31 ਅਗਸਤ ਤੋਂ ਬਾਅਦ ਕਿੱਦਾਂ ਦੇ ਹੋਣਗੇ ਕਾਬਲ ਏਅਰਪੋਰਟ ਦੇ ਹਾਲਾਤ
ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਅਤੇ ਇਸ ਯਤਨ ਵਿਚ ਸਫਲ ਵੀ ਹੋਏ ਜਿਸ ਦਾ ਸਿਹਰਾ ਅਮਰੀਕਾ ਨੂੰ ਵੀ ਜਾਂਦਾ ਹੈ ਕਿਉਂਕਿ ਅਮਰੀਕੀ ਫੌਜ ਨੇ ਕਾਬਲ ਏਅਰਪੋਰਟ ਦੀ ਸੁਰੱਖਿਆ ਤੇ ਸੰਚਾਲਨ ਦਾ ਕੰਮ ਸੰਭਾਲਿਆ ਹੋਇਆ ਹੈ ਪਰ 31 ਅਗਸਤ ਤੋਂ ਬਾਅਦ ਅਮਰੀਕੀ ਸੁਰੱਖਿਆ ਫੋਰਸਾਂ ਕਾਬਲ ਏਅਰਪੋਰਟ ਤੋਂ ਚਲੀਆਂ ਜਾਣਗੀਆਂ ਉਸ ਤੋਂ ਬਾਅਦ ਉੱਥੋਂ ਦੇ ਹਾਲਾਤ ਕਿੱਦਾਂ ਦੇ ਹੋਣਗੇ,
ਇਹ ਬਹੁਤ ਚਿੰਤਾ ਦਾ ਵਿਸ਼ਾ ਹੋਵੇਗਾ ਜਿਸ ਤਰ੍ਹਾਂ ‘ਆਈਐਸਆਈਐਸ-ਕੇ’ ਦੁਆਰਾ ਲਗਾਤਾਰ ਕਾਬਲ ਏਅਰਪੋਰਟ ’ਤੇ ਅੱਤਵਾਦੀ ਹਮਲੇ ਹੋ ਰਹੇ ਹਨ ਇਸ ’ਚ ਵਿਦੇਸ਼ੀ ਨਾਗਰਿਕਾਂ ਦੀ ਕਿਵੇਂ ਸੁਰੱਖਿਆ ਹੋ ਸਕੇਗੀ ਦਰਅਸਲ ਅਮਰੀਕੀ ਫੌਜ ਨੇ ਏਅਰਪੋਰਟ ਦੀ ਸੁਰੱਖਿਆ ਤੇ ਸੰਚਾਲਨ ਦਾ ਜ਼ਿੰਮਾ ਸੰਭਾਲਿਆ ਹੋਇਆ ਹੈ ਤੇ ਅਮਰੀਕੀ ਫੌਜ ਕੋਲ ਮਿਜ਼ਾਈਲ ਡਿਫੈਂਸ ਸਿਸਟਮ ਹੈ ਜਿਸ ਦੁਆਰਾ ਉਹ ਅੱਤਵਾਦੀਆਂ ਦੇ ਹਮਲੇ ਨੂੰ ਨਾਕਾਮ ਕਰਦੀ ਰਹੀ ਹੈ ਜੇਕਰ ਅਮਰੀਕੀ ਫੌਜ ਆਪਣੀ ਸੁਰੱਖਿਆ ਤੇ ਸੰਚਾਲਨ 31 ਅਗਸਤ ਨੂੰ ਹਟਾ ਲੈਂਦੀ ਹੈ ਤਾਂ ਕਾਬਲ ਏਅਰਪੋਰਟ ਦੀ ਸੁਰੱਖਿਆ ਤੇ ਸੰਚਾਲਨ ਕਿਵੇਂ ਹੋਵੇਗਾ
ਹਾਲਾਂਕਿ ਤਾਲਿਬਾਨ ਨੇ ਤੁਰਕੀ ਤੋਂ ਕਾਬੁਲ ਏਅਰਪੋਰਟ ਦੇ ਸੰਚਾਲਨ ਲਈ ਤਕਨੀਕੀ ਮੱਦਦ ਮੰਗੀ ਹੈ ਤੇ ਇਸ ਬਾਰੇ ਗੱਲ ਅਗਾਂਹ ਵੀ ਤੁਰੀ ਹੈ ਪਰ ਤੁਰਕੀ ਨੂੰ ਆਪਣੇ ਤਕਨੀਕੀ ਮਾਹਿਰਾਂ ਦੀ ਸੁਰੱਖਿਆ ਦੀ ਚਿੰਤਾ ਹਮੇਸ਼ਾ ਬਣੀ ਰਹੇਗੀ ਕੀ ਤੁਰਕੀ ਅਮਰੀਕੀ ਮਿਜ਼ਾਈਲ ਡਿਫੈਂਸ ਸਿਸਟਮ ਵਾਂਗ ਉੱਥੇ ਸੁਰੱਖਿਆ ਦੇ ਸਕੇਗਾ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਕਿਸੇ ਕੋਲ ਜਵਾਬ ਨਹੀਂ ਕਿਉਂਕਿ ਅਮਰੀਕੀ ਤੇ ਨਾਟੋ ਫੌਜ ਦੀ ਵਾਪਸੀ ਦੀ ਮਿਆਦ 31 ਅਗਸਤ ਨੂੰ ਸਮਾਪਤ ਹੋ ਰਹੀ ਹੈ ਅਤੇ ਤਾਲਿਬਾਨ ਸਿੱਧੇ ਤੌਰ ’ਤੇ ਕਹਿ ਚੁੱਕਾ ਹੈ ਕਿ ਇਹ ਮਿਆਦ ਹੁਣ ਹੋਰ ਨਹੀਂ ਵਧੇਗੀ
ਤਾਲਿਬਾਨ ਦੇ ਲੜਾਕੇ ਏਅਰਪੋਰਟ ਦੇ ਬਾਹਰ ਮੌਜ਼ੂਦ ਹਨ ਅਤੇ ਏਅਰਪੋਰਟ ਦੇ ਅੰਦਰ ਅਮਰੀਕੀ ਫੌਜ ਮੋਰਚਾ ਸੰਭਾਲੀ ਬੈਠੀ ਹੈ ਅਤੇ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਦਾ ਸੰਚਾਲਨ ਕਰ ਰਹੀ ਹੈ ਪਰ 31 ਅਗਸਤ ਤੋਂ ਬਾਅਦ ਉੱਥੋਂ ਦੇ ਹਾਲਾਤ ਕਿਵੇਂ ਦੇ ਹੋਣਗੇ ਅਤੇ 31 ਅਗਸਤ ਤੋਂ ਬਾਅਦ ਉੱਥੇ ਫਸੇ ਵਿਦੇਸ਼ੀ ਨਾਗਰਿਕ ਕਿਵੇਂ ਨਿੱਕਲਣਗੇ ਇਨ੍ਹਾਂ ਸਭ ਦਾ ਕਿਸੇ ਕੋਲ ਜਵਾਬ ਨਹੀਂ? ਕਿਉਂਕਿ ਕੁਝ ਵਿਦੇਸ਼ੀ ਨਾਗਰਿਕ ਹਾਲੇ ਵੀ ਅਫ਼ਗਾਨਿਸਤਾਨ ਵਿਚ ਫਸੇ ਹੋਏ ਹਨ ਜੋ ਏਅਰਪੋਰਟ ਤੱਕ ਵੀ ਪਹੁੰਚ ਨਹੀਂ ਰਹੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੂੰ ਇਸ ਮਾਮਲੇ ਵਿਚ ਸਖ਼ਤ ਕਦਮ ਚੁੱਕ ਕੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ