ਕਾਂਗਰਸ ਸੀਨੀਅਰ ਆਗੂ ਆਸਕਰ ਫਰਨਾਡੀਸ ਦਾ ਦੇਹਾਂਤ
(ਏਜੰਸੀ) ਨਵੀਂ ਦਿੱਲੀ। ਸੀਨੀਅਰ ਕਾਂਗਰਸ ਆਗੂ ਆਸਕਰ ਫਰਨਾਡੀਸ (80) ਦਾ ਅੱਜ ਦੇਹਾਂਤ ਹੋ ਗਿਆ ਉਹ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਸਨ ਉਹ ਮੰਗਲੁਰੂ ਦੇ ਹਸਪਤਾਲ ’ਚ ਦਾਖਲ ਸਨ। ਉਨ੍ਹਾਂ ਦੇ ਦੇਹਾਂਤ ’ਤੇ ਕਾਂਗਰਸ ਆਗੂ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਆਸਕਰ ਫਰਨਾਡੀਸ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ ਉਹ ਬਹੁਤ ਹੀ ਮਹਾਨ ਵਿਅਕਤੀ ਸਨਉ ਉਹ ਕਾਂਗਰਸ ਦੇ ਸਭ ਤੋਂ ਦਿਆਲੂ ਤੇ ਵਫ਼ਾਦਾਰ ਵਿਅਕਤੀ ’ਚੋਂ ਇੱਕ ਸਨ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਬਖਸ਼ਣ। ਆਸਕਰ ਫਰਨਾਡੀਸ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਜ਼ਦੀਕੀ ਸਨ ਉਹ ਯੂਪੀਏ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ ਫਿਲਹਾਲ ਉਹ ਰਾਜ ਸਭਾ ਸਾਂਸਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ