ਕੁਲਗਾਮ ਮੁਕਾਬਲਾ : ਸੁਰੱਖਿਆ ਬਲਾਂ ਨੇ ਮਾਰ ਸੁੱਟਿਆ ਅੱਤਵਾਦੀ
ਸ੍ਰੀਨਗਰ (ਏਜੰਸੀ) । ਜੰਮੂ ਕਸ਼ਮੀਰ ਦੇ ਗੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮੁਕਾਬਲੇ ’ਚ ਇੱਕ ਅੱਤਵਾਦੀ ਮਾਰ ਸੁੱਟਿਆ ਇਹ ਜਾਣਕਾਰੀ ਆਈਜੀ ਵਿਜੈ ਕੁਮਾਰ ਨੇ ਦਿੱਤੀ ਹੈ ਇਸ ਦਰਮਿਆਨ ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਮਾਲਪੋਰ ’ਚ ਮੁਕਾਬਲੇ ਦੀ ਵਜ੍ਹਾ ਕਾਰਨ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ’ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ
ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹਾ ਦੇ ਮਾਲਪੋਰਾ, ਮੀਰਬਾਜਾਰ ’ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਕਾਫ਼ਲੇ ’ਤੇ ਹਮਲਾ ਕੀਤਾ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ’ਚ ਗੋਲੀਆਂ ਚਲਾਈਆਂ, ਪਰ ਅੱਤਵਾਦੀ ਬਚ ਨਿਕਲੇ ਤੇ ਨੇੜੇ ਦੀ ਇੱਕ ਇਮਾਰਤ ’ਚ ਦਾਖਲ ਹੋ ਗਏ ਬਾਅਦ ’ਚ ਸੁਰੱਖਿਆ ਬਲਾਂ ਦੇ ਵਾਧੂ ਜਵਾਨ ਮੌਕੇ ’ਤੇ ਪਹੁੰਚੇ ਤੇ ਇਮਾਰਤ ਨੂੰ ਚਾਰੇ ਪਾਸਿਓਂ ਘੇਰ ਲਿਆ ।
ਉਨ੍ਹਾਂ ਦੱਸਿਆ ਕਿ ਇਮਾਰਤ ’ਚ ਲਸ਼ਕਰ-ਏ-ਤੋੇਇਬਾ ਦੇ ਅੱਤਵਾਦੀ ਲੁਕੇ ਹੋਏ ਹਨ ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਅੱਜ ਸਵੇਰੇ ਇੱਕ ਅੱਤਵਾਦੀ ਮਾਰ ਸੁੱਟਿਆ ਅੰਤਿਮ ਸੂਚਨਾ ਮਿਲਣ ਤੱਕ ਅਭਿਆਨ ਜਾਰੀ ਸੀ ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ ਦੋ ਜਵਾਨ ਤੇ ਕਈ ਨਾਗਰਿਕ ਜ਼ਖਮੀ ਹੋਏ ਹਨ ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਦੁਕਾਨਦਾਰਾਂ, ਔਰਤਾਂ ਤੇ ਗੈਰ ਸਥਾਨਕ ਕਿਰਤੀਆਂ ਸਮੇਤ 22 ਨਾਗਰਿਕਾਂ ਨੂੰ ਸੁਰੱਖਿਆ ਕੱਢ ਲਿਆ ਗਿਆ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ