ਮੀਟਿੰਗ ’ਚ ਸਾਮਲ 8ਵੇ ਵਿਧਾਇਕ ਨੱਥੂ ਰਾਮ ਵੀ ਆਏ ਮੁੱਖ ਮੰਤਰੀ ਦੇ ਹੱਕ ’ਚ, ਬੋਲੇ ਤਖਤਾ ਪਲਟ ਕਰਨਾ ਗਲਤ

ਅਮਰਿੰਦਰ ਸਿੰਘ ਸਾਡੇ ਸੀਨੀਅਰ ਅਤੇ ਕਾਂਗਰਸ ਨੂੰ ਖੜ੍ਹਾ ਕਰਨ ਵਾਲੇ : ਨੱਥੂ ਰਾਮ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਤਖਤਾ ਪਲਟ ਕਰਨ ਦੀਆਂ ਕੋਸ਼ਸ਼ਾਂ ਵਿੱਚ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੀਟਿੰਗ ਕਰਨ ਵਾਲੇ ਵਿਧਾਇਕਾਂ ਵਿੱਚੋਂ ਹੁਣ 8ਵੇ ਵਿਧਾਇਕ ਨੱਥੂ ਰਾਮ ਨੇ ਵੀ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਨੱਥੂ ਰਾਮ ਪੰਜਾਬ ਵਿੱਚ ਕਿਸੇ ਵੀ ਤਖਤਾ ਪਲਟ ਦੇ ਖ਼ਿਲਾਫ਼ ਹੁੰਦੇ ਹੋਏ ਅਮਰਿੰਦਰ ਸਿੰਘ ਦੇ ਨਾਲ ਖੜੇ ਹੋ ਗਏ ਹਨ। ਨੱੱਥੂ ਰਾਮ ਦਾ ਕਹਿਣਾ ਹੈ ਕਿ ਉਹ ਮੀਟਿੰਗ ਵਿੱਚ ਹਾਜ਼ਰ ਜਰੂਰ ਸਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖ਼ਿਲਾਫ਼ ਉਹ ਨਹੀਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸਾਰੀਆ ਦੇ ਸੀਨੀਅਰ ਹੋਣ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਪੰਜਾਬ ’ਚ ਖੜ੍ਹਾ ਕਰਦੇ ਹੋਏ ਕਾਫ਼ੀ ਕੁਝ ਦਿੱਤਾ ਹੈ। ਇਸ ਲਈ ਉਨ੍ਹਾਂ ਦੀ ਵਿਰੋਧਤਾ ਕਰਨਾ ਹੀ ਗਲਤ ਹੈ।

ਨੱਥੂ ਰਾਮ ਦਾ ਕਹਿਣਾ ਹੈ ਕਿ ਜੇਕਰ ਕੋਈ ਸਰਕਾਰ ਤੋਂ ਦਿੱਕਤ ਹੈ ਤਾਂ ਸਾਰੇ ਇਕੱਠੇ ਹੋ ਕੇ ਮੁੱਖ ਮੰਤਰੀ ਕੋਲ ਚਲ ਕੇ ਗੱਲ ਕਰ ਸਕਦੇ ਹਨ ਕਿ ਇਹ ਕੰਮ ਨਹੀਂ ਹੋ ਰਹੇ ਹਨ, ਇਨ੍ਹਾਂ ਨੂੰ ਇਸ ਤਰੀਕੇ ਨਾਲ ਕੀਤਾ ਜਾਵੇ। ਇਸ ਤੋਂ ਬਾਅਦ ਵੀ ਜੇਕਰ ਕੁਝ ਨਹੀਂ ਹੁੰਦਾ ਹੈ ਤਾਂ ਦਿੱਲੀ ਗਲਬਾਤ ਕੀਤੀ ਜਾ ਸਕਦੀ ਹੈ ਕਿ ਕੰਮ ਨਹੀਂ ਹੋ ਪਾ ਰਹੇ ਹਨ ਅਤੇ ਉਹ ਮੁੱਖ ਮੰਤਰੀ ਨਾਲ ਗਲਬਾਤ ਕਰਨ ਪਰ ਇਸ ਤਰੀਕੇ ਨਾਲ ਤਖਤਾ ਪਲਟ ਕਰਨ ਬਾਰੇ ਸੋੋਚਨਾ ਹੀ ਗਲਤ ਹੈ। ਉਨ੍ਹਾਂ ਸਾਫ਼ ਕੀਤਾ ਕਿ ਉਹ ਭਾਵੇਂ ਕਿਸੇ ਨਾਲ ਕਿਥੇ ਵੀ ਘੁੰਮਦੇ ਰਹਿਣ ਕਿਉਂਕਿ ਕਾਂਗਰਸ ਇੱਕ ਪਰਿਵਾਰ ਹੈ ਪਰ ਉਹ ਕਦੇ ਵੀ ਕਿਸੇ ਵੀ ਕਾਗਜ਼ ’ਤੇ ਦਸਤਖ਼ਤ ਨਹੀਂ ਕਰਨਗੇ ਅਤੇ ਹਮੇਸ਼ਾ ਇੱਕ ਪੱਖ ’ਚ ਰਹਿਣਗੇ ਕਿ ਅਮਰਿੰਦਰ ਸਿੰਘ ਦੇ ਖ਼ਿਲਾਫ਼ ਕੁਝ ਨਾ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ