ਦਿੱਲੀ ਯੂੁਨੀਵਰਸਿਟੀ ਨੂੰ ਮਿਲਣਗੇ ਨਵੇਂ ਵੀਸੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਯੂਨੀਵਰਸਿਟੀ ਨੂੰ ਛੇਤੀ ਹੀ ਨਵਾਂ ਕੁਲਪਤੀ ਮਿਲਣ ਜਾ ਰਿਹਾ ਹੈ ਭਾਰਤ ਦੀ ਸਭ ਤੋਂ ਵੱਡੀ ਕੇਂਦਰੀ ਯੂਨੀਵਰਸਿਟੀ ‘ਦਿੱਲੀ ਯੂਨੀਵਰਸਿਟੀ’ ਦੇ ਵੀਸੀ ਦੀ ਚੋਣ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਅਹੁਦੇ ਦੀ ਦੌੜ ’ਚ ਦੋ-ਤਿੰਨ ਮੁੱਖ ਨਾਂਅ ਸ਼ੁਰੂ ਤੋਂ ਸ਼ਾਮਲ ਰਹੇ ਹਨ।
ਹਾਲਾਂਕਿ ਹੁਣ ਫਾਈਨਲ ਉਮੀਦਵਾਰ ਦਾ ਨਾਂਅ ਇਸ ਮਹੀਨੇ ਸਾਹਮਣੇ ਆ ਜਾਵੇਗਾ ਦਿੱਲੀ ਯੂਨੀਵਰਸਿਟੀ ਦੇ ਨਵੇਂ ਕੁਲਪਤੀ ਤੈਟ ਕਰਨ ਲਈ 1 ਦਰਜਨ ਤੋਂ ਵੱਧ ਉਮੀਦਵਾਰਾਂ ਦੇ ਨਾਂਵਾਂ ਦੀ ਚਰਚਾ ਕੀਤੀ ਗਈ ਹੈ ਇਨ੍ਹਾਂ ’ਚ ਸਭ ਤੋਂ ਮੁੱਖ ਨਾਂਅ ਜੇਐਨਯੂ ਦੇ ਮੌਜ਼ੂਦਾ ਵੀਸੀ ਐਮ ਜਗਦੀਸ਼ ਕੁਮਾਰ, ਡੀਟੀਯੂ ਦੇ ਵੀਸੀ ਯੋਗੇਸ਼ ਸਿੰਘ, ਏਡੀਐਨ ਵਾਜਪਾਈ ਤੇ ਸੰਗੀਤਾ ਮਿਸ਼ਰਾ ਆਦਿ ਹਨ ਦਿੱਲੀ ਯੂਨੀਵਰਸਿਟੀ ਤੋਂ ਇਲਾਵਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਅਸਾਮ ਤੇ ਰਾਜਸਥਾਨ ਸਥਿਤ ਕੇਂਦਰੀ ਯੂਨੀਵਰਸਿਟੀ, ਦੋਵੇਂ ਕੇਂਦਰੀ ਸੰਸਿਤ ਯੂਨੀਵਰਸਿਟਾਂ ਸਮੇਤ ਕਰੀਬ ਇੱਕ ਦਰਜਨ ਯੂਨੀਵਰਸਿਟੀਆਂ ਦੇ ਕੁਲਪਤੀਆਂ ਦੀ ਨਿਯੁਕਤੀ ਕੀਤੀ ਜਾਣੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ