ਹਰਿਆਣਾ ਦੀ 75 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਦਾ ਟੀਚਾ : ਮਨੋਹਰ ਲਾਲ
ਸਰਸਾ (ਸੁਨੀਲ ਵਰਮਾ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਉਂਦੇ ਤਿੰਨ ਸਾਲਾਂ ’ਚ ਖੇਤੀ ਵਿਭਾਗ ਤੇ ਮਾਰਕੀਟਿੰਗ ਬੋਰਡ ਨੇ ਸੂਬੇ ਦੀ 75 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਸਾਲ 2021-22 ’ਚ ਸੂਬੇ ਦੀ 25 ਲੱਖ ਏਕੜ ਭੂਮੀ ਦੀ ਮਿੱਟੀ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਅੱਜ ਕਿਹਾ ਕਿ ਹੋਰ ਉਤਪਾਦਨ ’ਚ ਸਾਨੂੰ ਕਵਾਟਿਟੀ ਦੇ ਨਾਲ ਕੁਆਲਟੀ ਦਾ ਵੀ ਧਿਆਨ ਰੱਖਣਾ ਹੈ ਤੇ ਭੂਮੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਇਸ ’ਚ ਬਹੁਤ ਕਾਰਗਰ ਸਾਬਤ ਹੋਵੇਗੀ ਖੇਤੀ ਵਿਭਾਗ ਹਰ ਇੱਕ ਪੱਧਰ ’ਤੇ ਨਿਰੰਤਰ ਆਪਣੇ ਕਦਮ ਅੱਗੇ ਵਧਾ ਰਿਹਾ ਹੈ ਮੁੱਖ ਮੰਤਰੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਹਰ ਖੇਤ-ਸਵਸਥ ਖੇਤ ਅਭਿਆਨ ਤਹਿਤ ਸੂਬੇ ਦੇ 14 ਜ਼ਿਲ੍ਹਿਆਂ ’ਚ 40 ਨਵੀਂ ਭੂਮੀ ਸਿਖਲਾਈ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਮਿੱਟੀ ਪ੍ਰੀਖਿਆ ਪ੍ਰਯੋਗਸ਼ਾਲਾਵਾਂ ’ਤੇ 532.21 ਲੱਖ ਰੁਪਏ ਦੀ ਲਾਗਤ ਆਈ ਹੈ ਇਨ੍ਹਾਂ ’ਚ ਜ਼ਿਲ੍ਹਾ ਸਰਸਾ ਦੀ 124.23 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਪੰਜ ਨਵੀਂਅਂ ਪ੍ਰਯੋਗਸ਼ਲਾਵਾਂ ਵੀ ਸ਼ਾਮਲ ਹਨ ਉਨ੍ਹਾਂ ਦੇ ਨਾਲ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਜੈਪ੍ਰਕਾਸ਼ ਦਲਾਲ, ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜਨਰਲ ਡਾਇਰੈਕਟਰ ਡਾ. ਹਰਦੀਪ ਸਿੰਘ, ਮੁਖ ਪ੍ਰਸ਼ਾਸਕ ਮਾਰਕੀਟਿੰਗ ਬੋਰਡ ਵਿਨਯ ਸਿੰਘ, ਇੰਜੀਨੀਅਰਿੰਗ ਇਨ ਚੀਫ਼ ਉਦੈਭਾਨ ਮੌਜ਼ੂਦ ਸਨ।
ਭੂਮੀ ਸਿਹਤਮੰਦ ਹੋਵੇਗੀ ਤਾਂ ਫਸਲਾਂ ’ਚ ਬਿਮਾਰੀਆਂ ਨਹੀਂ ਲੱਗਣਗੀਆਂ
ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਸਥਾਨਕ ਲਘੂ ਸਕੱਤਰੇਤ ਦੇ ਬੈਠਕ ਰੂਮ ’ਚ ਹੋਏ ਜ਼ਿਲ੍ਹਾ ਪੱਧਰੀ ਸਮਾਰੋਹ ’ਚ ਕੀਤਾ ਗਿਆ ਉਨ੍ਹਾਂ ਕਿਹਾ ਕਿ ਭੂਮੀ ਦੀ ਜਾਂਚ ਤੋਂ ਹੀ ਪਤਾ ਚੱਲਦਾ ਹੈ ਕਿ ਭੂਮੀ ’ਚ ਕਿਹੜੀਆਂ ਖਾਦਾਂ ਦੀ ਕਮੀ ਹੈ, ਇਸ ਲਈ ਕਿਸਾਨ ਵਿਗਿਆਨਕ ਖੇਤੀ ਨਾਲ ਜੁੜ ਕੇ ਭੂਮੀ ਦੇ ਸਿਹਤਮੰਦ ਸੁਧਾਰ ਦੀ ਦਿਸ਼ਾ ’ਚ ਕਦਮ ਵਧਾਉਣ ਭੂਮੀ ਸਿਹਤਮੰਦ ਹੋਵੇਗੀ ਤਾਂ ਫਸਲਾਂ ’ਚ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਫਸਲ ਦੀ ਗੁਣਵੱਤਾ ’ਚ ਵੀ ਸੁਧਾਰ ਹੋਵੇਗਾ।
ਸਰਕਾਰ ਨੇ ਕਿਸਾਨਾਂ ਦੀ ਆਮਦਨ ’ਚ ਵਾਧਾ ਕੀਤਾ
ਦਲਾਲ ਨੇ ਕਿਹਾ ਕਿ ਇਹ ਪ੍ਰਯੋਗਸ਼ਾਲਾਵਾਂ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ ਤੇ ਪੂਰੇ ਹਰਿਆਣੇ ’ਚ ਇਨ੍ਹਾਂ ਪ੍ਰਯੋਗਸ਼ਾਲਾਵਾਂ ਦਾ ਜਾਲ ਵਿਛਾਇਆ ਜਾਵੇਗਾ ਜੇਕਰ ਮਿੱਟੀ ਸਿਹਤਮੰਦ ਹੈ ਤਾਂ ਭੂਮੀ ਉਪਜਾਊ ਹੋਵੇਗੀ, ਫਸਲ ਚੰਗੀ ਹੋਵੇਗੀ ਤੇ ਲਾਗਤ ਘੱਟ ਆਵੇਗੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੀ ਦਿਸ਼ਾ ’ਚ ਤੇ ਉਨ੍ਹਾਂ ਦੇ ਕਲਿਆਣ ਲਈ ਅਨੇਕਾਂ ਯੋਜਨਾਵਾਂ ਜਿਵੇਂ ਸੂਖਸ਼ਮ ਸਿੰਚਾਈ ਯੋਜਨਾ, ਮੰਡੀਆਂ ’ਚ ਸੁਧਾਰ, ਫਸਲ ਵਿਵਧੀਕਰਨ, ਭੁਮੀ ਦੀ ਮੈਪਿੰਗ, ਮੇਰੀ ਫਸਲ-ਮੇਰਾ ਬਿਓਰਾ ਆਦਿ ਲਾਗੂ ਕੀਤੀਆਂ ਜਾ ਰਹੀਆਂ ਹਨ ਇਹ ਸਾਰੀਆਂ ਯੋਜਨਾਵਾਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੀ ਦਿਸ਼ਾ ’ਚ ਕਾਰਗਰ ਸਾਬਿਤ ਹੋ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ