ਅਵਤਾਰ ਮਹੀਨੇ ਨੂੰ ਸਮਰਪਿਤ ਡੇਰਾ ਸ਼ਰਧਾਲੂਆਂ ਲਗਭਗ 3500 ਬੂਟੇ ਲਗਾਏ

ਚਾਰ ਬਲਾਕਾਂ ਦੀ ਸਾਧ ਸੰਗਤ ਹੁੰਮ ਹੁੰਮਾ ਕੇ ਪਹੁੰਚੀ ਬੂਟੇ ਲਗਾਉਣ

ਫਿਰੋਜ਼ਪੁਰ/ਮਮਦੋਟ, (ਸਤਪਾਲ ਥਿੰਦ/ਰਵਿੰਦਰ ਕੌਛੜ/ਬਲਜੀਤ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ‘ਪੌਦੇ ਲਗਾਓ, ਵਾਤਾਵਰਨ ਸ਼ੁੱਧ ਬਣਾਓ’ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪੌਦੇ ਲਗਾਕੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਸਾਧ-ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲਗਭਗ 3500 ਬੂਟੇ ਲਗਾਏ ਗਏ ਇਸ ਸਬੰਧੀ ਮਮਦੋਟ ਸਥਿਤ ਬੀਐਸਐਫ ਗਰਾਊਂਡ ਵਿੱਚ ਸਵੇਰ ਸਮੇਂ ਬਲਾਕ ਫਿਰੋਜ਼ਪੁਰ ਸ਼ਹਿਰ, ਛਾਉਣੀ, ਬਾਰੇ ਕੇ ਅਤੇ ਮਮਦੋਟ ਦੀ ਸਾਧ-ਸੰਗਤ ਇਕੱਤਰ ਹੋਈ ਜਿੱਥੇ ਸੰਗਤ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ

ਪੌਦੇ ਲਗਾਉਣ ਦੀ ਸ਼ੁਰੂਆਤ ਦਲਜੀਤ ਸਿੰਘ ਵਾਇਸ ਪ੍ਰਧਾਨ ਨਗਰ ਕੌਸਲ, ਮਮਦੋਟ ਅਤੇ ਸੁਖਵਿੰਦਰ ਸਿੰਘ ਛਿੰਦਰ ਸਰਪੰਚ ਦੋਨਾ ਰਹੀਮੇ ਕੇ ਵੱਲੋਂ ਕੀਤੀ ਗਈ । ਇਸ ਮੌਕੇ ਸਾਧ-ਸੰਗਤ ਵੱਲੋਂ ਚੱਕ ਸਰਕਾਰ (ਜੰਗਲ) ਵਿਖੇ ਵੀ ਬੂਟੇ ਲਗਾਏ । ਇਸ ਮੌਕੇ 45 ਮੈਂਬਰ ਬਲਕਾਰ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਹਰ ਸਾਲ ਸਾਧ-ਸੰਗਤ ਵੱਲੋਂ ਬੂਟੇ ਲਗਾ ਕੇ ਉਹਨਾਂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਮਨਾਈ ਜਾਂਦੀ ਹੈ। ਇਸ ਵਾਰ ਵੀ ਸਾਧ-ਸੰਗਤ ਵੱਲੋਂ ਵੱਡੀ ਗਿਣਤੀ ’ਚ ਬੂਟੇ ਲਗਾਏ ਗਏ ਤੇ ਬੂਟਿਆਂ ਨੂੰ ਪਾਣੀ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਬਾਅਦ ’ਚ ਇਹਨਾਂ ਲਗਾਏ ਬੂਟਿਆਂ ਦੀ ਸਾਂਭ-ਸੰਭਾਲ ਸਾਧ-ਸੰਗਤ ਵੱਲੋਂ ਕੀਤੀ ਜਾਵੇਗੀ। ਇਸ ਮੌਕੇ 45 ਮੈਂਬਰ ਭੈਣ ਕਮਲੇਸ਼ ਇੰਸਾਂ ਤੋਂ ਇਲਾਵਾ ਚਾਰਾਂ ਬਲਾਕਾਂ ਦੇ ਜ਼ਿਮੇਵਾਰ ਮੈਂਬਰ, ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਵੱਖ-ਵੱਖ ਸੰਮਤੀਆਂ ਦੇ ਮੈਂਬਰ ਅਤੇ ਇਲਾਕੇ ਦੀ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ, ਜਿਹਨਾਂ ਨੇ ਖੁਸ਼ੀ-ਖੁਸ਼ੀ ਪੌਦੇ ਲਗਾਏ।

ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣਾ ਸਮੇਂ ਦੀ ਲੋੜ

ਪੌਦੇ ਲਗਾਉਣ ਦੀ ਸ਼ੁਰੂਆਤ ਕਰਨ ਪਹੁੰਚੇ ਦਲਜੀਤ ਸਿੰਘ ਵਾਇਸ ਪ੍ਰਧਾਨ ਨਗਰ ਕੌਂਸਲ, ਮਮਦੋਟ ਅਤੇ ਸੁਖਵਿੰਦਰ ਸਿੰਘ ਛਿੰਦਰ ਸਰਪੰਚ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਧੰਨਵਾਦੀ ਹਨ ਸਾਧ ਸੰਗਤ ਦੇ ਜੋ ਆਪਣੇ ਗੁਰੂ ਦਾ ਜਨਮ ਦਿਨ ਇਸ ਤਰ੍ਹਾਂ ਪੌਦੇ ਲਗਾ ਕੇ ਮਨਾਉਂਦੀ ਹੈ ਕਿਉਂਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਉਹਨਾਂ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ