ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਪ੍ਰਕਾਸ਼ ਸਿੰਘ ਬ...

    ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਮਰਜੰਸੀ ਸੱਦੇ ਕਾਰਨ ਸੁਖਬੀਰ ਬਾਦਲ ਦਾ ਲੌਂਗੋਵਾਲ ਦੌਰਾ ਰੱਦ

    Akali dal

    ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਮਰਜੰਸੀ ਸੱਦੇ ਕਾਰਨ ਸੁਖਬੀਰ ਬਾਦਲ ਦਾ ਲੌਂਗੋਵਾਲ ਦੌਰਾ ਰੱਦ

    ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ਅੰਦਰ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ 100 ਹਲਕਾ 100 ਦਿਨ ਦੇ ਤਹਿਤ ਵੱਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਵੱਲੋਂ ਅਲੱਗ ਅਲੱਗ ਥਾਵਾਂ ਤੇ ਕਈ ਪ੍ਰੋਗਰਾਮ ਰੱਖੇ ਹੋਏ ਹਨ  ਇਸ ਕੜੀ ਤਹਿਤ ਅੱਜ ਉਨ੍ਹਾਂ ਵੱਲੋਂ ਲੌਂਗੋਵਾਲ ਦਾ ਦੌਰਾ ਕਰਨਾ ਸੀ ਪਰਤੂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਮਰਜੰਸੀ ਸੱਦੇ ਕਾਰਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦਾ ਆਪਣਾ ਦੌਰਾ ਰੱਦ ਕਰਨਾ ਪਿਆ।

    ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੱਲ੍ਹ ਜ਼ੀਰਾ ਤੋਂ ਕੀਤੀ ਸੀ ਅੱਜ ਆਪਣੀ ਮੁਹਿੰਮ ਦਾ ਦੂਜਾ ਦਿਨ ਸੀ ਪਰੰਤੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਕਿਸੇ ਜ਼ਰੂਰੀ ਕਾਰਨਾਂ ਕਰਕੇ ਵਾਪਸ ਸੱਦ ਲਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ