ਸੰਗਰੂਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਦੇ ਮੁਲਜ਼ਮ ਕਾਬੂ

ਸੰਗਰੂਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਦੇ ਮੁਲਜ਼ਮ ਕਾਬੂ

ਸੰਗਰੂਰ, (ਨਰੇਸ਼ ਕੁਮਾਰ)। ਸੰਗਰੂਰ ਪੁਲਿਸ ਨੇ ਪਿਛਲੇ ਦਿਨੀਂ ਹਾਊਸਿੰਗ ਬੋਰਡ ਕਲੋਨੀ ਵਿੱਚ ਹੋਈ ਚੋਰੀ ਸਬੰਧੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਗਸ਼ਤ ਦੌਰਾਨ ਬੱਸ ਸਟੈਂਡ ਸੰਗਰੂਰ ਤੋਂ ਰਵੀ ਸੈਣੀ ਪੁੱਤਰ ਰਾਧੇ ਸ਼ਾਮ ਵਾਸੀ ਹਿਸਾਰ (ਹਰਿਆਣਾ) ਨੂੰ ਗਿ੍ਰਫਤਾਰ ਕਰਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਵੱਲੋਂ 04 ਅਗਸਤ 2021 ਨੂੰ ਕਾਜਵੀਰ ਸਿੰਘ ਪੁੱਤਰ ਲੇਟ ਬਲਕਾਰ ਸਿੰਘ ਵਾਸੀ ਹਾਊਸਿੰਗ ਬੋਰਡ ਕਲੋਨੀ ਕਵਾਟਰ ਨੰਬਰ 254 ਨਾਭਾ ਗੇਟ ਸੰਗਰੂਰ ਦੇ ਘਰੋਂ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ

ਉਨ੍ਹਾਂ ਦੱਸਿਆ ਪੁਲਿਸ ਨੇ ਕਥਿਤ ਦੋਸ਼ੀ ਤੋਂ ਸੋਨੇ ਦੇ ਗਹਿਣੇ, ਨਕਦੀ ਤੇ ਵਾਰਦਾਤ ਵਿੱਚ ਵਰਤੀ ਸਕੂਟਰੀ ਬਿਨ੍ਹਾ ਨੰਬਰੀ ਮਾਰਕਾ ਜੂਪੀਟਰ, ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਰਾਡ ਲੋਹਾ ਤੇ ਇੱਕ ਸ਼ੈਣੀ ਲੋਹਾ ਬਰਾਮਦ ਕਰਵਾਏ ਗਏ। ਕਥਿਤ ਦੋਸ਼ੀ ਰਵੀ ਸੈਣੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਤੋਂ ਹੋਰ ਵੀ ਮੁਕੱਦਮੇ ਟਰੇਸ ਹੋਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ