ਪਾਕਿਸਤਾਨ ਨੇ ਦੂਜੇ ਟੈਸਟ ’ਚ ਜਿੱਤ ਨਾਲ ਕੀਤੀ ਲੜੀ ਬਰਾਬਰ

ਪਾਕਿ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਲਈਆਂ 10 ਵਿਕਟਾਂ

ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਤੇ ਵੈਸਟਇੰਡੀਜ਼ੀ ਦਰਮÇਆਨ ਖੇਡੀ ਗਈ ਦੋ ਮੈਚਾਂ ਦੀ ਟੈਸਟ ਲੜੀ 1-1 ਨਾਲ ਬਰਾਬਰੀ ’ਤੇ ਸਮਾਪਤ ਹੋ ਗਈ ਹੈ ਪਾਕਿਸਤਾਨ ਨੇ ਦੂਜੇ ਟੈਸਟ ਮੈਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕਰਕੇ ਲੜੀ ਬਰਾਬਰ ਕੀਤੀ ਪਾਕਿਸਤਾਨ ਨੇ ਟੂਜੇ ਟੈਸਟ ਮੈਚ ’ਚ 109 ਦੌੜਾਂ ਨਾਲ ਜਿੱਤ ਦਰਜ ਕੀਤੀ ਹਾਲਾਂਕਿ ਮੈਚ ’ਚ ਮੀਂਹ ਨੇ ਇੱਕ ਦਿਨ ਦਾ ਪੂਰਾ ਖੇਡ ਵਿਗਾੜ ਦਿੱਤਾ ਸੀ ਪਰ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਾਕਿ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਸ਼ਾਨਦਾਰ ਖੇਡੀ ਵਿਖਾਈ ਤੇ ਦੋਵੇਂ ਪਾਰੀਆਂ ’ਚ ਵੈਸਟਇੰਡੀਜ਼ ਦੇ 10 ਬੱਲੇਬਾਜ਼ਾਂ ਨੂੰ ਆਊਟ ਕੀਤਾ ਸ਼ਾਹੀਨ ਅਫਰੀਦੀ ਨੇ ਪਹਿਲੀ ਪਾਰੀ ’ਚ 51 ਦੌੜਾਂ ਦੇ 6 ਵਿਕਟਾਂ ਲਈਆਂ ਤੇ ਦੂਜੀ ਪਾਰੀ ’ਚ 4 ਵਿਕਟਾਂ ਹਾਸਲ ਕੀਤੀਆਂ।

ਪਾਕਿਸਤਾਨ ਨੇ ਪਹਿਲੀ ਪਾਰੀ 9 ਵਿਕਟਾਂ ਦੇ ਨੁਕਸਾਨ ’ਤੇ 302 ਦੌੜਾਂ ’ਤੇ ਪਾਰੀ ਐਲਾਨ ਦਿੱਤੀ ਸੀ ਫਿਰ ਵੈਸਟਇੰਡੀਜ਼ ਦੀ ਟੀਮ ’ਚ 150 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਸੀ ਇਸ ਤਰ੍ਹਾਂ ਪਾਕਿ ਨੇ 152 ਦੌੜਾਂ ਦਾ ਵਾਧਾ ਹਾਸਲ ਕੀਤਾ ਦੂਜੀ ਪਾਰੀ ’ਚ ਪਾਕਿ ਨੇ 6 ਵਿਕਟਾਂ ’ਤੇ 176 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 329 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਦੀ ਟੀਮ ਸਿਰਫ਼ 219 ਦੌੜਾਂ ’ਤੇ ਹੀ ਢੇਰ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ