ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਅਧਿਆਪਕ ਦਿਵਸ ਮਨਾਇਆ
ਕੋਟਕਪੂਰਾ, 7 ਸਤੰਬਰ (ਸੁਭਾਸ਼ ਸ਼ਰਮਾ)। ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਦਾ ਆਗਾਜ ਡਾ. ਮਨਜੀਤ ਸਿੰਘ ਢਿੱਲੋਂ ਸਮੇਤ ਡਿਪਟੀ ਡਾਇਰੈਕਟਰ ਡਾ: ਪ੍ਰੀਤਮ ਸਿੰਘ ਛੋਕਰ, ਪਿ੍ਰੰਸੀਪਲ ਗੁਰਜੀਤ ਕੌਰ ਬਰਾੜ, ਵਾਈਸ ਪਿ੍ਰੰ. ਮਰਿੰਦਰਪਾਲ ਕੌਰ, ਮੈਡਮ ਮਨਪ੍ਰੀਤ ਕੌਰ ਸੇਖੋਂ, ਮੈਡਮ ਅਮਨਦੀਪ ਕੌਰ ਆਦਿ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾ ਨੇ ਪ੍ਰੋਗਰਾਮ ਦੀ ਸ਼ੁਰੂਆਤ ’ਚ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ।
ਉਪਰੰਤ ਵਿਦਿਆਰਥਣਾ ਨੇ ਪ੍ਰੋਗਰਾਮ ਦੌਰਾਨ ਸਕਿੱਟ, ਕੋਰੀਓਗ੍ਰਾਫੀ ਅਤੇ ਸਟੇਜ ਡਾਂਸ ਕਰਕੇ ਰੰਗ ਬੰਨਿਆ। ਅਧਿਆਪਕ ਦਿਵਸ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਅਰਥਾਤ ਮੇਲ ਅਤੇ ਫੀਮੇਲ ਸਟਾਫ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ’ਚ ਪਿ੍ਰੰਸ ਚਾਰਮਿੰਗ ਦਾ ਐਵਾਰਡ ਕਮਲਜੀਤ ਸਿੰਘ, ਮਿਸਟਰ ਪ੍ਰਫੈਕਟ ਦਾ ਖਿਤਾਬ ਮਿਸਟਰ ਦਲੇਰ ਨੇ ਹਾਸਲ ਕੀਤਾ। ਫੀਮੇਲ ਸਟਾਫ ’ਚੋ ਮਿਸ ਪ੍ਰਸਨੈਲਿਟੀ ਦਾ ਖਿਤਾਬ ਮਿਸਜ ਮਰਿੰਦਰਪਾਲ ਕੌਰ, ਸਟਨਿੰਗ ਡੀਵਾ ਦਾ ਖਿਤਾਬ ਮਿਸ ਤਨਵੀਂ, ਮਾਡਲਿੰਗ ਕਵੀਨ ਦਾ ਖਿਤਾਬ ਮਿਸ ਅਰਸ਼ਨੀਤ ਕੌਰ ਨੇ ਪ੍ਰਾਪਤ ਕੀਤਾ।
ਬੈਸਟ ਟੀਚਰ ਦਾ ਐਵਾਰਡ ਮਿਸਜ ਜੋਤੀ ਸ਼ਰਮਾ, ਬੈਸਟ ਫੈਕਲਟੀ ਦਾ ਐਵਾਰਡ ਮਿਸਜ ਮਰਿੰਦਰਪਾਲ ਕੌਰ ਨੇ ਪ੍ਰਾਪਤ ਕੀਤਾ, ਐਵਾਰਡ ਆਫ ਐਕਸੀਲੈਂਸ ਮਿਸਜ ਮਨਪ੍ਰੀਤ ਕੌਰ ਸੇਖੋਂ ਮੈਡਮ ਦੇ ਹਿੱਸੇ ਆਇਆ। ਇਸ ਮੌਕੇ ਸਾਰੇ ਮੁਕਾਬਲਿਆਂ ਦੀ ਜੱਜਮੈਂਟ ਰੀਤੂ, ਰਾਹਿਲ, ਸ਼ੀਤਲ ਅਤੇ ਜੈਸਮੀਨ ਵੱਲੋਂ ਕੀਤੀ ਗਈ। ਪ੍ਰੋਗਰਾਮ ਦੌਰਾਨ ਪਿ੍ਰੰਸੀਪਲ ਡਾ. ਮਿਸਜ ਗੁਰਜੀਤ ਕੌਰ ਬਰਾੜ ਨੇ ਆਪਣੇ ਭਾਸ਼ਨ ’ਚ ਵਿਦਿਆਰਥਣਾ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਤੇ ਸਮੱੁਚੇ ਸਟਾਫ਼ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਅਤੇ ਵਿਦਿਆਰਥਣਾ ਨੂੰ ਪੂਰੀ ਮਿਹਨਤ ਨਾਲ ਪੜਨ ਅਤੇ ਆਪਣੀ ਜਿੰਦਗੀ ’ਚ ਸਫਲ ਹੋਣ ਲਈ ਸ਼ੱੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ ਵੀ ਦਿੱਤੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਲਜ ਦਾ ਸਮੁੱਚਾ ਸਟਾਫ਼ ਵੀ ਹਾਜਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ