ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home ਸੂਬੇ ਪੰਜਾਬ ਨਾਮ ਚਰਚਾ ਘਰ ਵ...

    ਨਾਮ ਚਰਚਾ ਘਰ ਵਿਖੇ ਲਾਇਆ ਮੁਫਤ ਕਰੋਨਾ ਟੀਕਾਕਰਨ ਦਾ ਦੂਜਾ ਕੈਂਪ

    ਨਾਮ ਚਰਚਾ ਘਰ ਵਿਖੇ ਲਾਇਆ ਮੁਫਤ ਕਰੋਨਾ ਟੀਕਾਕਰਨ ਦਾ ਦੂਜਾ ਕੈਂਪ

    ਲੌਂਗੋਵਾਲ (ਹਰਪਾਲ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਲੌਂਗੋਵਾਲ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫਤ ਕਰੋਨਾ ਵੈਕਸੀਨ ਟੀਕਾ ਕਰਨ ਦਾ ਦੂਜਾ ਕੈਂਪ ਸਥਾਨਕ ਬਡਬਰ ਰੋਡ ਸਥਿਤ ਨਾਮ ਚਰਚਾ ਘਰ ਵਿਖੇ ਲਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਮੈਡਮ ਅੰਜੂ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਪੂਰੀ ਟੀਮ ਵਲੋਂ ਲੱਗੇ ਇਸ ਕੈਂਪ ਦੌਰਾਨ 18 ਸਾਲ ਦੀ ਉਮਰ ਤੋਂ ਵੱਧ 200 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਟੀਕਾ ਲਾਇਆ ਗਿਆ।ਇਸ ਸਬੰਧੀ ਮੈਡਮ ਨਵਦੀਪ ਕੌਰ ਵੈਕਸੀਨੈਟਰ ਅਫਸਰ ਨੇ ਦੱਸਿਆ ਕਿ ਦੇਸ਼ ਅੰਦਰ ਹਰ ਰੋਜ਼ ਵਧ ਰਹੀ ਮਹਾਂ ਮਾਰੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਮਹਾਂ ਮਾਰੀ ਬਿਮਾਰੀ ਕਰੋਨਾ ਵਾਇਰਸ ਕਾਰਨ ਅਤੇ ਇਸ ਵਾਇਰਸ ਦੇ ਪ੍ਰਵਾਭ ਤੋਂ ਬਚਨ ਦੇ ਮਨੋਰਥ ਨਾਲ ਕਰੋਨਾ ਵੈਕਸੀਨ ਦਾ ਟੀਕਾ ਕਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੈਂਪ ਲਾ ਕੇ ਕੀਤਾ ਜਾ ਰਿਹਾ ਹੈ।

    ਇਸ ਮੌਕੇ ਪੰਤਾਲੀ ਮੈਂਬਰ ਪੰਜਾਬ ਟੇਕ ਸਿੰਘ ਇੰਸਾਂ, ਜ਼ਿਲ੍ਹਾ ਪੰਚੀ ਮੈਂਬਰ ਰਾਣਾ ਸਿੰਘ, ਜ਼ਿਲ੍ਹਾ ਪੰਚੀ ਮੈਂਬਰ ਗੁਰਤੇਜ ਸਿੰਘ,ਪੰਦਰਾਂ ਮੈਂਬਰ ਪ੍ਰੇਮ ਕੁਮਾਰ, ਪੰਦਰਾਂ ਮੈਂਬਰ ਗੁਰਤੇਜ ਸਿੰਘ,ਪੰਦਰਾਂ ਮੈਂਬਰ ਦਰਸ਼ਨ ਸਿੰਘ ਨੇ ਦੱਸਿਆ ਕਿ ਅਸੀਂ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਸੀ ਉਨ੍ਹਾਂ ਸਾਡੀ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਹ ਕੈਂਪ ਦੀ ਪ੍ਰਵਾਨਗੀ ਦੇ ਦਿੱਤੀ ਜਿਸ ਵਿਚ ਅੱਜ 200 ਵਿਅਕਤੀਆਂ ਨੇ ਕਰੋਨਾ ਵੈਕਸੀਨ ਦੇ ਵੜੇ ਹੀ ਉਤਸ਼ਾਹ ਨਾਲ ਟੀਕੇ ਲਾਏ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ