44 ਹਜ਼ਾਰ ਲੋਕਾਂ ਨੇ ਕੋਰੋਨਾ ਨੂੰ ਹਰਾਇਆ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਇਸ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਰਹੀ ਤੇ ਇਸ ਦੌਰਾਨ 44 ਹਜ਼ਾਰ ਲੋਕਾਂ ਨੇ ਇਸ ਮਹਾਂਮਾਰੀ ਨੂੰ ਹਰਾ ਦਿੱਤਾ ਦੇਸ਼ ’ਚ ਐਤਵਾਰ ਨੂੰ 25 ਲੱਖ 23 ਹਜ਼ਾਰ 89 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਹੁਣ ਤੱਕ 68 ਕਰੋੜ 75 ਲੱਖ 41 ਹਜ਼ਾਰ 768 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 38,948 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 30 ਲੱਖ 86 ਹਜ਼ਾਰ 621 ਹੋ ਗਿਆ ਹੈ ਇਸ ਦੌਰਾਨ 43 ਹਜ਼ਾਰ 903 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 21 ਲੱਖ 82 ਹਜ਼ਾਰ ਹੋ ਗਈ ਹੈ ਇਸ ਦੌਰਾਨ ਸਰਗਰਮ ਮਾਮਲੇ 5,174 ਘੱਟ ਕੇ ਚਾਰ ਲੱਖ 4 ਹਜ਼ਾਰ 874 ਪਹੁੰਚ ਗਏ ਹਨ ਇਸ ਦੌਰਾਨ 308 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ 4,05,989 ਪਹੁੰਚ ਗਿਆ ਦੇਸ਼ ’ਚ ਸਰਗਰਮ ਮਾਮਲਿਆਂ ਦੀ ਘਰ ਘੱਟ ਕੇ 1.23 ਫੀਸਦੀ ਪਹੁੰਚ ਗਈ ਜਦੋਂਕਿ ਰਿਕਵਰੀ ਦਰ ਵਧ ਕੇ 97.44 ਫੀਸਦੀ ਹੋ ਗਈ ਹੈ ਤੇ ਮਿ੍ਰਤਕ ਦਰ 1.333 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ