ਸੌ ਦਾ ਨੋਟ | Note of Hundred
ਇੱਕ ਅੰਨ੍ਹਾ ਵਿਅਕਤੀ ਰੋਜ਼ ਸ਼ਾਮ ਨੂੰ ਸੜਕ ਦੇ ਕਿਨਾਰੇ ਖੜ੍ਹਾ ਹੋ ਕੇ ਭੀਖ ਮੰਗਿਆ ਕਰਦਾ ਸੀ । ਜੋ ਥੋੜ੍ਹੇ-ਬਹੁਤ ਪੈਸੇ ਮਿਲ ਜਾਂਦੇ ਉਨ੍ਹਾਂ ਨਾਲ ਆਪਣ ਗੁਜ਼ਾਰਾ ਕਰਦਾ ਸੀ ਇੱਕ ਸ਼ਾਮ ਉੱਥੋਂ ਇੱਕ ਬਹੁਤ ਵੱਡੇ ਰਈਸ ਲੰਘ ਰਹੇ ਸਨ। ਉਨ੍ਹਾਂ ਨੇ ਉਸ ਅੰਨ੍ਹੇ ਨੂੰ ਵੇਖਿਆ ਤੇ ਉਨ੍ਹਾਂ ਨੂੰ ਅੰਨ੍ਹੇੇ ਦੀ ਕੰਗਾਲੀ ’ਤੇ ਬਹੁਤ ਤਰਸ ਆਇਆ ਅਤੇ ਉਹ ਸੌ ਰੁਪਏ ਦਾ ਨੋਟ ਉਸਦੇ ਹੱਥ ਵਿੱਚ ਰੱਖਦੇ ਹੋਏ ਅੱਗੇ ਤੁਰ ਪਏ।
ਉਸ ਅੰਨ੍ਹੇ ਆਦਮੀ ਨੇ ਨੋਟ ਨੂੰ ਟੋਹ ਕੇ ਵੇਖਿਆ ਅਤੇ ਸਮਝਿਆ ਕਿ ਕਿਸੇ ਆਦਮੀ ਨੇ ਉਸ ਨਾਲ ਸ਼ਰਾਰਤ ਭਰਿਆ ਮਜ਼ਾਕ ਕੀਤਾ ਹੈ ਕਿਉਂਕਿ ਉਸ ਨੇ ਸੋਚਿਆ ਕਿ ਹੁਣ ਤੱਕ ਉਸਨੂੰ ਸਿਰਫ 5 ਰੁਪਏ ਤੱਕ ਦੇ ਹੀ ਨੋਟ ਮਿਲਿਆ ਕਰਦੇ ਸਨ ਜੋ ਕਿ ਹੱਥ ਵਿੱਚ ਫੜਨ ’ਤੇ ਸੌ ਦੇ ਨੋਟ ਦੇ ਮੁਕਾਬਲੇ ਬਹੁਤ ਛੋਟਾ ਲੱਗਦਾ ਸੀ ਅਤੇ ਉਸਨੂੰ ਲੱਗਿਆ ਕਿ ਕਿਸੇ ਨੇ ਸਿਰਫ ਕਾਗਜ ਦਾ ਟੁਕੜਾ ਉਸਦੇ ਹੱਥ ਵਿੱਚ ਫੜ੍ਹਾ ਦਿੱਤਾ ਹੈ ਅਤੇ ਉਸ ਨੇ ਨੋਟ ਨੂੰ ਉਦਾਸ ਮਨ ਨਾਲ ਕਾਗਜ਼ ਸਮਝ ਕੇ ਜਮੀਨ ’ਤੇ ਸੁੱਟ ਦਿੱਤਾ।
ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ
ਇੱਕ ਭਲਾ ਪੁਰਸ਼ ਜੋ ਉੱਥੇ ਖੜ੍ਹਾ ਇਹ ਦਿ੍ਰਸ਼ ਵੇਖ ਰਿਹਾ ਸੀ, ਉਸ ਨੇ ਨੋਟ ਨੂੰ ਚੁੱਕਿਆ ਅਤੇ ਅੰਨ੍ਹੇੇ ਵਿਅਕਤੀ ਨੂੰ ਦਿੰਦੇ ਹੋਏ ਕਿਹਾ, ‘‘ਇਹ ਸੌ ਰੁਪਏ ਦਾ ਨੋਟ ਹੈ!’’ ਉਦੋਂ ਉਹ ਬਹੁਤ ਹੀ ਖੁਸ਼ ਹੋਇਆ ਅਤੇ ਉਸਨੇ ਆਪਣੀਆਂ ਜਰੂਰਤਾਂ ਪੂਰੀਆਂ ਕੀਤੀਆਂ।
ਸਿੱਖਿਆ: ਗਿਆਨ ਦੀਆਂ ਅੱਖਾਂ ਦੀ ਘਾਟ ਵਿੱਚ ਅਸੀਂ ਸਭ ਵੀ ਭਗਵਾਨ ਦੇ ਅਥਾਹ ਦਾਨ ਨੂੰ ਵੇਖ ਕੇ ਇਹ ਸਮਝ ਨਹੀਂ ਪਾਉਂਦੇ ਅਤੇ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਕੋਲ ਕੁੱਝ ਨਹੀਂ ਹੈ, ਸਾਨੂੰ ਕੁੱਝ ਨਹੀਂ ਮਿਲਿਆ, ਅਸੀਂ ਸਾਧਨਹੀਣ ਹਾਂ, ਪਰ ਜੇਕਰ ਸਾਨੂੰ ਜੋ ਨਹੀਂ ਮਿਲਿਆ ਉਨ੍ਹਾਂ ਸਭ ਦੀ ਸ਼ਿਕਾਇਤ ਕਰਨਾ ਛੱਡ ਕੇ, ਜੋ ਮਿਲਿਆ ਹੈ ਉਸਦੀ ਮਹੱਤਤਾ ਨੂੰ ਸਮਝੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜੋ ਸਾਨੂੰ ਸਭ ਨੂੰ ਮਿਲਿਆ ਹੈ ਉਹ ਘੱਟ ਨਹੀਂ ਅਦਭੁੱਤ ਹੈ।