ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News 71ਵੇਂ ਵਣ-ਮਹਾਂ...

    71ਵੇਂ ਵਣ-ਮਹਾਂਉਤਸਵ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲਗਾਏ ਬੂਟੇ

    2 ਲੱਖ 28 ਹਜ਼ਾਰ 556 ਬੂਟੇ ਇਸ ਸਾਲ ਲਗਾਏ ਗਏ: ਡਿਪਟੀ ਕਮਿਸ਼ਨਰ

    • ਹਰੇਕ ਵਿਅਕਤੀ ਇਕ ਬੂਟਾ ਜ਼ਰੂਰ ਲਗਾਏ

    ਫਾਜ਼ਿਲਕਾ, 24 ਅਗਸਤ (ਰਜਨੀਸ਼ ਰਵੀ)। 71ਵੇਂ ਵਣ-ਮਹਾਂਉਤਸਵ ਜਿਲ੍ਹਾ ਪ੍ਰਬੰਧਕੀ ਵਿਖੇ ਮਨਾਇਆ ਗਿਆ । ਇਸ ਮੌਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦਰ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਬੂਟੇ ਲਗਾ ਕੇ ਜ਼ਿਲ੍ਹਾ ਵਾਸੀਆ ਸੰਦੇਸ਼ ਦੇਦਿਆ ਕਿਹਾ ਕਿ ਹਰੇਕ ਮਨੁੱਖ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਸਾਲ ਹੁਣ ਤੱਕ 2 ਲੱਖ 28 ਹਜ਼ਾਰ 556 ਬੂਟੇ ਲਗਾਏ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁੱਖਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਰੋਲ ਹੈ। ਇਨ੍ਹਾਂ ਤੋਂ ਸਾਨੂੰ ਕਾਫੀ ਕੁੱਝ ਪ੍ਰਾਪਤ ਹੁੰਦਾ ਹੈ। ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਜੋ ਕਿ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਬੂਟਿਆਂ ਨੂੰ ਪਾਣੀ ਦਾ ਪ੍ਰਬੰਧ ਕੀਤਾ ਗਿਆ।

    ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਈ ਹਰਿਆਲੀ ਮੋਬਾਇਲ ਐਪ ਲਾਂਚ ਕੀਤੀ ਗਈ ਹੈ ਜਿਥੋਂ ਕੋਈ ਵੀ ਜ਼ਿਲ੍ਹਾ ਵਾਸੀ ਲਗਾਉਣ ਲਈ ਪੌਦੇ ਬੁੱਕ ਕਰਵਾ ਸਕਦਾ ਹੈ। ਇਸੇ ਤਰ੍ਹਾਂ ਇਕ ਹੋਰ ਐਪ ਆਈ ਰੱਖਵਾਲੀ ਵੀ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਜਿੱਥੇ ਜੰਗਲਾਂ ਦੀ ਨਜਾਇਜ਼ ਕਟਾਈ ਸਬੰਧੀ ਆਨ-ਲਾਈਨ ਸ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ।

    ਇਸ ਮੌਕੇ ਐਸ.ਡੀ.ਐਮ. ਅਮਿਤ ਗੁਪਤਾ, ਤਹਿਸੀਲਦਾਰ ਸ਼ਿਸ਼ਪਾਲ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ, ਜ਼ਿਲ੍ਹਾ ਫੂਡ ਸਿਪਲਾਈ ਕੰਟਰੋਲਰ ਸ੍ਰੀ ਗੁਰਪ੍ਰੀਤ ਕੰਗ, ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ, ਸੋਹਨ ਲਾਲ ਡੰਗਰਖੇੜਾ, ਸੈਨਟਰੀ ਇੰਸਪੈਕਟਰ ਨਰੇਸ਼ ਖੇੜਾ ਤੋਂ ਇਲਾਵਾ ਵਣ ਵਿਭਾਗ ਤੋਂ ਵਣ ਰੇਂਜ ਅਫਸਰ ਸ੍ਰੀ ਨਿਸ਼ਾਨ ਸਿੰਘ, ਵਣ ਬਲਾਕ ਅਫਸਰ ਸੁਰਿੰਦਰ ਸਿੰਘ, ਬਲਾਕ ਅਫਸਰ ਸੁਖਦੇਵ ਸਿੰਘ, ਵਣ ਗਾਰਡ ਓਮ ਪ੍ਰਕਾਸ਼, ਬੀਰ ਲਾਲ, ਨਵਦੀਪ ਕੁਮਾਰ, ਸੰਦੀਪ ਕੁਮਾਰ ਅਤੇ ਮੈਡਮ ਸਰੋਜ਼ ਰਾਣੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ