ਸੰਗਰੂਰ ਦੇ ਪਿੰਡ ਖੁਰਾਣਾ ਦੀ ਸਾਧ-ਸੰਗਤ ਨੇ 100 ਪੌਦੇ ਲਗਾ ਕੇ ਮਨਾਇਆ ਪਵਿੱਤਰ ਅਵਤਾਰ ਮਹੀਨਾ

ਸੰਗਰੂਰ ਦੇ ਪਿੰਡ ਖੁਰਾਣਾ ਦੀ ਸਾਧ-ਸੰਗਤ ਨੇ 100 ਪੌਦੇ ਲਗਾ ਕੇ ਮਨਾਇਆ ਪਵਿੱਤਰ ਅਵਤਾਰ ਮਹੀਨਾ

ਸੰਗਰੂਰ, (ਨਰੇਸ਼ ਕੁਮਾਰ)। ਬਲਾਕ ਸੰਗਰੂਰ ਦੇ ਪਿੰਡ ਖੁਰਾਣਾ ਦੀ ਸਾਧ-ਸੰਗਤ ਨੇ 100 ਪੌਦੇ ਲਗਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਮਹੀਨਾ ਮਨਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਭੰਗੀਦਾਸ ਲਾਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਅਗਸਤ ਦੇ ਸ਼ੁਭ ਮੌਕੇ ’ਤੇ ਪਿੰਡ ਖੁਰਾਣਾ ਦੀ ਸਾਧ-ਸੰਗਤ ਨੇ ਪਿੰਡ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ ’ਤੇ 100 ਪੌਦੇ ਲਗਾਏ।

ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਸਮੂਹ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਮਹੀਨਾ ਮਨਾਉਂਦੀ ਹੈ ਇਸੇ ਤਰ੍ਹਾਂ ਪਿੰਡ ਖੁਰਾਣਾ ਦੀ ਸਾਧ-ਸੰਗਤ ਨੇ ਵੀ ਵਾਤਾਵਰਨ ਦੀ ਸ਼ੁੱਧਤਾ ਲਈ 100 ਪੌਦੇ ਲਾਏ। ਭੰਗੀਦਾਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਧ-ਸੰਗਤ ਸਮੇਂ ਸਮੇਂ ਸਿਰ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ