ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਚੌਥਾ ਟੈਸਟ ਮੈਚ...

    ਚੌਥਾ ਟੈਸਟ ਮੈਚ : ਲੜੀ ’ਚ ਵਾਧਾ ਬਣਾਉਣ ਲਈ ਭਿੜਨਗੇ ਭਾਰਤ-ਇੰਗਲੈਂਡ

    ਪੰਜ ਮੈਚਾਂ ਦੀ ਲੜੀ ’ਚ 1-1 ਦੀ ਬਰਾਬਰੀ

    ਲੰਦਨ। ਲੜੀ ’ਚ 1-1 ਦੀ ਬਰਾਬਰੀ ਹੋ ਜਾਣ ਤੋਂ ਬਾਅਦ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵੀਰਵਾਰ ਤੋਂ ਓਵਲ ਮੈਦਾਨ ’ਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ’ਚ ਫੈਸਲਾਕੁਨ ਵਾਧਾ ਬਣਾਉਣ ਦੇ ਇਰਾਦੇ ਨਾਲ ਉਤਰਨਗੀਆਂ। ਭਾਰਤ ਨੇ ਲਾਡਰਸ ਮੈਦਾਨ ’ਚ 151 ਦੌੜਾਂ ਨਾਲ ਜਿੱਤ ਹਾਸਲ ਕਰਕੇ ਲੜੀ ’ਚ ਵਾਧਾ ਬਣਾਇਆ ਸੀ ਪਰ ਇੰਗਲੈਂਡ ਨੇ ਪਲਟਵਾਰ ਕਰਦਿਆਂ ਲੀਡਸ ’ਚ ਤੀਜਾ ਟੈਸਟ ਸਾਢੇ ਤਿੰਨ ਦਿਨਾਂ ਅੰਦਰ ਪਾਰੀ ਤੇ 76 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ ’ਚ 1-1 ਦੀ ਬਰਾਬਰੀ ਕਰ ਲਈ ਸੀ।

    ਹੁਣ ਓਵਲ ਮੈਦਾਨ ’ਚ ਚੌਥਾ ਟੈਸਟ ਮੈਚ ਖੇਡਿਆ ਜਾਣਾ ਹੈ ਜਿਸ ’ਚ ਜਿੱਤਣ ਵਾਲੀ ਟੀਮ ਨੂੰ ਲੜੀ ’ਚ 2-1 ਦਾ ਫੈਸਲਾਕੁਨ ਵਾਧਾ ਮਿਲ ਜਾਵੇਗੀ। ਟੀਮ ਇੰਡੀਆ ਨੇ ਲੀਡਸ ’ਚ ਤੀਜਾ ਟੈਸਟ ਪਹਿਲੇ ਦਿਨ ਹੀ ਗੁਆ ਦਿੱਤਾ ਸੀ ਜਦੋਂਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਪਹਿਲੇ ਦਿਨ 41 ਓਵਰਾਂ ਅੰਦਰ ਸਿਰਫ਼ 78 ਦੌੜਾਂ ’ਤੇ ਢੇਰ ਹੋ ਗਈ ਸੀ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ 432 ਦੌੜਾਂ ਬਣਾ ਕੇ 354 ਦੌੜਾਂ ਦਾ ਵਿਸ਼ਾਲ ਵਾਧਾ ਹਾਸਲ ਕੀਤਾ ਤੇ ਭਾਰਤ ਨੂੰ ਦੂਜੀ ਪਾਰੀ ’ਚ 278 ਦੌੜਾਂ ’ਤੇ ਸਿਮੇਟ ਕੇ ਟੈਸਟ ਪਾਰੀ ਤੇ 76 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ।


    ਓਵਲ ਦੀ ਪਿਚ ਇਸ ਲੜੀ ’ਚ ਸਭ ਤੋਂ ਧੀਮੀ ਮੰਨੀ ਜਾਂਦੀ ਹੈ ਤੇ ਸਪਿੱਨਰਾਂ ਨੂੰ ਉਸ ਤੋਂ ਮੱਦਦ ਮਿਲ ਸਕਦੀ ਹੈ ਵੇਖਣਾ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਚਾਰ ਤੇਜ਼ ਗੇਂਦਬਾਜਾਂ ਨਾਲ ਮੈਦਾਨ ’ਚ ਉਤਰਨਗੇ ਜਾਂ ਫਿਰ ਉਹ ਤਿੰਨ ਤੇਜ਼ ਗੇਂਦਬਾਜਾਂ ਜਾਂ ਦੋ ਸਪਿੱਨਰਾਂ ਨਾਲ ਉਤਰਨਾ ਚਾਹੁੰਣਗੇ। ਓਵਲ ਮੈਦਾਨ ’ਤੇ ਬੱਲੇਬਾਜ਼ਾਂ ਦੀ ਮੱਦਦਗਾਰ ਮੰਨੇ ਜਾਣ ਵਾਲੀ ਪਿੱਚ ’ਤੇ ਭਾਰਤੀ ਬੱਲੇਬਾਜ਼ ਲੀਡਸ ਵਰਗੀ ਗਲਤੀ ਦੂਹਰਾਉਦੇ ਹਨ ਜਾਂ ਨਹੀਂ, ਇਹ ਵੇਖਣਾ ਦਿਲਚਸਪ ਹੋਵੇਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ