ਬਰਬਾਦੀ ਕੰਢੇ ਪੁੱਜਾ ਹਿਮਾਲਿਆ ਦਾ ਇਲਾਕਾ

Himalayan Region Sachkahoon

ਬਰਬਾਦੀ ਕੰਢੇ ਪੁੱਜਾ ਹਿਮਾਲਿਆ ਦਾ ਇਲਾਕਾ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਰਾਸ਼ਟਰੀ ਰਾਜਮਾਰਗ ’ਤੇ ਜ਼ਮੀਨ ਖਿਸਕਣਾ ਇਸ ਗੱਲ ਦਾ ਸੰਕੇਤ ਹੈ ਕਿ ਆਧੁਨਿਕ ਵਿਕਾਸ ਨੇ ਪੂਰੇ ਹਿਮਾਲਿਆ ਖੇਤਰ ਦੀ ਬਰਬਾਦੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ ਇਸ ਹਾਦਸੇ ’ਚ ਦਸ ਜਣੇ ਮਾਰੇ ਗਏ ਅਤੇ ਸੱਠ ਤੋਂ ਵੀ ਜ਼ਿਆਦਾ ਮਲਬੇ ’ਚ ਦੱਬੇ ਹਨ ਮਾਨਸੂਨ ’ਚ ਹਿਮਾਚਲ ਤੇ ਉੱਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ ’ਚ ਜ਼ਮੀਨ ਖਿਸਕਣਾ, ਬੱਦਲ ਪਾਟਣਾ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਹਾੜਾਂ ਦੇ ਟੁੱਟਣ ਦੇ ਨਾਲ ਛੋਟੇ-ਛੋਟੇ ਭੂਚਾਲ ਵੀ ਵੇਖਣ ’ਚ ਆ ਰਹੇ ਹਨ ਉੱਤਰਖੰਡ ਤੇ ਹਿਮਾਚਲ ’ਚ ਬੀਤੇ ਪੰਜ ਸਾਲਾਂ ’ਚ 130 ਵਾਰ ਤੋਂ ਜ਼ਿਆਦਾ ਛੋਟੇ ਭੂਚਾਲ ਆਏ ਹਨ ਇਹ ਰਿਕਟਰ ਪੈਮਾਨੇ ’ਤੇ 3 ਤੋਂ ਘੱਟ ਹੁੰਦੇ ਹਨ, ਇਸ ਲਈ ਇਸ ਦਾ ਤੁਰੰਤ ਵੱਡਾ ਨੁਕਸਾਨ ਵੇਖਣ ’ਚ ਨਹੀਂ ਆਉਂਦਾ, ਪਰ ਇਨ੍ਹਾਂ ਦੇ ਕੰਪਨ ਨਾਲ ਹਿਮਾਲਿਆ ’ਚ ਤਰੇੜਾਂ ਪੈ ਜਾਂਦੀਆਂ ਹਨ ਨਤੀਜੇ ਵਜੋਂ ਜ਼ਮੀਨ ਖਿਸਕਣਾ ਤੇ ਚੱਟਾਨਾਂ ਦੇ ਖਿਸਕਣ ਵਰਗੀਆਂ ਤ੍ਰਾਸਦੀਆਂ ਦੀ ਗਿਣਤੀ ਵਧ ਗਈ ਹੈ ਇਹ ਛੋਟੇ ਭੂਚਾਲ ਹਿਮਾਲਿਆ ’ਚ ਵੱਡੇ ਭੂਚਾਲ ਦੇ ਆਉਣ ਦਾ ਸਪੱਸ਼ਟ ਸੰਕੇਤ ਹਨ।

ਸੀਨੀਅਰ ਭੂਚਾਲ ਵਿਗਿਆਨਕ ਡਾ. ਸੁਸ਼ੀਲ ਰੋਹੇਲਾ ਦਾ ਕਹਿਣਾ ਹੈ ਕਿ ਵੱਡੇ ਭੂਚਾਲ ਜੋ ਰਿਕਟਰ ਪੈਮਾਨੇ ’ਤੇ ਛੇ ਤੋਂ ਅੱਠ ਤੱਕ ਦੀ ਸਮਰੱਥਾ ਦੇ ਹੁੰਦੇ ਹਨ, ਉਨ੍ਹਾਂ?ਤੋਂ ਪਹਿਲਾਂ ਅਕਸਰ ਛੋਟੇ-ਛੋਟੇ ਭੂਚਾਲ ਆਉਂਦੇ ਹਨ ਇਨ੍ਹਾਂ ਭੂਚਾਲਾਂ ਕਾਰਨ ਥਰਸਟ ਪਲੇਟ ਖਿਸਕ ਜਾਂਦੀ ਹੈ, ਜੋ ਵੱਡੇ ਭੂਚਾਲ ਦੇ ਆਉੁਣ ਦੀ ਸੰਭਾਵਨਾ ਜਤਾਉਂਦੀ ਹੈ ਹਿਮਾਚਲ ਤੇ ਉੱਤਰਖੰਡ ’ਚ ਪਾਣੀ ਥਰਮਲ ਪ੍ਰੋਜੈਕਟਾਂ ਲਈ ਬਣਾਏ ਜਾ ਰਹੇ ਬੰਨ੍ਹਾਂ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ ਟੀਹਰੀ ’ਤੇ ਬੱਝੇ ਬੰਨ੍ਹ ਨੂੰ ਰੋਕਣ ਲਈ ਤਾਂ ਲੰਮਾ ਅਭਿਆਨ ਚੱਲਿਆ ਸੀ ਵਾਤਾਵਰਨ ਮਾਹਿਰ ਤੇ ਭੂ-ਵਿਗਿਆਨੀ ਵੀ ਹਿਦਾਇਤ ਦਿੰਦੇ ਰਹੇ ਹਨ ਕਿ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ ਦੀ ਧਾਰਾ ’ਚ ਅੜਿੱਕਿਆ ਆਇਆ ਤਾਂ?ਗੰਗਾ ਤਾਂ ਪ੍ਰਦੂਸ਼ਿਤ ਹੋਵੇਗੀ ਹੀ, ਹਿਮਾਲਿਆ ਦਾ ਵੀ ਈਕੋਲਾਜੀ ਤੰਤਰ ਗੜਬੜਾ ਸਕਦਾ ਹੈ? ਪਰ ਉਦਯੋਗਿਕ-ਤਕਨੀਕੀ ਵਿਕਾਸ ਲਈ ਇਸ ਨੂੰ ਨਜ਼ਰਅੰਦਾਜ ਕੀਤਾ ਗਿਆ ਇਸ ਲਈ 2013 ’ਚ ਕੇਦਾਰਨਾਥ ਹਾਦਸੇ ਦੇ ਸੱਤ ਸਾਲ ਬਾਅਦ ਰਿਸ਼ੀਗੰਗਾ ਪ੍ਰੋਜੈਕਟ ’ਤੇ ਵੱਡਾ ਹਾਦਸਾ ਹੋਇਆ ਸੀ ਇਸ ਹਾਦਸੇ ਨੇ ਡੇਢ ਸੌ ਲੋਕਾਂ ਦੀ ਜਾਨ ਤਾਂ ਲਈ ਹੀ ਪਲਾਂਟ?ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ, ਜਦੋਂਕਿ ਇਸ ਪਲਾਂਟ ਦਾ 95 ਫੀਸਦੀ ਕੰਮ ਪੂਰਾ ਹੋ ਗਿਆ ਸੀ।

ਉੱਤਰਖੰਡ ’ਚ ਗੰਗਾ ਤੇ ਉਸ ਦੀਆਂ ਸਹਿਯੋਗੀ ਨਦੀਆਂ ’ਤੇ ਇੱਕ ਲੱਖ ਤੀਹ ਹਜ਼ਾਰ ਕਰੋੜ ਦੇ ਪਾਣੀ ਬਿਜਲੀ ਪ੍ਰੋਜੈਕਟ ਨਿਰਮਾਣ-ਅਧੀਨ ਹਨ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਲਈ ਲੱਖਾਂ ਰੁੱਖਾਂ ਨੂੰ ਵੱਢਣ ਤੋਂ ਬਾਅਦ ਪਹਾੜਾਂ ਨੂੰ ਬੇਰਹਿਮੀ ਨਾਲ ਛਾਨਣੀ ਕੀਤਾ ਜਾਂਦਾ ਹੈ ਤੇ ਨਦੀਆਂ ’ਤੇ ਬੰਨ੍ਹ ਨਿਰਮਾਣ ਲਈ ਨੀਂਹ ਲਈ ਡੂੰਘੇ ਟੋਏ ਪੁੱਟ ਕੇ ਖੰਭੇ ਤੇ ਕੰਧਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਖੱਡਿਆਂ ਦੀ ਪੁਟਾਈ ’ਚ ਡਰਿੱਲ ਮਸ਼ੀਨਾਂ ਨਾਲ ਜੋ ਕੰਪਨ ਹੁੰਦਾ ਹੈ, ਉਹ ਪਹਾੜ ਦੀਆਂ ਪਰਤਾਂ ਦੀਆਂ ਤਰੇੜਾਂ ਨੂੰ ਖਾਲੀ ਕਰ ਦਿੰਦਾ ਹੈ ਤੇ ਰੁੱਖਾਂ ਦੀਆਂ ਜੜ੍ਹਾਂ ਨਾਲ ਜੋ ਪਹਾੜ ਜਕੜੇ ਹੁੰਦੇ ਹਨ, ਉਨ੍ਹਾਂ ਦੀ ਪਕੜ ਵੀ ਇਸ ਕੰਪਨ ਨਾਲ ਢਿੱਲੀ ਪੈ?ਜਾਂਦੀ ਹੈ ਨਤੀਜੇ ਵਜੋਂ ਪਹਾੜਾਂ?ਦੇ ਢਹਿਣ ਤੇ ਬਰਫ਼ ਦੇ ਟੁੱਟਣ ਦੀਆਂ ਘਟਨਾਵਾਂ ਪੂਰੇ ਹਿਮਾਲਿਆ ਖੇਤਰ ’ਚ ਲਗਾਤਾਰ ਵਧ ਰਹੀਆਂ ਹਨ ਇਸ ਲਈ, ਪ੍ਰਸਤਾਵਿਤ ਸਾਰੇ ਪ੍ਰੋਜੈਕਟ ਆਉਣ ਵਾਲੇ ਸਮੇਂ ’ਚ ਹੋਂਦ ’ਚ ਆ ਜਾਂਦੇ ਹਨ ਤਾਂ ਗੋਮੁਖ ਤੇ ਹਿਮਾਲਿਆ ’ਚੋਂ ਨਿੱਕਲਣ ਵਾਲੀਆਂ ਸਾਰੀਆਂ ਨਦੀਆਂ ਦਾ ਪਾਣੀ ਪਹਾੜ ਤੋਂ ਹੇਠਾ ਆਉਣ ਤੋਂ ਪਹਿਲਾਂ ਹੀ ਨਿਚੋੜ ਲਿਆ ਜਾਵੇਗਾ, ਫਿਰ ਗੰਗਾ ਨਿਰੰਤਰ ਕਿੱਥੇ ਵਗੇਗੀ?

ਗੰਗਾ ਦੀ ਇਸ ਨਿਰੰਤਰ ਧਾਰਾ ’ਤੇ ਉਮਾ ਭਾਰਤੀ ਨੇ ਉਦੋਂ ਚਿੰਤਾ ਕੀਤੀ ਸੀ, ਜਦੋਂ ਕੇਂਦਰ ’ਚ ਯੂਪੀਏ ਦੀ ਸਰਕਾਰ ਸੀ ਤੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਉੱਤਰਖੰਡ ਦੇ ਸ੍ਰੀਨਗਰ ’ਚ ਪਾਣੀ ਬਿਜਲੀ ਪ੍ਰੋਜੈਕਟ ਦੇ ਚੱਲਦੇ ਧਾਰਾਦੇਵੀ ਦਾ ਮੰਦਰ ਡੋਬੇ ’ਚ ਆ ਰਿਹਾ ਸੀ ਇਸ ਡੁੱਬਦੀ ਦੇਵੀ ਨੂੰ ਬਚਾਉਣ ਲਈ ਉਮਾ ਧਰਨੇ ’ਤੇ ਬੈਠ ਗਏ ਸਨ ਆਖਰ ਸੱਤ ਕਰੋੜ ਰੁਪਏ ਖਰਚ ਕਰਨ ਦੀ ਤਜਵੀਜ਼ ਕਰਕੇ, ਮੰਦਰ ਨੂੰ ਤਬਦੀਲ ਕਰਕੇ ਸੁਰੱਖਿਅਤ ਕਰ ਲਿਆ ਗਿਆ ਉਮਾ ਭਾਰਤੀ ਨੇ ਚੈਬੀਸ ਥਰਮਲ ਪਲਾਂਟਾਂ ’ਤੇ ਰੋਕ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ 2016 ’ਚ ਜਲ ਵਸੀਲੇ ਮੰਤਰੀ ਰਹਿੰਦੇ ਹੋਏ ਕੇਂਦਰ ਸਰਕਾਰ ਦੀ ਇੱਛਾ ਦੇ ਵਿਰੁੱਧ ਸਹੁੰ-ਪੱਤਰ ਜ਼ਰੀਏ ਇਹ ਕਹਿਣ ਦੀ ਹਿੰਮਤ ਵਿਖਾਈ ਸੀ ਕਿ ਉੱਤਰਖੰਡ ’ਚ ਅਲਕਨੰਦਾ, ਭਾਗੀਰਥੀ, ਮੰਦਾਕਿਨੀ ਤੇ ਗੰਗਾ ਨਦੀਆਂ ’ਤੇ ਜੋ ਵੀ ਬੰਨ੍ਹ ਤੇ ਪਾਣੀ ਬਿਜਲੀ ਪ੍ਰੋਜੈਕਟ ਬਣ ਰਹੇ ਹਨ, ਉਹ ਖਤਰਨਾਕ ਵੀ ਹੋ ਸਕਦੇ ਹਨ, ਪਰ ਇਸ ਇਬਾਰਤ ਦੇ ਵਿਰੁਧ ਵਾਤਾਵਰਨ ਤੇ ਊਰਜਾ ਮੰਤਰਾਲੇ ਨੇ ਇੱਕ ਹਲਫਨਾਮੇ ’ਚ ਕਿਹਾ ਕਿ ਬੰਨ੍ਹਾਂ ਦਾ ਬਣਾਇਆ ਜਾਣਾ ਖਤਰਨਾਕ ਨਹੀਂ ਹੈ।

ਇਸ ਕਥਨ ਦਾ ਆਧਾਰ 1916 ’ਚ ਹੋਏ ਸਮਝੌਤੇ ਨੂੰ ਬਣਾਇਆ ਗਿਆ ਸੀ ਇਸ ’ਚ ਕਿਹਾ ਗਿਆ ਹੈ ਕਿ ਨਦੀਆਂ ’ਚ ਜੇਕਰ ਇੱਕ ਹਜ਼ਾਰ ਕਿਉਸਿਕ ਪਾਣੀ ਦਾ ਵਹਾਅ ਬਣਾਈ ਰੱਖਿਆ ਜਾਂਦਾ ਹੈ ਤਾਂ ਬੰਨ੍ਹ ਬਣਾਏ ਜਾ ਸਕਦੇ ਹਨ ਪਰ ਇਸ ਹਲਫਨਾਮੇ ਨੂੰ ਪੇਸ਼ ਕਰਦੇ ਹੋਏ ਇਹ ਧਿਆਨ ਨਹੀਂ ਰੱਖਿਆ ਗਿਆ ਕਿ ਸੌ ਸਾਲ ਪਹਿਲਾਂ ਇਸ ਸਮਝੌਤੇ ’ਚ ਪੱਧਰੇ ਖੇਤਰਾਂ ’ਚ ਬੰਨ੍ਹ ਬਣਾਏ ਜਾਣ ਦੀਆਂ ਕਲਪਨਾਵਾਂ ਸ਼ਾਮਲ ਸਨ ਉਸ ਸਮੇਂ ਹਿਮਾਲਿਆ ਖੇਤਰ ’ਚ ਬੰਨ੍ਹ ਬਣਾਉਣ ਦੀ ਕਲਪਨਾ ਕਿਸੇ ਨੇ ਕੀਤੀ ਹੀ ਨਹੀਂ ਸੀ? ਇਨ੍ਹਾਂ ਸਹੁੰ-ਪੱਤਰਾਂ ਨੂੰ ਦਿੰਦੇ ਸਮੇਂ 70 ਨਵੇਂ ਊਰਜਾ ਪਲਾਂਟਾਂ ਨੂੰ ਬਣਾਏ ਜਾਣ ਦੀ ਤਿਆਰੀ ਚੱਲ ਰਹੀ ਸੀ।

ਦਰਅਸਲ ਪਰਤੰਤਰ ਭਾਰਤ ’ਚ ਜਦੋਂ ਅੰਗਰੇਜਾਂ ਨੇ ਗੰਗਾ ਕਿਨਾਰੇ ਉਦਯੋਗ ਲਾਉਣ ਤੇ ਗੰਗਾ ’ਤੇ ਬੰਨ੍ਹ ਤੇ ਪੁਲਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਉਦੋਂ ਪੰਡਿਤ ਮਦਨਮੋਹਨ ਮਾਲਵੀਯ ਨੇ ਗੰਗਾ ਦੀ ਧਾਰਾ ਨਿਰੰਤਰ ਵਹਿੰਦੀ ਰਹੇ, ਇਸ ਦੀ ਚਿੰਤਾ ਕਰਦੇ ਹੋਏ 1916 ’ਚ ਫਿਰੰਗੀ ਹਕੂਮਤ ਨੂੰ ਇਹ ਕਰਾਰ ਕਰਨ ਲਈ ਮਜ਼ਬੂਰ ਕੀਤਾ ਸੀ ਕਿ ਗੰਗਾ ’ਚ ਹਰੇਕ ਸਮੇਂ ਹਰੇਕ ਖੇਤਰ ’ਚ 1000 ਕਉਸਿਕ ਪਾਣੀ ਜ਼ਰੂਰੀ ਰੂਪ ਨਾਲ ਲਗਾਤਾਰ ਵਗਦਾ ਰਹੇ ਪਰ ਪਿਛਲੇ ਇੱਕ-ਡੇਢ ਦਹਾਕੇ ਦੇ ਅੰਦਰ ਟੀਹਰੀ ਵਰਗੇ ਸੈਂਕੜੇ ਛੋਟੇ-ਵੱਡੇ ਹੋਰ ਥਰਮਲ ਪਲਾਂਟਾਂ ਦੀ ਸਥਾਪਨਾ ਲਈ ਆਧਾਰ ਥੰਮ੍ਹ ਬਣਾ ਕੇ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ ਦੀਆਂ ਧਾਰਾ ਕਈ ਥਾਈ ਬੰਦ ਕਰ ਦਿੱਤੀਆਂ ਗਈਆਂ ਦਰਅਸਲ ਭਾਰਤ ਸਮੇਤ ਦੁਨੀਆਂ ਦੇ ਅੱਧੇ ਤੋਂ ਜਿਆਦਾ ਬੰਨ੍ਹ ਬੁੱਢੇ ਹੋ ਚੁੱਕੇ ਹਨ ਤੇ ਜੋ ਨਵੇਂ ਬੰਨ੍ਹ ਨਿਰਮਾਣ-ਅਧੀਨ ਹਨ, ਉਨ੍ਹਾਂ ਵੀ ਇੱਕ ਸਮੇਂ ਬੁੱਢੇ ਤੇ ਪੁਰਾਣੇ ਹੋ ਜਾਣਾ ਹੈ ਭਾਰਤ, ਅਮਰੀਕਾ, ਫਰਾਂਸ, ਚੀਨ ਸਮੇਤ ਸੱਤ ਤੋਂ ਜ਼ਿਆਦਾ ਦੇਸ਼ਾਂ ’ਚ ਔਸਤ ਉਮਤ ਪੂਰੀ ਕਰ ਚੁੱਕੇ ਬੰਨ੍ਹਾਂ ਤੋਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਦੇ ਸਿਰ ’ਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ।

ਦੇਸ਼ ’ਚ 973 ਬੰਨ੍ਹਾਂ ਦੀ ਉਮਰ 50 ਤੋਂ?100 ਸਾਲ ਦੇ ਵਿੱਚ ਹੈ, ਜੋ 18 ਫੀਸਦੀ ਬੈਠਦੀ ਹੈ 973 ਭਾਵ 56 ਫੀਸਦੀ ਇਹੋ-ਜਿਹੇ ਬੰਨ੍ਹ ਹਨ, ਜਿਨ੍ਹਾਂ ਦੀ ਉਮਰ 25 ਤੋਂ 50 ਸਾਲ ਹੈ ਬਾਕੀ 26 ਫੀਸਦੀ ਬੰਨ੍ਹ 25 ਸਾਲ ਤੋਂ ਘੱਟ ਉਮਰ ਦੇ ਹਨ, ਜਿਨ੍ਹਾਂ ਨੂੰ ਮੈਂਟੀਨੈਂਸ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਦਰਅਸਲ ਪੁਰਾਣੇ ਤੇ ਜ਼ਿਆਦਾ ਪਾਣੀ ਦਬਾਅ ਵਾਲੇ ਬੰਨ੍ਹ ਦੀ ਮਰੰਮਤ ਇਸ ਲਈ ਜਰੂਰੀ ਹੈ, ਕਿਉਂਕਿ ਮੀਂਹ ਦਾ ਜ਼ਿਆਦਾ ਮਾਤਰਾ ’ਚ ਪਾਣੀ ਭਰ ਲੈਣ ’ਤੇ ਇਨ੍ਹਾਂ ਦੇ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਬੰਨ੍ਹਾਂ ਦੀ ਉਮਰ ਪੂਰੀ ਹੋਣ ’ਤੇ ਰਖ-ਰਖਾਅ ਦਾ ਖਰਚਾ ਵਧਦਾ ਹੈ, ਪਰ ਪਾਣੀ ਇਕੱਠਾ ਕਰਨ ਦੀ ਸਮੱਰਥਾ ਘਟਦੀ ਹੈ ਬੰਨ੍ਹ ਬਣਦੇ ਸਮੇਂ ਉਸ ਦੇ ਆਲੇ-ਦੁਆਲੇ ਅਬਾਦੀ ਨਹੀਂ ਹੁੰਦੀ ਹੈ, ਪਰ ਬਾਅਦ ’ਚ ਵਧਦੀ ਜਾਂਦੀ ਹੈ ਨਦੀਆਂ ਦੇ ਪਾਣੀ ਵਹਾਅ ਦੇ ਕਿਨਾਰਿਆਂ ’ਤੇ ਅਬਾਦ ਪਿੰਡ, ਕਸਬੇ ਤੇ ਸ਼ਹਿਰ ਹੁੰਦੇ ਹਨ, ਇਸ ’ਚ ਅਚਾਨਕ ਬੰਨ੍ਹ ਟੁੱਟਦਾ ਹੈ ਤਾਂ ਲੱਖਾਂ ਲੋਕ ਇਸ ਦੀ ਲਪੇਟ ’ਚ ਆ ਜਾਂਦੇ ਹਨ ਉੱਤਰਖੰਡ ਤੇ ਹਿਮਾਚਲ ’ਚ ਪਹਾੜਾਂ ਦੇ ਖਿਸਕਣ ਤੇ ਬਰਫ਼ ਦੇ ਟੁੱਟਨ ਨਾਲ ਜੋ ਤ੍ਰਾਸਦੀਆਂ ਸਾਹਮਣੇ ਆ ਰਹੀਆਂ ਹਨ, ਉਸ ਪਰਿਪੱਖ ’ਚ ਵੀ ਨਵੇਂ ਬੰਨ੍ਹਾਂ ਦੇ ਨਿਰਮਾਣ ਤੋਂ ਬਚਣ ਦੀ ਜ਼ਰੂਰਤ ਹੈ।

ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ