ਬੁਰਾਈਆਂ ਛੱਡਣ ’ਚ ਅਣਖ ਵਿਖਾਓ

ਬੁਰਾਈਆਂ ਛੱਡਣ ’ਚ ਅਣਖ ਵਿਖਾਓ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਇਨਸਾਨ ਜਦੋਂ ਵੀ ਰਾਮ-ਨਾਮ ਛੱਡ ਦਿੰਦਾ ਹੈ ਤਾਂ ਉਸ ਦੇ ਅੰਦਰ ਦੀ ਭਾਵਨਾ ਬੁਰੀ ਤਰ੍ਹਾਂ ਮਰ ਜਾਂਦੀ ਹੈ ਇਨਸਾਨੀਅਤ ਨੂੰ ਭੁੁੱਲਿਆ ਹੋਇਆ ਇਨਸਾਨ ਸ਼ੈਤਾਨ ਬਣ ਜਾਂਦਾ ਹੈ ਉਹ ਆਪਣੇ ਦਿਮਾਗ ਦੇ ਤੰਗ ਦਾਇਰੇ ’ਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਕਿ ਉਸ ਨੂੰ ਕਿਸੇ ਦੀ ਵੀ ਗੱਲ ਚੰਗੀ ਨਹੀਂ ਲਗਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਮਨ ਬੁਰਾਈ ’ਤੇ ਆਉਂਦਾ ਹੈ ਤਾਂ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ, ਤਾਂਕਿ ਇਨਸਾਨ ਨੂੰ ਰਾਹ ਨਾ ਮਿਲ ਸਕੇ ਸਮਝਾਉਣ ਵਾਲੇ ਸਮਝਾਉਂਦੇ ਹਨ, ਪਰ ਜਿਸ ਤਰ੍ਹਾਂ ਮੂਧੇ ਘੜੇ ’ਤੇ ਜ਼ਰਾ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਮਨ ਦੇ ਮਾਰਿਆਂ ਦਾ ਵੀ ਇਹੀ ਹਾਲ ਹੁੰਦਾ ਹੈ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੈਰਤ, ਅਣਖ ਕਿਸ ਨੂੰ ਕਹਿੰਦੇ ਹਨ

ਇਨਸਾਨ ਸੋਚਦਾ ਹੈ ਕਿ ਮੈਂ ਬੜਾ ਗੈਰਤਮੰਦ ਹਾਂ, ਮੈਂ ਜਿਸ ਗੱਲ ’ਤੇ ਅੜ ਗਿਆ ਬੱਸ ਅੜ ਗਿਆ ਪਤਾ ਨਹੀਂ ਮੈਂ ਕਿੰਨਾ ਚੰਗਾ ਹਾਂ ਅਣਖ-ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰਕੇ ਦਿਖਾ, ਬੁਰਾਈ ਤੋਂ ਹਟ ਕੇ ਦਿਖਾ ਅਣਖ-ਗੈਰਤ ਹੈ ਤਾਂ ਇਸ ਕਲਿਯੁਗ ’ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ’ਤੇ ਚੱਲ ਕੇ ਦਿਖਾ ਤੇ ਨੇਕ-ਭਲੇ ਕਰਮ ਕਰਕੇ ਦਿਖਾ ਇਸ ਨੂੰ ਅਣਖ ਕਹਿੰਦੇ ਹਨ ਮਨ ਦੇ ਪਿੱਛੇ ਲੱਗ ਕੇ ਸੰਤਾਂ ਦੇ ਬਚਨਾਂ ਨੂੰ ਕੱਟਦੇ ਰਹਿਣਾ ਅਣਖ ਨਹੀਂ ਸਗੋਂ ਹੰਕਾਰ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹੰਕਾਰ ਤੇ ਅਣਖ ’ਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ ਅਣਖ ਤੇ ਹੰਕਾਰ ਦੋ ਵੱਖ-ਵੱਖ ਚੀਜ਼ਾਂ ਹਨ, ਜੋ ਹੰਕਾਰ ਨੂੰ ਅਣਖ-ਗੈਰਤ ਸਮਝ ਲੈਂਦੇ ਹਨ ਉਹ ਜ਼ਿੰਦਗੀ ’ਚ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਇਸ ਲਈ ਆਪਣੇ ਅੰਦਰ ਦੀ ਅਵਾਜ਼ ਨੂੰ ਪਹਿਚਾਣੋ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ ਸੰਤ ਮਨ ਤੋਂ ਰੋਕਦੇ ਹਨ, ਮਨਮਤੇ ਨਾ ਬਣੋ, ਮਨਮਤੇ ਲੋਕਾਂ ਦਾ ਸੰਗ ਨਾ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ