ਕੋਰੋਨਾ ਕੇਸਾਂ ’ਚ ਗਿਰਾਵਟ, 34 ਹਜ਼ਾਰ ਤੋਂ ਵਧ ਨਵੇਂ ਮਾਮਲੇ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਦੇ ਕੇਸਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸ਼ਨਿੱਚਰਵਾਰ ਸਵੇਰੇ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 34,457 ਨਵੇਂ ਮਾਮਲੇ ਸਾਹਮਣੇ ਆਏ ਹਨ ਇਸ ਦੌਰਾਨ 375 ਮਰੀਜ਼ਾਂ ਦੀ ਮੌਤ ਹੋਈ ਹੈ ਹਾਲਾਂਕਿ ਇਸ ਦੌਰਾਨ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ ਇਸ ਸਮੇਂ ਦੇਸ਼ ’ਚ ਕੋਰੋਨਾ ਦੇ 3,61,340 ਸਰਗਰਮ ਮਰੀਜ਼ ਹਨ ਇਹ ਅੰਕੜਾ ਪਿਛਲੇ 151 ਦਿਨਾਂ ’ਚ ਸਭ ਤੋਂ ਘੱਟ ਹੈ।
ਭੋਪਾਲ ’ਚ ਸਰਗਰਮ ਮਾਮਲੇ ਵਧ ਕੇ ਹੋਏ 22
ਭੋਪਾਲ ’ਚ ਕੋਰੋਨਾ ਦੇ ਮਾਮਲੇ ਵਧ ਕੇ 22 ਹੋ ਗਏ ਹਨ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ 5688 ਸੈਂਪਲਾਂ ਦੀ ਜਾਂਚ ’ਚ 2 ਵਿਅਕਤੀ ਪੀੜਤ ਮਿਲੇ ਤੇ ਕੋਰੋਨਾ ਤੋਂ ਇੱਕ ਵੀ ਮਰੀਜ਼ ਠੀਕ ਨਹੀਂ ਹੋਇਆ ਮ੍ਰਿਤਕ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਇਸ ਦੇ ਇੱਕ ਦਿਨ ਪਹਿਲਾਂ ਸਰਗਰਮ ਮਾਮਲੇ 20 ਸਨ ਪੂਰੇ ਮੱਧ ਪ੍ਰਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ 95 ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ