ਟੀਨ ਦੈ ਸ਼ੈੱਡ ’ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ
(ਏਜੰਸੀ)। ਗਾਜਿਆਬਾਦ ਕੌਮੀ ਰਾਜਧਾਨੀ ਨਾਲ ਲੱਗਦੇ ਗਾਜਿਆਬਾਦ ਦੇ ਥਾਣਾ ਸਿਹਾਨੀ ਗੇਟ ਖੇਤਰ ਦੇ ਰਾਕੇਸ਼ ਮਾਰਗ ’ਤੇ ਇੱਕ ਦੁਕਾਨ ਦੇ ਟੀਨ ਸ਼ੈੱਡ ’ਚ ਕਰੰਟ ਆਉਣ ਨਾਲ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਟੀਨ ਸ਼ੈੱਡ ’ਚ ਭਾਰੀ ਮੀਂਹ ਪੈਣ ਕਾਰਨ ਕਰੰਟ ਫੈਲ ਗਿਆ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਸ ਘਟਨਾ ਨਾਲ ਸਿਹਾਨੀ ਗੇਟ ’ਚ ਰਾਕ ੇਸ਼ ਮਾਰਗ ਦੇ ਤੇਨ ਸਿੰਘ ਪੈਲੇਸ ਕੋਲ ਇੱਕ ਟੀਨ ਸ਼ੈੱਡ ਦੁਕਾਨ ’ਚ ਕਰੰਟ ਫੈਲਣ ਨਾਲ ਹਾਹਾਕਾਰ ਮਚ ਗਿਆ ਗਾਜਿਆਬਾਦ ’ਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਪਾਣੀ ਭਰ ਜਾਣ ਨਾਲ ਸਮੱਸਿਆ ਪੈਦਾ ਹੋ ਗਈ ਹੈ ਜਿਸ ਕਾਰਨ ਭਾਰੀ ਮੀਂਹ ਦੀ ਵਜ੍ਹਾ ਨਾਲ ਅੱਜ ਸਵੇਰੇ ਤੇਨ ਸਿੰਘ ਪੈਲੇਸ ਕੋਲ ਇੱਕ ਦੁਕਾਨ ਦੀ ਟੀਨ ਸ਼ੈੱਡ ’ਚ ਕਰੰਟ ਫੈਲ ਗਿਆ ਜਿਸ ਨਾਲ ਉੱਥੇ ਆਸ-ਪਾਸ ਖੇਡ ਰਹੇ ਬੱਚੇ ਤੇ ਮਹਿਲਾ, ਪੁਰਸ਼ ਉਸਦੀ ਲਪੇਟ ’ਚ ਆ ਗਏ ਕੁੱਲ ਪੰਜ ਵਿਅਕਤੀਆਂ ਨੂੰ ਕਰੰਟ ਲੱਗਣ ਦੀ ਸੂਚਨਾ ਹੈ। ਜਿਨ੍ਹਾਂ ’ਚੋਂ ਤਿੰਨ ਵਿਅਕਤੀਆਂ ਨੂੰ ਰਾਕੇਸ਼ ਮਾਰਗ ਸਥਿਤ ਸੁਦਰਸ਼ਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮਿ੍ਰਤਕ ਐਲਾਨ ਦਿੱਤਾ ।
ਦੋ ਵਿਅਕਤੀਆਂ ਨੂੰ ਦੂਜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਕਰੰਟ ਲੱਗਣ ਨਾਲ ਮਰਨ ਵਾਲਿਆਂ ’ਚ ਸੁਰਭੀ (3) ਪੁੱਤਰੀ ਰਾਜ ਕੁਮਾਰ, ਜਾਨਕੀ (35) ਪਤਨੀ ਰਾਜਕੁਮਾਰ, ਸਿਮਰਨ (11), ਪੁੱਤਰੀ ਵਿਨੋਦ, ਲਕਸ਼ਮੀ (30) ਪਤਨੀ ਬਦਰੀਨਾਥ ਖੁਸ਼ੀ (10) ਸ਼ਾਮਲ ਹਨ ਕਰੰਟ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਬਿਜਲੀ ਵਿਭਾਗ ਨਾਲ ਸੰਪਰਕ ਕਰਕੇ ਬਿਜਲੀ ਕੱਟੀ ਗਈ ਤੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ