ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਖ਼ੁਦ ਤਿਆਰ ਕੀਤਾ ਗਿਆ ਸਾਰਾ ਖਾਣਾ, ਰਹੇ ਸ਼ਾਹੀ ਇੰਤਜ਼ਾਮ
- ਨੀਰਜ ਚੋਪੜਾ ਨੂੰ 2 ਕਰੋੜ 51 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣਾ ਵਾਅਦਾ ਪੂਰਾ ਕਰਦੇ ਹੋਏ ਓਲੰਪਿਕ ਖਿਡਾਰੀਆ ਨੂੰ ਡੀਨਰ ਪਾਰਟੀ ਦਿੱਤੀ ਗਈ। ਇਸ ਦੌਰਾਨ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਅਤੇ ਹਾਕੀ ਟੀਮ ਸਣੇ ਹੋਰ ਖੇਡਾਂ ਦੇ ਖਿਡਾਰੀ ਮੌਕੇ ’ਤੇ ਮੌਜੂਦ ਰਹੇ ਸਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਖ਼ੁਦ ਸਾਰਾ ਖਾਣਾ ਤਿਆਰ ਕੀਤਾ ਹੈ ਅਤੇ ਰਾਤ ਦੇ ਖਾਣੇ ਨੂੰ ਤਿਆਰ ਕਰਨ ਲਈ ਉਨਾਂ ਨੇ ਸਵੇਰੇ 11 ਵਜੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਨਾਂ ਨੂੰ 6 ਘੰਟੇ ਤੋਂ ਜਿਆਦਾ ਸਮਾਂ ਖਿਡਾਰੀਆਂ ਦੇ ਲਈ ਖਾਣਾ ਤਿਆਰ ਕਰਨ ਵਿੱਚ ਹੀ ਲਗੇ ਹਨ। ਇਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਖਿਡਾਰੀਆਂ ਲਈ ਸ਼ਾਹੀ ਦਾਹਵਤ ਦੌਰਾਨ ਵੱਡੇ ਪੱਧਰ ‘ਤੇ ਇੰਤਜ਼ਾਮ ਵੀ ਕੀਤੇ ਹੋਏ ਸਨ।
ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਪਹਿਲੀ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲੇ ਹਨ। ਰਾਤ ਦੇ ਖਾਣੇ ਤੋਂ ਪਹਿਲਾਂ ਨੀਰਜ ਚੋਪੜਾ ਨੂੰ 2 ਕਰੋੜ 51 ਲੱਖ ਰੁਪਏ ਦਾ ਚੈੱਕ ਵੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸੌਂਪਿਆ ਗਿਆ। ਇਥੇ ਹੀ ਏਸੀਅਨ ਖੇਡਾਂ ’ਚ ਮੈਡਲ ਜਿਤਣ ਵਾਲੇ ਗੁਰਲਾਲ ਸਿੰਘ ਨੂੰ ਵੀ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਹ ਸਾਰੇ ਖਿਡਾਰੀ ਰਾਤ ਦੇ ਖਾਣੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼ ਸਿਸਵਾਂ ਫਾਰਮ ਹਾਉਸ ’ਤੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ