ਟਰੱਕ-ਕਾਰ ਦੀ ਟੱਕਰ ’ਚ ਪੰਜ ਮੌਤਾਂ
(ਏਜੰਸੀ) ਗਾਜੀਆਬਾਦ। ਟਰੱਕ-ਕਾਰ ਦੀ ਟੱਕਰ ’ਚ ਪੰਜ ਮੌਤਾਂਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਖੇਤਰ ਅਧਿਕਾਰੀ ਕਮਲੇਸ਼ ਪਾਂਡੇ ਅਨੁਸਾਰ ਥਾਣਾ ਇੰਦਰਾਪੁਰਮ ਖੇਤਰ ਦੇ ਮਕਨਪੁਰ ’ਚ ਰਹਿਣ ਵਾਲੇ ਆਸ਼ੀਸ਼, ਸ਼ਿਲਪੀ, ਦੇਵ, ਸੋਨੂੰ, ਪਰੀ, ਨਿਧੀ ਅਤੇ ਇੱਕ ਬੱਚੇ ਸਮੇਤ ਸੱਤ ਵਿਅਕਤੀ ਹਰਿਦੁਆਰ ਤੋਂ ਘਰ ਪਰਤ ਰਹੇ ਸਨ।
ਇਸ ਦੌਰਾਨ ਦਿੱਲੀ ਮੇਰਠ ਕੌਮੀ ਰਾਜ ਮਾਰਗ ’ਤੇ ਸੋਮਵਾਰ ਰਾਤ ਲਗਭਗ 10 ਵਜੇ ਮਸੂਰੀ ਇਲਾਕੇ ’ਚ ਬੇਲਗਾਮ ਟਰੱਕ ਦੀ ਉਨ੍ਹਾਂ ਦੀ ਗੱਡੀ ਨਾਲ ਟੱਕਰ ਹੋ ਗਈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੰੁਚੀ ਅਤੇ ਜਖ਼ਮੀਆਂ ਨੂੰ ਹਸਪਤਾਲ ਪਹੰੁਚਾਇਆ ਹਸਪਤਾਲਾਂ ’ਚ ਡਾਕਟਰਾਂ ਨੇ ਆਸ਼ੀਸ਼ (35), ਸ਼ਿਲਪੀ (30), ਦੇਵ (ਇੱਕ ਸਾਲ), ਸੋਨੂੰ (30) ਅਤੇ ਪਰੀ (11) ਨੂੰ ਮਿ੍ਰਤਕ ਐਲਾਨ ਦਿੱਤਾ ਜਦੋਂਕਿ ਦੋ ਹੋਰ ਜਖ਼ਮੀਆਂ ਦਾ ਇਲਾਜ ਜਾਰੀ ਹੈ ਪੁਲਿਸ ਨੇ ਮਿ੍ਰਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀਆਂ ਉੱੇਥੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ