ਗੁਜਰਾਤ ਦੇ ਨਵੇਂ ਮੁੱਖ ਮੰਤਰੀ ਹੋਣਗੇ ਭੁਪਿੰਦਰ ਪਟੇਲ
(ਏਜੰਸੀ) ਗੁਜਰਾਤ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਦੀ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ ਹੁਣ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਭੁਪਿੰਦਰ ਪਟੇਲ ਹੋਣਗੇ ਇਹ ਐਲਾਨ ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ’ਚ ਹੋਇਆ।
ਜ਼ਿਕਰਯੋਗ ਹੈ ਕਿ ਇੱਥੇ ਰਾਜ ਭਵਨ ’ਚ ਤਿੰਨ ਕੇਂਦਰੀ ਮੰਤਰੀਆਂ ਮਨਸੁਖ ਮਾਂਡਵੀਆ, ਪਰਸ਼ੋਤਮ ਰੂਪਾਲਾ ਤੇ ਭੁਪਿੰਦਰ ਯਾਦਵ (ਗੁਜਰਾਤ ਭਾਜਪਾ ਇੰਚਾਰਜ਼) ਉਪ ਮੁੱਖ ਮੰਤਰੀ ਨਿਤਿਨ ਪਟੇਲ, ਸੂਬੇ ਦੇ ਸੀਨੀਅਰ ਮੰਤਰੀ ਭੁਪਿੰਦਰ ਸਿੰਘ ਚੂਡਾਸਮਾ, ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਤੇ ਭਾਜਪਾ ਦੇ ਸੰਗਠਨ ਮਹਾਂਮਰੀ ਬੀ. ਬੰਤੋਸ਼ ਦੀ ਮੌਜ਼ੂਦਗੀ ’ਚ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪਣ ਤੋਂ ਬਾਅਦ ਰੂਪਾਣੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਸਵੈਇੱਛਾ ਨਾਲ ਤਿਆਗ ਪੱਤਰ ਦਿੱਤਾ ਹੈ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਕੋਰੋਨਾ ਕਾਲ ’ਚ ਮਾੜੇ ਪ੍ਰਬੰਧਾਂ ਤੇ ਮੋਦੀ ਤੇ ਸ਼ਾਹ ਦੇ ਕਰੀਬੀ ਮੰਨੇ ਜਾਣ ਵਾਲੇ ਵਰਤਮਾਨ ਭਾਜਪਾ ਸੂਬਾ ਪ੍ਰਧਾਨ ਨਾਲ ਕਥਿਤ ਖੱਟੇ ਰਿਸ਼ਤਿਆਂ ਦੇ ਚੱਲਦੇ ਅਹੁਦਾ ਗੁਵਾਉਣਾ ਪਿਆ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਹੀ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ