀਬੀ ਤੇ ਪਾਕਿਸਤਾਨ ਸਰਕਾਰ ਨੇ ਸਾਰੇ ਮਹਿਮਾਨ ਟੀਮਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ