ਸੰਗਰੂਰ ਦੇ ਕਿਰਕਿਟ ਟੂਰਨਾਮੈਂਟ ’ਚ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਸਰਸਾ ਦਾ ਜ਼ਬਰਦਸਤ ਪ੍ਰਦਰਸ਼ਨ
ਪਹਿਲੇ ਦੋਵੇਂ ਲੀਗ ਮੁਕਾਬਲੇ ਜਿੱਤ ਕੇ ਵਿਰੋਧੀਆਂ ਤੇ ਬਣਾਇਆ ਦਬਦਬਾ
ਗੁਰਪ੍ਰੀਤ ਸਿੰਘ, ਸੰਗਰੂਰ। ਜ਼ਿਲ੍ਹਾ ਸੰਗਰੂਰ ਦੇ ਨਾਮਵਰ ਕਿਰਕਿਟ ਟੂਰਨਾਮੈਂਟ ਜਿਸ ਨੂੰ ਹਰ ਸਾਲ ਲਾਇਨਜ਼ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਗਵਾਲ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਸ਼ਾਨਦਾਰ ਤਰੀਕੇ ਨਾਲ ਆਗਾਜ਼ ਹੋ ਗਿਆ ਇਸ ਵੱਡ ਇਨਾਮੀ ਿਕਟ ਟੂਰਨਾਮੈਂਟ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਸੂਬੇ ਦੀਆਂ ਕਿਰਕਿਟ ਅਕੈਡਮੀਆਂ ਭਾਗ ਲੈ ਰਹੀਆਂ ਹਨ ਇਸ ਿਕਟ ਟੂਰਨਾਮੈਂਟ ਵਿੱਚ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਸਰਸਾ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ’ਤੇ ਭਾਗ ਲਿਆ ਗਿਆ ਜਿਸ ਨੇ ਪਹਿਲੇ ਦਿਨ ਹੀ ਆਪਣਾ ਦਬਦਬਾ ਕਾਇਮ ਕਰ ਲਿਆ ਅਤੇ ਪਹਿਲੇ ਦਿਨ ਦੇ ਦੋਵੇਂ ਲੀਗ ਮੈਚ ਸਿਰਸਾ ਦੀ ਟੀਮ ਵੱਲੋਂ ਜਿੱਤ ਲਏ ਗਏ।
ਲਗਭਗ ਹਫ਼ਤਾ ਭਰ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਰਾਜਿੰਦਰ ਬੱਤਰਾ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸਨ ਵੱਲੋਂ ਬਤੌਰ ਮੁੱਖ ਮਹਿਮਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਰਾਹ ਪੱਧਰਾ ਕਰ ਸਕਦੀਆਂ ਹਨ ਉਨ੍ਹਾਂ ਕਿਹਾ ਕਿ ਲਾਇਨਜ਼ ਸਪੋਰਟਸ ਕਲੱਬ ਮੰਗਵਾਲ ਵੱਲੋਂ ਹਰ ਸਾਲ ਇਸ ਤਰ੍ਹਾਂ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਜਿਸ ਨਾਲ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਬਬਲਾ ਫਾਰਮੇਸੀ ਅਫ਼ਸਰ ਸਿਵਲ ਹਸਪਤਾਲ ਸੰਗਰੂਰ, ਕਲੱਬ ਦੇ ਪ੍ਰਧਾਨ ਦਲੇਰ ਸਿੰਘ, ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਿੰਦਰ ਇੰਸਾਂ ਮੰਗਵਾਲ ਉਨ੍ਹਾਂ ਦੇ ਭਰਾ ਰਘਵਿੰਦਰ ਸਿੰਘ ਯੂ.ਐਸ.ਏ. ਤੋਂ ਇਲਾਵਾ ਸੁਖਵੀਰ ਸਿੰਘ ਪਿ੍ਰੰਸੀਪਲ ਰਣਬੀਰ ਕਾਲਜ ਸੰਗਰੂਰ, ਹਰਜੀਤ ਸਿੰਘ ਕਪਿਆਲ, ਦਰਸ਼ਨ ਸਿੰਘ ਖਡਿਆਲ, ਨਿਰਮਲ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਕਿਰਕਿਟ ਕੋਚ, ਕਾਕੂ ਸਿੰਘ, ਦੀਪੂ, ਗੋਲਡੀ, ਵਿਸ਼ਨੂੰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਹਾਜ਼ਰ ਸਨ।
ਪਹਿਲੇ ਦਿਨ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਦੀ ਚੜ੍ਹਤ
ਟੂਰਨਾਮੈਂਟ ਦੇ ਪਹਿਲੇ ਦਿਨ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਸਰਸਾ ਦੀ ਟੀਮ ਦੀ ਪੂਰੀ ਚੜ੍ਹਤ ਰਹੀ ਉਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਹਰਿਆਣਾ ਦੇ ਕੁਰਕੂਸ਼ੇਤਰ ਦੀ ਟੀਮ ਨੂੰ ਲਗਭਗ ਇੱਕ ਤਰਫ਼ਾ ਮੈਚ ਵਿੱਚ ਹਰਾ ਦਿੱਤਾ ਦੂਜਾ ਮੈਚ ਸਮਾਣਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਾਲੇ ਹੋਇਆ ਜਿਸ ਵਿੱਚ ਸੰਗਰੂਰ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਦੂਜਾ ਮੈਚ ਫਿਰ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਸਿਰਸਾ ਤੇ ਸੰਗਰੂਰ ਵਾਰੀਅਰਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਟਾਸ ਜਿੱਤ ਕੇ ਸੰਗਰੂਰ ਨੇ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਸ਼ਾਹ ਸਤਿਨਾਮ ਜੀ ਕਿਰਕਿਟ ਅਕਾਦਮੀ ਸਰਸਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 16 ਓਵਰਾਂ ਵਿੱਚ ਸੰਗਰੂਰ ਦੀ ਟੀਮ ਨੂੰ 79 ਦੌੜਾਂ ਤੇ ਆਊਟ ਕਰ ਦਿੱਤਾ ਖ਼ਬਰ ਲਿਖੇ ਜਾਣ ਤੱਕ ਸ਼ਾਹ ਸਤਿਨਾਮ ਜੀ ਿਕਟ ਅਕਾਦਮੀ ਇਸ ਮੈਚ ਨੂੰ ਜਿੱਤਣ ਦੇ ਕਰੀਬ ਸੀ ਜਿਸ ਨੇ ਮਹਿਜ਼ 4 ਓਵਰਾਂ ਵਿੱਚ ਬਗੈਰ ਕਿਸੇ ਖਿਡਾਰੀ ਦੇ ਆਊਟ ਹੋਇਆਂ 40 ਦੌੜਾਂ ਬਣਾ ਲਈਆਂ ਸਨ।
ਜੇਤੂ ਟੀਮ ਨੂੰ ਮਿਲੇਗਾ ਡੇਢ ਲੱਖ ਦਾ ਨਕਦ ਇਨਾਮ
ਇਸ ਸਬੰਧੀ ਗੱਲਬਾਤ ਕਰਦਿਆਂ ਲਾਇਨਜ਼ ਸਪੋਰਟਸ ਕਲੱਬ ਸੰਗਰੂਰ ਦੇ ਪ੍ਰਧਾਨ ਦਲੇਰ ਸਿੰਘ ਤੇ ਹਰਿੰਦਰ ਇੰਸਾਂ ਮੰਗਵਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਟੂਰਨਾਮੈਂਟ ਦੇ ਵਧੀਆ ਖਿਡਾਰੀ ਜਿਸ ਵਿੱਚ ਬੱਲੇਬਾਜ਼ ਤੇ ਗੇਂਦਬਾਜ਼ ਨੂੰ ਵੀ ਵੱਖਰੇ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ