ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈਕੇ ਸਰਕਾਰ ‘ਤੇ ਕੱਸਿਆ ਤੰਜ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਵਿਕਾਸ ਦੇ ਨਾਂਅ ‘ਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਦਿਖਾਵਾ ਕੀਤਾ ਜਾ ਰਿਹਾ ਹੈ।
देश का ‘विकास’ करके एक ‘आत्मनिर्भर’ अंधेर नगरी बना दी।#Unemployment pic.twitter.com/IeY5vxxXKO
— Rahul Gandhi (@RahulGandhi) September 10, 2021
ਗਾਂਧੀ ਨੇ ਟਵੀਟ ਕੀਤਾ ਕਿ ਦੇਸ਼ ਦਾ ਵਿਕਾਸ ਕਰਕੇ ਉਨ੍ਹਾਂ ਨੇ ਇੱਕ ਆਤਮ ਨਿਰਭਰ ਅੰਧੇਰ ਸ਼ਹਿਰ ਬਣਾਇਆ ਹੈ। ਉਸ ਨੇ ਬੇWਜ਼ਗਾਰੀ ਬਾਰੇ ਇੱਕ ਅਖ਼ਬਾਰ ਵਿੱਚ ਛਪੀ ਇੱਕ ਖ਼ਬਰ ਪੋਸਟ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਅੰਕੜਾ ਦਫਤਰ ਦੇ ਅੰਕੜਿਆਂ ਅਨੁਸਾਰ ਇੱਕ ਸਾਲ ਵਿੱਚ ਬੇWਜ਼ਗਾਰੀ 2.4 ਪ੍ਰਤੀਸ਼ਤ ਵਧ ਕੇ 19.3 ਪ੍ਰਤੀਸ਼ਤ ਹੋ ਗਈ ਹੈ।
हमारे देश की उन्नति के रास्ते का हर विघ्न दूर हो!#गणेश_चतुर्थी pic.twitter.com/4ftJNWlgIx
— Rahul Gandhi (@RahulGandhi) September 10, 2021
ਇਸ ਤੋਂ ਪਹਿਲਾਂ, ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੰਦੇ ਹੋਏ, ਗਾਂਧੀ ਨੇ ਵਿਅੰਗਮਈ ਸੁਰ ਵਿੱਚ ਇਹ ਵੀ ਕਿਹਾ ਕਿ ਗਣੇਸ਼ ਚਤੁਰਥੀ ਨੂੰ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਆਉਣ ਵਾਲੀ ਹਰ Wਕਾਵਟ ਨੂੰ ਦੂਰ ਕਰਨਾ ਚਾਹੀਦਾ ਹੈ।