44 ਉਮੀਦਵਾਰਾਂ ਨੂੰ 100 ਫੀਸਦੀ ਮਿਲੇ ਅੰਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੈਸ਼ਨਲ ਟੇਸਟ ਏਜੰਸੀ (ਐਨਟੀਏ) ਨੇ ਜੇਈਈ ਮੇਨ 2021 ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ’ਚ ਕੁੱਲ 44 ਉਮੀਦਵਾਰਾਂ ਨੂੰ 100 ਫੀਸਦੀ ਅੰਕ ਮਿਲੇ ਹਨ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ ਗਈ।
ਕੁੱਲ 44 ਉਮੀਦਵਾਰਾਂ ਨੂੰ ਸੌ ਫੀਸਦੀ ਅੰਕ ਮਿਲੇ ਹਨ ਜਦੋਂਕਿ 18 ਉਮੀਦਾਰਾਂ ਨੂੰ ਟਾਪ ਰੈਂਕ ਮਿਲਿਆ ਹੈ ਉਨ੍ਹਾਂ ਕਿਹਾ ਕਿ ਟਾਪ ਕਰਨ ਵਾਲੇ 18 ਉਮੀਦਵਾਰਾਂ ’ਚ ਆਂਧਰਾ ਪ੍ਰਦੇਸ਼ ਤੋਂ ਚਾਰ, ਰਾਜਸਕਾਨ ਤੋਂ ਤਿੰਨ, ਦਿੱਲੀ ਤੋਂ ਦੋ, ਉੱਤਰ ਪ੍ਰਦੇਸ਼ ਤੋਂ ਦੋ, ਤੇਲੰਗਾਨਾ ਤੋਂ ਦੋ, ਮਹਾਂਰਾਸ਼ਟਰ ਤੋਂ ਇੱਕ, ਪੰਜਾਬ ਤੋਂ ਇੱਕ, ਚੰਡੀਗੜ੍ਹ ਤੋਂ ਇੱਕ, ਬਿਹਾਰ ਤੋਂ ਇੱਕ ਤੇ ਕਰਨਾਟਕ ਤੋਂ ਇੱਕ ਵਿਦਿਆਰਥੀ ਸ਼ਾਮਲ ਹੈ ਉਮੀਦਵਾਰ ਆਪਣੇ ਰੋਲ ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਦੀ ਮੱਦਦ ਨਾਲ ਅਧਿਕਾਰਿਕ ਵੈੱਬਸਾਈਟ ’ਤੇ ਨਤੀਜਾ ਵੇਖ ਸਕਦਾ ਹੈ ਜ਼ਿਕਰਯੋਗ ਹੈ ਕਿ ਜੇਈਈ-ਮੇਨ ਪ੍ਰੀਖਿਆ ਲਈ 7.8 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ।
ਜੇਈਈ ਐਡਵਾਂਸਡ ਪ੍ਰੀਖਿਆ ਕਦੋਂ?
23 ਆਈਆਈਟੀ ’ਚ ਬੀਟੇਕ ਤੇ ਯੂਜੀ ਇੰਜੀਨੀਅਰਿੰਗ ਪ੍ਰੋਗਰਾਮ ਕੋਰਸੇਜ ’ਚ ਐਡਮਿਸ਼ਨ ਲੈਣ ਲਈ ਜੇਈਈ ਐਡਵਾਂਸਡ ਪ੍ਰੀਖਿਆ 3 ਅਕਤੂਬਰ 2021 ਨੂੰ ਲਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ